ਪੋਪ ਵੈਟੀਕਨ ਵਿਖੇ ਕੋਵਿਡ-19 ਪ੍ਰਭਾਵਿਤ ਬਿਸ਼ਪ ਨੂੰ ਮਿਲੇ : ਆਸਟ੍ਰੇਲੀਆਈ ਮੀਡੀਆ

Friday, Oct 23, 2020 - 05:53 PM (IST)

ਪੋਪ ਵੈਟੀਕਨ ਵਿਖੇ ਕੋਵਿਡ-19 ਪ੍ਰਭਾਵਿਤ ਬਿਸ਼ਪ ਨੂੰ ਮਿਲੇ : ਆਸਟ੍ਰੇਲੀਆਈ ਮੀਡੀਆ

ਕੈਨਬਰਾ (ਏਜੰਸੀ): ਪੋਪ ਫ੍ਰਾਂਸਿਸ 'ਤੇ ਕੋਰੋਨਾ ਲਾਗ ਦੀ ਬੀਮਾਰੀ ਦਾ ਖਤਰਾ ਮੰਡਰਾ ਰਿਹਾ ਹੈ। ਪੋਪ ਨੂੰ ਇਕ ਵੈਟੀਕਨ ਡਿਪਲੋਮੈਟ ਦੇ ਲਾਗ ਲੱਗਣ ਤੋਂ ਬਾਅਦ ਕੋਵਿਡ-19 ਦੇ ਸੰਭਾਵਤ ਸੰਪਰਕ ਦੀ ਚਿਤਾਵਨੀ ਦਿੱਤੀ ਗਈ ਹੈ, ਆਸਟ੍ਰੇਲੀਆਈ ਮੀਡੀਆ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। 9 ਨਿਊਜ਼ ਦੀ ਖਬਰ ਮੁਤਾਬਕ, ਆਸਟ੍ਰੇਲੀਆ ਵਿਚ ਸਕਰਾਤਮਕ ਪਰੀਖਣ ਤੋਂ ਦੋ ਹਫਤੇ ਪਹਿਲਾਂ ਹੋਲੀ ਸੀ (Holy See) ਦੇ ਰਾਜਦੂਤ ਆਰਕਬਿਸ਼ਪ ਅਡੋਲਫੋ ਟਿੱਟੋ ਯਲਾਨਾ (Adolfo Tito Yllana) ਦੀ 6 ਅਕਤੂਬਰ ਨੂੰ ਵੈਟੀਕਨ ਵਿਖੇ ਫ੍ਰਾਂਸਿਸ ਨਾਲ ਆਹਮੋ-ਸਾਹਾਮਣੇ ਦੀ ਮੁਲਾਕਾਤ ਹੋਈ ਸੀ।  

ਆਸਟ੍ਰੇਲੀਆ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਕ ਡਿਪਲੋਮੈਟ, ਜਿਸ ਨੇ 9 ਅਕਤੂਬਰ ਨੂੰ ਸਿਡਨੀ ਤੋਂ ਉਡਾਣ ਭਰੀ ਸੀ, ਨੇ ਕੋਰੋਨਾਵਾਇਰਸ ਪ੍ਰਤੀ ਸਕਾਰਾਤਮਕ ਪਰੀਖਣ ਕੀਤਾ ਸੀ। ਉਹ ਡਿਪਲੋਮੈਟ ਦੀ ਪਛਾਣ ਜ਼ਾਹਰ ਨਹੀਂ ਕਰਨਗੇ। ਆਸਟ੍ਰੇਲੀਆਈ ਰਾਜਧਾਨੀ ਖੇਤਰ ਸਿਹਤ ਵਿਭਾਗ ਨੇ ਇਕ ਬਿਆਨ ਵਿਚ ਕਿਹਾ ਕਿ ਡਿਪਲੋਮੈਟ ਨੇ ਰਾਸ਼ਟਰੀ ਰਾਜਧਾਨੀ ਕੈਨਬਰਾ ਵਿਚ ਘਰ ਵਿਚ ਇਕਾਂਤਵਾਸ ਕਰਨ ਤੋਂ 10 ਦਿਨਾਂ ਬਾਅਦ ਉਸ ਦਾ ਸਕਾਰਾਤਮਕ ਟੈਸਟ ਕੀਤਾ।

ਪੜ੍ਹੋ ਇਹ ਅਹਿਮ ਖਬਰ- ਕਿਮ ਜੋਂਗ ਉਨ ਦੀ ਪਤਨੀ ਪਿਛਲੇ 9 ਮਹੀਨਿਆਂ ਤੋਂ ਗਾਇਬ, ਅਫਵਾਹਾਂ ਦਾ ਬਜ਼ਾਰ ਗਰਮ

ਵਿਭਾਗ ਨੇ ਕਿਹਾ ਕਿ ਲਾਗ ਦਾ ਖਤਰਾ ਉਨ੍ਹਾਂ ਦੋਵਾਂ ਲੋਕਾਂ ਲਈ “ਘੱਟ” ਸੀ, ਜਿਨ੍ਹਾਂ ਨੇ ਡਿਪਲੋਮੈਟ ਨੂੰ ਸਿਡਨੀ ਤੋਂ ਕੈਨਬਰਾ ਤੱਕ 300 ਕਿਲੋਮੀਟਰ (185 ਮੀਲ) ਦੂਰ ਭੇਜ ਦਿੱਤਾ ਸੀ। ਆਸਟ੍ਰੇਲੀਆ ਦੇ ਸਿਹਤ ਵਿਭਾਗ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਵਿਚ ਕਿਹਾ,“ਸਾਰੀਆਂ ਕੌਮਾਂਤਰੀ ਰਾਜ ਦੀਆਂ ਪਾਰਟੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।” ਉੱਧਰ ਵੈਟੀਕਨ ਨੇ ਟਿੱਪਣੀ ਦੀ ਅਪੀਲ ਦਾ ਤੁਰੰਤ ਜਵਾਬ ਨਹੀਂ ਦਿੱਤਾ।


author

Vandana

Content Editor

Related News