ਆਤਮਘਾਤੀ ਬੰਬ ਧਮਾਕੇ ''ਚ 2 ਪੁਲਸ ਅਧਿਕਾਰੀਆਂ ਦੀ ਮੌਤ, 3 ਜ਼ਖਮੀ

Tuesday, Feb 19, 2019 - 02:54 PM (IST)

ਕਾਹਿਰਾ(ਏਜੰਸੀ)— ਮਿਸਰ ਦੀ ਰਾਜਧਾਨੀ ਕਾਹਿਰਾ 'ਚ ਸੋਮਵਾਰ ਨੂੰ ਇਕ ਅੱਤਵਾਦੀ ਨੇ ਆਤਮਘਾਤੀ ਬੰਬ ਧਮਾਕਾ ਕੀਤਾ, ਜਿਸ 'ਚ ਦੋ ਪੁਲਸ ਕਰਮਚਾਰੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਕਾਰਨ 3 ਪੁਲਸ ਅਧਿਕਾਰੀ ਜ਼ਖਮੀ ਹੋ ਗਏ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਮਿਸਰ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਨੇ ਇਕ ਬਿਆਨ 'ਚ ਇਹ ਗੱਲ ਆਖੀ। ਉਨ੍ਹਾਂ ਦੱਸਿਆ ਕਿ ਕਾਹਿਰਾ ਜ਼ਿਲੇ 'ਚ ਪੁਲਸ ਕਰਮਚਾਰੀਆਂ ਨੇ ਕਾਹਿਰਾ ਦੇ ਅਲ ਅਹਿਮਰ ਜ਼ਿਲੇ 'ਚ ਜਦ ਇਕ ਅੱਤਵਾਦੀ ਨੂੰ ਫੜਿਆ ਤਾਂ ਉਸ ਨੇ ਖੁਦ ਨੂੰ ਬੰਬ ਨਾਲ ਉਡਾ ਲਿਆ, ਜਿਸ ਕਾਰਨ ਦੋ ਪੁਲਸ ਕਰਮਚਾਰੀਆਂ ਦੀ ਮੌਤ ਹੋ ਗਈ ਅਤੇ 3 ਪੁਲਸ ਕਰਮਚਾਰੀ ਜ਼ਖਮੀ ਹੋ ਗਏ। 
ਮੰਤਰਾਲੇ ਮੁਤਾਬਕ ਮਾਰਿਆ ਗਿਆ ਅੱਤਵਾਦੀ ਗੀਜਾ ਸੂਬੇ 'ਚ ਸ਼ੁੱਕਰਵਾਰ ਨੂੰ ਪੁਲਸ ਦੇ ਗਸ਼ਤੀ ਦਲ 'ਤੇ ਧਮਾਕਾਖੇਜ਼ ਪਦਾਰਥ ਸੁੱਟ ਕੇ ਹਮਲਾ ਕਰਨ ਦੀ ਕੋਸ਼ਿਸ਼ 'ਚ ਸ਼ਾਮਲ ਸੀ। ਪੁਲਸ ਨੇ ਇਸੇ ਸਿਲਸਿਲੇ 'ਚ ਜਾਂਚ ਅਤੇ ਭਾਲ ਮੁਹਿੰਮ ਚਲਾ ਕੇ ਉਸ ਨੂੰ ਘੇਰਿਆ ਤਾਂ ਉਸ ਨੇ ਖੁਦ ਨੂੰ ਬੰਬ ਨਾਲ ਉਡਾ ਲਿਆ। 


Related News