ਵਿਦੇਸ਼ ''ਚ ਪੰਜਾਬਣ ਨੇ ਬਣਾਇਆ ਨਾਮ, ਹਾਸਲ ਕੀਤੀ ਵੱਡੀ ਉਪਲਬਧੀ
Tuesday, Oct 22, 2024 - 02:33 PM (IST)
 
            
            ਭੋਗਪੁਰ (ਰਾਣਾ ਭੋਗਪੁਰੀਆ)- ਸੈਂਟਰਲ ਇਟਲੀ ਦੇ ਤੋਸਕਾਨਾ ਸੂਬੇ ਦੇ 'ਚ ਸ਼ਥਿਤ ਪੀਜਾ ਸ਼ਹਿਰ ਨੇੜੇ ਰਹਿਣ ਵਾਲੀ ਪੰਜਾਬਣ ਕੁੜੀ ਰਾਜਦੀਪ ਕੌਰ ਨੇ ਸਖ਼ਤ ਮਿਹਨਤ ਅਤੇ ਲਗਨ ਸਦਕਾ ਡਰਾਇਵਿੰਗ ਦੇ ਖੇਤਰ 'ਚ ਕਠਿਨ ਪ੍ਰੀਖਿਆਵਾਂ ਨੂੰ ਪਾਸ ਕਰਦੇ ਹੋਏ ਇੱਥੇ ਬੱਸ ਚਲਾਉਣ ਦਾ ਇਟਾਲੀਅਨ ਲਾਇਸੈਂਸ ਹਾਸਲ ਕੀਤਾ ਹੈ।
ਇਹ ਵੀ ਪੜ੍ਹੋ- ਕਰਵਾਚੌਥ 'ਤੇ ਮਹਿੰਦੀ ਲਗਵਾ ਰਹੀ ਔਰਤ 'ਤੇ ਚੜ੍ਹਾ 'ਤਾ ਟਰੈਕਟਰ
ਹੁਣ ਉਹ ਇਟਲੀ ਦੀ ਨਾਮਵਰ ਕੰਪਨੀ "ਦਾਂਤੀ" 'ਚ ਬਤੌਰ ਬੱਸ ਡਰਾਈਵਰ ਦੇ ਤੌਰ ਨੌਕਰੀ ਹਾਸਲ ਕਰਕੇ ਸੇਵਾਵਾਂ ਨਿਭਾਅ ਰਹੀ ਹੈ। ਪਿਛੋਕੜ ਤੋਂ ਰਾਜਦੀਪ ਕੌਰ ਜਲੰਧਰ ਜ਼ਿਲ੍ਹੇ ਦੇ ਪਿੰਡ ਜੱਲੋਵਾਲ ਕਾਲਾ ਬੱਕਰਾ ਭੋਗਪੁਰ ਨਾਲ ਸਬੰਧਿਤ ਹੈ ਅਤੇ ਵਿਆਹ ਉਪਰੰਤ ਸਾਲ 2012 ਵਿੱਚ ਆਪਣੇ ਪਤੀ ਕੁਲਵਿੰਦਰ ਸਿੰਘ ਨਾਲ ਇਟਲੀ ਪਹੁੰਚੀ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਠੰਡ ਦੀ ਹੋਵੇਗੀ ਸ਼ੁਰੂਆਤ, ਇਸ ਤਾਰੀਖ਼ ਤੋਂ ਬਦਲੇਗਾ ਮੌਸਮ ਦਾ ਮਿਜਾਜ਼
ਗੱਲਬਾਤ ਦੌਰਾਨ ਰਾਜਦੀਪ ਕੌਰ ਨੇ ਦੱਸਿਆ ਕਿ ਬੱਸ ਦੇ ਲਾਇਸੈਂਸ ਦੀ ਪੜ੍ਹਾਈ ਉਸ ਨੇ ਇਟਲੀ ਦੇ ਪ੍ਰਸਿੱਧ ਪੰਜਾਬੀ ਡਰਾਈਵਿੰਗ ਸਕੂਲ "ਮਨਜੀਤ ਡਰਾਈਵਿੰਗ ਸਕੂਲ ਇਟਲੀ" ਕੋਲੋਂ ਹਸਲ ਕੀਤੀ ਹੈ।ਇਸ ਲਈ ਕੋਚ ਮਨਜੀਤ ਸਿੰਘ ਦਾ ਦਿਲੋਂ ਧੰਨਵਾਦ ਵੀ ਕਰਦੀ ਹੈ ਅਤੇ ਅੱਜ ਉਸ ਨੂੰ ਆਪਣੇ ਮੁਕਾਮ 'ਤੇ ਪਹੁੰਚ ਕੇ ਅਥਾਂਹ ਖੁਸ਼ੀ ਮਹਿਸੂਸ ਹੋ ਰਹੀ ਹੈ। ਰਾਜਦੀਪ ਕੌਰ ਨੇ ਇਹ ਵੀ ਦੱਸਿਆ ਕਿ ਅੱਜ ਕੁੜੀਆਂ ਕਿਸੇ ਵੀ ਖੇਤਰ ਅੰਦਰ ਮੁੰਡਿਆਂ ਨਾਲੋਂ ਘੱਟ ਨਹੀਂ ਹਨ। ਇਸ ਲਈ ਸਾਨੂੰ ਆਪਣੇ ਸੁਪਨੇ ਪੂਰੇ ਕਰਨ ਲਈ ਮਿਹਨਤ ਨਾਲ ਜੁਟ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਸਿੱਖਿਆ ਵਿਭਾਗ ਵੱਲੋਂ ਨਿੱਜੀ ਸਕੂਲਾਂ 'ਤੇ ਕੱਸਿਆ ਜਾਵੇਗਾ ਸ਼ਿਕੰਜਾ, ਨਵੇਂ ਸਾਲ ’ਚ ਹੋ ਸਕਦੈ ਵੱਡਾ ਬਦਲਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                            