ਬ੍ਰਿਟੇਨ ''ਚ ਦਿੱਲੀ ਦਾ ਪ੍ਰਦੂਸ਼ਣ ਮਹਿਸੂਸ ਕਰਨ ਲਈ ਬਣਾਇਆ ਗਿਆ ਪਾਡ

Friday, Apr 27, 2018 - 10:55 PM (IST)

ਲੰਡਨ— ਹਵਾ ਪ੍ਰਦੁਸ਼ਣ ਦੇ ਵਧਦੇ ਪੱਧਰ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਬ੍ਰਿਟੇਨ ਦੇ ਲੰਡਨ ਸ਼ਹਿਰ 'ਚ 'ਪੋਲਿਊਸ਼ਨ ਪਾਡ' ਲਗਾਏ ਗਏ। ਇਨ੍ਹਾਂ 'ਚ ਨਵੀਂ ਦਿੱਲੀ ਸਣੇ ਦੁਨੀਆ ਦੇ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ 5 ਸ਼ਹਿਰਾਂ ਦਾ ਹਵਾ ਪ੍ਰਦੂਸ਼ਣ ਮਹਿਸੂਸ ਕੀਤਾ ਜਾ ਸਕਦਾ ਹੈ। ਬ੍ਰਿਟੇਨ ਦੇ ਕਲਾਕਾਰ ਮਾਇਕਲ ਪਿੰਸੇ ਨੇ ਏਅਰ ਫਿਲਟਰ ਸੰਬੰਧਿਤ ਕੰਪਨੀ ਏਅਰਲੈਬਸ ਨਾਲ ਮਿਲ ਕੇ ਇਹ ਪਾਡ ਬਣਾਏ।
ਵੱਡੀ ਗਿਣਤੀ 'ਚ ਲੋਕਾਂ ਨੇ ਪਾਡ ਦੇ ਅੰਦਰ ਜਾ ਕੇ ਨਵੀਂ ਦਿੱਲੀ 'ਚ ਗੱਡੀਆਂ ਜਾਂ ਸਮਾਗ, ਸਾਓ ਪਾਓਲੋ 'ਚ ਇਥੇਨਾਲ ਦਾ ਵਧਿਆ ਹੋਇਆ ਪੱਧਰ ਮਹਿਸੂਸ ਕੀਤਾ। ਹਰ ਸ਼ਹਿਰ ਲਈ ਵੱਖ-ਵੱਖ ਪਾਡ ਬਣਾਇਆ ਗਿਆ ਸੀ। ਮਾਇਕਲ ਨੇ ਸੁਰੱਖਿਅਤ ਰਸਾਇਣਾਂ ਦੇ ਜ਼ਰੀਏ ਹਰ ਪਾਡ 'ਚ ਸ਼ਹਿਰ ਦੀ ਸਥਿਤੀ ਮੁਤਾਬਕ ਹਵਾ ਪ੍ਰਦੂਸ਼ਣ ਦਾ ਸੈਂਪਲ ਤਿਆਰ ਕੀਤਾ। ਜਿਨ੍ਹਾਂ ਸ਼ਹਿਰਾਂ ਦਾ ਪਾਡ ਬਣਾਇਆ ਗਿਆ ਉਨ੍ਹਾਂ 'ਚ ਨਵੀਂ ਦਿੱਲੀ, ਚੀਨ ਦਾ ਬੀਜਿੰਗ, ਬ੍ਰਾਜ਼ੀਲ ਦਾ ਸਾਓ ਪਾਓਲੋ, ਲੰਡਨ ਤੇ ਨਾਰਵੇ ਦਾ ਟਾਟ੍ਰਾ ਆਈਲੈਂਡ ਸ਼ਾਮਲ ਸੀ।
ਇਥੇ ਆਏ ਲੋਕਾਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਆਪਣਾ ਅਨੁਭਵ ਸਾਂਝਾ ਕੀਤਾ। ਇਕ ਔਰਤ ਨੇ ਟਵਿਟਰ 'ਤੇ ਲਿਖਿਆ ਕਿ ਨਵੀਂ ਦਿੱਲੀ ਦੀ ਸਥਿਤੀ ਇੰਨੀ ਖਰਾਬ ਹੈ ਕਿ ਇਸ ਦੇ ਪਾਡ 'ਚ ਲੋਕ ਜਾਣ ਤੋਂ ਬੱਚ ਰਹੇ ਹਨ ਪਰ ਦੁੱਖ ਦੀ ਗੱਲ ਇਹ ਹੈ ਕਿ ਉਥੇ ਦੇ ਲੋਕ ਰੋਜ਼ਾਨਾ ਅਜਿਹੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ।


Related News