ਪੋਂਪਿਓ ਨੇ ਚੀਨੀ ਰਾਸ਼ਟਰਪਤੀ ਸ਼ੀ ਨਾਲ ਗਲੋਬਲ ਸ਼ਾਂਤੀ ''ਤੇ ਗੱਲਬਾਤ

Saturday, Jun 16, 2018 - 12:18 AM (IST)

ਪੋਂਪਿਓ ਨੇ ਚੀਨੀ ਰਾਸ਼ਟਰਪਤੀ ਸ਼ੀ ਨਾਲ ਗਲੋਬਲ ਸ਼ਾਂਤੀ ''ਤੇ ਗੱਲਬਾਤ

ਬੀਜਿੰਗ — ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬੀਜਿੰਗ ਦੇ ਗ੍ਰੇਟ ਹਾਲ ਆਫ ਦਿ ਪੀਪਲਜ਼ 'ਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪਿਓ ਨਾਲ ਮੁਲਾਕਾਤ ਕੀਤੀ। ਸ਼ੀ ਨੇ ਕਿਹਾ ਕਿ ਚੀਨ ਅਤੇ ਅਮਰੀਕਾ ਆਮ ਹਿੱਤਾਂ ਨੂੰ ਸਾਂਝਾ ਕਰਦੇ ਹਨ ਅਤੇ ਗਲੋਬਲ ਸ਼ਾਂਤੀ ਅਤੇ ਸਥਿਰਤਾ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਦੋਹਾਂ ਦੇਸ਼ਾਂ ਦੇ ਮੋਢਿਆਂ 'ਤੇ ਹੈ।
ਸ਼ੀ ਨੇ ਵੀਰਵਾਰ ਨੂੰ ਕਿਹਾ ਕਿ ਇਕੱਠੇ ਮਿਲ ਕੇ ਚੀਨ ਅਤੇ ਅਮਰੀਕਾ ਦੋਹਾਂ ਦੇਸ਼ਾਂ ਅਤੇ ਗਲੋਬਲ ਦੇ ਫਾਇਦੇ ਲਈ ਵੱਡੇ ਕੰਮ ਕਰ ਸਕਦੇ ਹਨ। ਉਨ੍ਹਾਂ ਨੇ ਡੋਨਾਲਡ ਟਰੰਪ ਅਤੇ ਆਪਣੇ ਵਿਚਾਲੇ ਹੋਈ ਬੈਠਕ ਦੌਰਾਨ ਬਣੀ ਸਹਿਮਤੀ ਨੂੰ ਸਥਾਪਤ ਕਰਨ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਸੰਚਾਰ ਮਜ਼ਬੂਤ ਕਰਨ, ਆਪਸੀ ਵਿਸ਼ਵਾਸ ਨੂੰ ਵਧਾਉਣ, ਮਤਭੇਦਾਂ ਨੂੰ ਸਹੀ ਢੰਗ ਨਾਲ ਪ੍ਰਬੰਧਿਤ ਕਰਨ ਅਤੇ ਸਹਿਯੋਗ ਵਧਾਉਣ 'ਤੇ ਵੀ ਜ਼ੋਰ ਦਿੱਤਾ।
ਸ਼ੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਨੂੰ ਇਕ-ਦੂਜੇ ਦੇ ਰਣਨੀਤਕ ਇਰਾਦੇ ਨੂੰ ਸਹੀ ਸਬੰਧ 'ਚ ਲਿਆਉਣੇ ਚਾਹੀਦੇ ਹਨ ਅਤੇ ਇਕ-ਦੂਜੇ ਦੇ ਹਿੱਤਾਂ ਦਾ ਸਨਮਾਨ ਅਤੇ ਖਿਆਲ ਰੱਖਣਾ ਚਾਹੀਦਾ ਹੈ। ਚੀਨੀ ਰਾਸ਼ਟਰਪਤੀ ਨੇ ਕਿਹਾ ਕਿ ਚੀਨ, ਅਮਰੀਕਾ ਦੇ ਨਾਲ ਵਿਕਾਸ ਦੋਸਤਾਨਾ ਸੰਬੰਧਾਂ ਨੂੰ ਬਣਾਏ ਰੱਖਣ ਨੂੰ ਲੈ ਕੇ ਵਚਨਬੱਧ ਹੈ।


Related News