'ਸਿਆਸਤਦਾਨਾਂ ਨੇ ਪੰਜਾਬ ਨੂੰ ਸਮੱਸਿਆਵਾਂ ਦਾ ਸਮੁੰਦਰ ਬਣਾਇਆ'

Tuesday, Aug 27, 2024 - 11:16 AM (IST)

ਵੈਨਕੂਵਰ ( ਮਲਕੀਤ ਸਿੰਘ ) - ਕੈਨੇਡਾ ਫੇਰੀ ਦੌਰਾਨ ਇਥੇ ਪੁੱਜੇ ਸਾਬਕਾ ਕੇਂਦਰੀ ਮੰਤਰੀ ਅਤੇ ਸਿਆਸੀ ਨੇਤਾ ਬਲਵੰਤ ਸਿੰਘ ਰਾਮੂਵਾਲੀਆ ਦਾ ਵਿਦੇਸ਼ਾਂ ਵਿੱਚ ਜਲਵਾ ਹਾਲੇ ਵੀ ਪੂਰੀ ਤਰ੍ਹਾਂ ਬਰਕਰਾਰ ਹੈ । ਪਿਛਲੇ ਦਿਨੀਂ ਵੈਨਕੂਵਰ ਅਤੇ ਸਰ੍ਹੀ ਵਿੱਚ ਵੱਖ-ਵੱਖ ਸਮਾਗਮਾਂ ਦੌਰਾਨ ਪੰਜਾਬੀਆਂ ਨੇ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ । ਜ਼ਿਕਰਯੋਗ ਹੈ ਕਿ ਵੱਖ ਵੱਖ ਪਾਰਟੀਆਂ ਦੇ ਕੁਝ ਸਿਆਸਤਦਾਨ ਇਸ ਵਰ੍ਹੇ ਕੈਨੇਡਾ ਆਏ ਪਰ ਲੋਕਾਂ ਦੇ ਵਿਰੋਧ ਦੇ ਡਰੋਂ ਪਬਲਿਕ ਮੀਟਿੰਗਾਂ ਕਰਨ ਤੋਂ ਦੂਰ ਹੀ ਰਹੇ ।

PunjabKesariPunjabKesari

ਰਾਮੂਵਾਲੀਆ ਪਿਛਲੇ ਚਾਰ ਦਹਾਕਿਆਂ ਤੋਂ ਵਿਦੇਸ਼ੀ ਪੰਜਾਬੀਆਂ ਦੇ ਮਸਲੇ ਹੱਲ ਕਰਨ ਲਈ ਤਤਪਰ ਰਹੇ ਜਿਸਦੇ ਨਤੀਜੇ ਵਜੋਂ ਅਨੇਕਾਂ ਕਿਸਮ ਦੇ ਮਸਲੇ ਹੱਲ ਹੋਏ ਤੇ ਅੱਜ ਵੀ ਪੰਜਾਬੀ ਰਾਮੂਵਾਲੀਆ ਨੂੰ ਆਪਣੇ ਮਸਲਿਆਂ ਦਾ ਪਹਿਰੇਦਾਰ ਮੰਨ ਰਹੇ ਹਨ । 

ਰਾਮੂਵਾਲੀਆ ਨੇ ਸਰ੍ਹੀ ਦੇ ਇੱਕ ਹਾਲ ਵਿੱਚ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਮੈਨੂੰ ਦੁੱਖ ਹੈ ਕਿ ਸਿਆਸਤਦਾਨਾਂ ਦੀ ਖ਼ੁਦਗ਼ਰਜ਼ੀ ਕਰਕੇ ਪੰਜਾਬ ਸਮੱਸਿਆਵਾਂ ਦਾ ਸਮੁੰਦਰ ਬਣ ਚੁੱਕਾ ਹੈ । ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀਆਂ ਸਕੀਮਾਂ ਦੀ ਥਾਂ ਸਿਰਫ ਚੋਣਾਂ ਲੜਨ ਤੇ ਜਿੱਤਣ ਦੀਆਂ ਸਕੀਮਾਂ ਹੀ ਬਣਾਉਂਦੀਆਂ ਹਨ । ਰਾਮੂਵਾਲੀਆ ਨੇ ਹੋਰ ਕਿਹਾ ਕਿ  ਪੰਜਾਬ ਦੀਆਂ ਸਿਆਸੀ ਪਾਰਟੀਆਂ ਅਸਲ ਮੁੱਦੇ ਛੱਡ ਕੇ ਮੌਕਾਪ੍ਰਸਤੀ ਦੀ ਸਿਆਸਤ ਕਰ ਰਹੀਆਂ ਹਨ।

PunjabKesari

ਉਨ੍ਹਾਂ ਪਰਵਾਸੀ ਪੰਜਾਬੀਆਂ ਨੂੰ ਕਿਹਾ ਕਿ ਜਦੋਂ ਕੋਈ ਲੀਡਰ ਵਿਦੇਸ਼ ਆਵੇ ਤਾਂ ਉਸ ਦਾ ਗੁਲਦਸਤਿਆਂ ਨਾਲ ਸਵਾਗਤ ਕਰਨ ਦੀ ਥਾਂ ਆਪਣੀਆਂ ਸਮੱਸਿਆਵਾਂ ਦਾ ਪੇਪਰ ਦੇ ਕੇ ਸਵਾਲ ਕਰਨ ਦੀ ਆਦਤ ਪਾਓ । ਰਾਮੂਵਾਲੀਆ ਨੇ ਆਪਣੇ ਸੰਬੋਧਨ ਤੋਂ ਬਾਅਦ ਖੁੱਲ੍ਹਾ ਐਲਾਨ ਕਰਦਿਆਂ ਕਿਹਾ ਕਿ ਜੇਕਰ  ਮੈਨੂੰ ਕੋਈ ਵੀ ਸਵਾਲ ਕਰਨਾ ਚਹੁੰਦਾ ਹੈ ਤਾਂ ਮਾਇਕ ਉੱਤੇ ਆ ਕੇ ਕਰ ਸਕਦਾ ਹੈ ।PunjabKesariਇਸ ਮੌਕੇ ਘੱਟ ਗਿਣਤੀ ਕਮਿਸ਼ਨ ਦੇ ਉੱਪ ਚੇਅਰਮੈਨ ਰਹੇ  ਪ੍ਰੋ: ਬਾਵਾ ਸਿੰਘ ਨੇ ਕਿਹਾ ਜਿੰਨ੍ਹਾ ਟਾਈਮ ਸ੍ਰ.ਰਾਮੂਵਾਲੀਆ ਵਰਗਾ ਤਜਰਬੇਕਾਰ ਤੇ ਪੜ੍ਹਿਆ ਲਿਖਿਆ ਲੀਡਰ ਪੰਜਾਬ ਦੀ ਵਾਗਡੋਰ ਨਹੀਂ ਫੜ੍ਹਦਾ ਉਨ੍ਹਾਂ ਟਾਇਮ ਸਮੱਸਿਆਵਾਂ ਨੇ ਪੰਜਾਬ ਦਾ ਖਹਿੜਾ ਨਹੀਂ ਛੱਡਣਾ। ਇਸ ਮੌਕੇ ਚਮਕੌਰ ਸਿੰਘ ਸੇਖੋਂ, ਨਵਦੀਪ ਸਿੰਘ ਗਿੱਲ ਮੰਡੀ ਕਲਾਂ, ਬੀਬੀ ਰੁਪਿੰਦਰ ਕੌਰ ਸਿੱਧੂ, ਮੋਹਨ ਗਿੱਲ, ਜਰਨੈਲ ਸਿੰਘ ਸੇਖਾ, ਪ੍ਰਿੰਸੀਪਲ ਮਲੂਕ ਚੰਦ ਕਲੇਰ, ਅੰਗਰੇਜ਼ ਬਰਾੜ, ਦਰਸ਼ਨ ਸੰਘਾ, ਸੁਰਜੀਤ ਮਾਧੋਪੁਰੀ, ਸੁਖਵਿੰਦਰ ਸਿੰਘ ਚੋਹਲਾ ਆਦਿ ਬੁਲਾਰਿਆਂ ਨੇ ਰਾਮੂਵਾਲੀਆ ਵੱਲੋਂ ਕੀਤੇ ਕੰਮਾਂ ਦਾ ਜ਼ਿਕਰ ਕੀਤਾ। ਇਸ ਮੌਕੇ ਸਰਪੰਚ ਭਾਗ ਸਿੰਘ ਦੁੱਨੇਕੇ, ਤੇਜਾ ਸਿੰਘ ਸਰਪੰਚ, ਕੌਰ ਸਿੰਘ, ਹਰਮਨ ਰਣਵਿਜੇ, ਕਰਨੈਲ ਸਿੰਘ ਸ਼ੇਰਪੁਰੀ, ਗੀਤਕਾਰ ਜਸਵੀਰ ਗੁਣਾਂਚੌਰੀਆ, ਹਰਜੀਤ ਗੁੱਡੂ, ਇੰਦਰਜੀਤ ਧਾਲੀਵਾਲ, ਦਲਜੀਤ ਰਾਏ, ਸੁਖਚੈਨ ਬਰਗਾੜੀ, ਹਰਵਿੰਦਰ ਵਿਰਕ, ਹਰਦੀਪ ਗਿੱਲ ਤੇ ਲਾਡੀ ਢਿਲਵਾਂ ਸਮੇਤ ਸੈਂਕੜੇ ਲੋਕ ਹਾਜ਼ਰ ਸਨ ।


Harinder Kaur

Content Editor

Related News