ਪਾਕਿਸਤਾਨ ਦੇ 3 ਸੂਬਿਆਂ ''ਚ ਵਾਤਾਵਰਣ ਦੇ ਨਮੂਨਿਆਂ ''ਚ ਪਾਇਆ ਗਿਆ ਪੋਲੀਓ ਵਾਇਰਸ

07/05/2024 10:47:31 AM

ਇਸਲਾਮਾਬਾਦ (ਵਾਰਤਾ)- ਪਾਕਿਸਤਾਨੀ ਸਿਹਤ ਮੰਤਰਾਲਾ ਨੇ ਵੀਰਵਾਰ ਨੂੰ ਕਿਹਾ ਕਿ ਪਾਕਿਸਤਾਨ ਦੇ 2 ਨਵੇਂ ਜ਼ਿਲ੍ਹਿਆਂ ਦੇ ਨਾਲ-ਨਾਲ ਤਿੰਨ ਸੂਬਿਆਂ ਦੇ 6 ਪਹਿਲਾਂ ਤੋਂ ਸੰਕ੍ਰਮਿਤ ਜ਼ਿਲ੍ਹਿਆਂ ਦੇ ਸੀਵਰੇਜ ਦੇ ਨਮੂਨਿਆਂ 'ਚ ਵਾਈਲਡ ਪੋਲੀਓ ਵਾਇਰਸ ਟਾਈਪ 1 ਦਾ ਪਤਾ ਲੱਗਾ ਹੈ। ਮੰਤਰਾਲਾ ਨੇ ਇਕ ਬਿਆਨ 'ਚ ਕਿਹਾ ਕਿ ਇਸ ਵਾਇਰਸ ਦਾ ਪਤਾ 10 ਤੋਂ 12 ਜੂਨ ਵਿਚਾਲੇ ਦੱਖਣ-ਪੱਛਮੀ ਬਲੂਚਿਸਤਾਨ ਸੂਬੇ ਦੇ ਗਵਾਦਰ, ਸਿਬੀ, ਕੇਚ, ਡੁੱਕੀ, ਉਸਤਾ ਮੁਹੰਮਦ ਅਤੇ ਮਸਤੁੰਗ ਜ਼ਿਲਿਆਂ, ਪੂਰਬੀ ਪੰਜਾਬ ਸੂਬੇ ਦੇ ਰਾਵਲਪਿੰਡ ਜ਼ਿਲ੍ਹੇ ਅਤੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬ ਦੇ ਏਬਟਾਬਾਦ ਜ਼ਿਲ੍ਹੇ ਤੋਂ ਇਕੱਠੇ ਗਏ ਵਾਤਾਵਰਣ ਨਮੂਨਿਆਂ ਤੋਂ ਲਗਾਇਆ ਗਿਆ ਸੀ।

ਬਿਆਨ 'ਚ ਕਿਹਾ ਗਿਆ ਹੈ ਕਿ ਸਾਰੇ ਸਕਾਰਾਤਮਕ ਨਮੂਨੇ ਜੈਨੇਟਿਕ ਤੌਰ 'ਤੇ ਟਾਈਪ1 ਦੇ ਵਾਈਬੀ3ਏ ਜੈਨੇਟਿਕ ਕਲੱਸਟਰ ਨਾਲ ਜੁੜੇ ਹੋਏ ਹਨ, ਜੋ ਇਸ ਸਾਲ ਰਿਪੋਰਟ ਕੀਤੇ ਗਏ ਸਾਰੇ ਸਕਾਰਾਤਮਕ ਮਾਮਲਿਆਂ ਅਤੇ ਸੀਵਰੇਜ ਨਮੂਨਿਆਂ 'ਚ ਪਾਇਆ ਗਿਆ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


DIsha

Content Editor

Related News