ਪੁਲਸ ਤੋਂ ਬਚ ਕੇ ਭੱਜਦੇ ਨੌਜਵਾਨ ਦੀ ਹੋ ਗਈ ਦਰਦਨਾਕ ਮੌਤ, ਇਲਾਕੇ ''ਚ ਹੋ ਗਏ ''ਦੰਗੇ''

Wednesday, Aug 27, 2025 - 12:20 PM (IST)

ਪੁਲਸ ਤੋਂ ਬਚ ਕੇ ਭੱਜਦੇ ਨੌਜਵਾਨ ਦੀ ਹੋ ਗਈ ਦਰਦਨਾਕ ਮੌਤ, ਇਲਾਕੇ ''ਚ ਹੋ ਗਏ ''ਦੰਗੇ''

ਇੰਟਰਨੈਸ਼ਨਲ ਡੈਸਕ- ਸਵਿਟਜ਼ਰਲੈਂਡ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਸ਼ਹਿਰ ਲੌਜ਼ਾਨ ਵਿਖੇ ਬੀਤੇ ਦਿਨੀਂ ਇਕ ਨੌਜਵਾਨ ਦੀ ਪੁਲਸ ਤੋਂ ਬਚ ਕੇ ਭੱਜਣ ਦੀ ਕੋਸ਼ਿਸ਼ ਦੌਰਾਨ ਮੌਤ ਹੋ ਗਈ, ਜਿਸ ਤੋਂ ਬਾਅਦ ਇਲਾਕੇ 'ਚ ਦੰਗੇ ਫੈਲ ਗਏ। ਜਾਣਕਾਰੀ ਅਨੁਸਾਰ 16 ਸਾਲਾ ਨੌਜਵਾਨ ਪੁਲਸ ਤੋਂ ਬਚਣ ਲਈ ਭੱਜ ਰਿਹਾ ਸੀ ਉਦੋਂ ਉਸ ਦੀ ਸਕੂਟੀ (ਜੋ ਉਸ ਨੇ ਚੋਰੀ ਕੀਤੀ ਸੀ) ਇਕ ਕੰਕਰੀਟ ਦੀ ਕੰਧ ਨਾਲ ਟਕਰਾ ਗਈ, ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਦੇ ਬਾਅਦ ਸ਼ਹਿਰ ਵਿੱਚ ਹੋਈ ਭਾਰੀ ਹਿੰਸਾ ਅਤੇ ਟਕਰਾਅ ਨੇ ਸਥਾਨਕ ਕਮਿਊਨਿਟੀ 'ਚ ਕਾਫੀ ਨਾਰਾਜ਼ਗੀ ਪੈਦਾ ਕਰ ਦਿੱਤੀ।

ਦੰਗਿਆਂ ਦੌਰਾਨ ਨੌਜਵਾਨਾਂ ਦੀ ਪੁਲਸ ਨਾਲ ਝੜਪ ਹੋਈ। ਸ਼ਹਿਰ 'ਚ ਕਈ ਗੱਡੀਆਂ ਨੂੰ ਨੁਕਸਾਨ ਪਹੁੰਚਾਇਆ ਗਿਆ ਅਤੇ ਅੱਗ ਲਗਾਈ ਗਈ। ਇਹ ਹਿੰਸਾ ਮੁੱਖ ਰੂਪ 'ਚ ਉਨ੍ਹਾਂ ਲੋਕਾਂ ਦੇ ਵਿਚਕਾਰ ਹੋਈ ਜੋ ਇਮੀਗ੍ਰੈਂਟ ਕਮਿਊਨਿਟੀ ਨਾਲ ਸਬੰਧਿਤ ਹਨ, ਜਿਸ ਨਾਲ ਨਸਲੀ ਭੇਦਭਾਵ ਅਤੇ ਪੁਲਸ ਦੇ ਕਾਰਜਾਂ 'ਤੇ ਗੰਭੀਰ ਸਵਾਲ ਉਠ ਰਹੇ ਹਨ।

ਸਥਾਨਕ ਅਧਿਕਾਰੀਆਂ ਨੇ ਘਟਨਾ ਦੀ ਜਾਂਚ ਕਰਨ ਦਾ ਵਾਅਦਾ ਕੀਤਾ ਹੈ, ਪਰ ਹਾਲਾਤ ਕਾਫੀ ਤਣਾਅਪੂਰਨ ਹਨ। ਲੋਕਾਂ ਨੂੰ ਇਹ ਸ਼ੱਕ ਹੈ ਕਿ ਪੁਲਸ ਦਾ ਰਵੱਈਆ ਅਤੇ ਨਸਲੀ ਭੇਦਭਾਵ ਇਸ ਤਰ੍ਹਾਂ ਦੀ ਘਟਨਾ ਦਾ ਕਾਰਨ ਬਣੇ ਹਨ। ਇਸ ਘਟਨਾ ਨੇ ਸਵਿਟਜ਼ਰਲੈਂਡ 'ਚ ਪੁਲਸ ਅਤੇ ਕਮਿਊਨਿਟੀ ਰਿਸ਼ਤਿਆਂ 'ਤੇ ਨਵੀਆਂ ਚਰਚਾਵਾਂ ਸ਼ੁਰੂ ਕਰ ਦਿੱਤੀਆਂ ਹਨ। ਲੌਜ਼ਾਨ 'ਚ ਹੁਣ ਤੱਕ ਕੀਤੀ ਗਈ ਕਾਰਵਾਈ 'ਚ ਪੁਲਸ ਨੇ ਕਈ ਸ਼ਖਸਾਂ ਨੂੰ ਗ੍ਰਿਫਤਾਰ ਕੀਤਾ ਹੈ, ਪਰ ਇਲਾਕੇ 'ਚ ਅਜੇ ਵੀ ਕਾਫੀ ਤਣਾਅ ਫੈਲਿਆ ਹੋਇਆ ਹੈ। ਅਧਿਕਾਰੀਆਂ ਦੀ ਕੋਸ਼ਿਸ਼ ਹੈ ਕਿ ਇਸ ਸਮਾਜਿਕ ਸਮੱਸਿਆ ਦਾ ਹੱਲ ਕੀਤਾ ਜਾਵੇ, ਪਰ ਲੋਕਾਂ ਦੀ ਨਾਰਾਜ਼ਗੀ ਅਤੇ ਗੁੱਸਾ ਜਾਰੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News