ਈਰਾਨ ਦੇ ਨਵੇਂ ਸੁਪਰੀਮ ਲੀਡਰ ਮੋਜਤਬਾ ਖਾਮੇਨੇਈ ਹੋਏ ਜ਼ਖਮੀ ! ਹਮਲਿਆਂ ਮਗਰੋਂ ਹੋ ਗਏ ਗਾਇਬ

Wednesday, Mar 11, 2026 - 03:08 PM (IST)

ਈਰਾਨ ਦੇ ਨਵੇਂ ਸੁਪਰੀਮ ਲੀਡਰ ਮੋਜਤਬਾ ਖਾਮੇਨੇਈ ਹੋਏ ਜ਼ਖਮੀ ! ਹਮਲਿਆਂ ਮਗਰੋਂ ਹੋ ਗਏ ਗਾਇਬ

ਇੰਟਰਨੈਸ਼ਨਲ ਡੈਸਕ : ਮੱਧ ਪੂਰਬ ਵਿੱਚ ਜਾਰੀ ਭਿਆਨਕ ਜੰਗ ਦੌਰਾਨ ਈਰਾਨ ਦੀ ਸੱਤਾ ਦੇ ਸਿਖਰ ਤੋਂ ਇੱਕ ਬਹੁਤ ਹੀ ਹੈਰਾਨੀਜਨਕ ਖ਼ਬਰ ਸਾਹਮਣੇ ਆ ਰਹੀ ਹੈ। ਰਿਪੋਰਟਾਂ ਮੁਤਾਬਕ ਈਰਾਨ ਦੇ ਨਵੇਂ ਸੁਪਰੀਮ ਲੀਡਰ ਮੋਜਤਬਾ ਖਾਮੇਨੇਈ ਅਮਰੀਕਾ ਤੇ ਇਜ਼ਰਾਈਲ ਵੱਲੋਂ ਕੀਤੇ ਗਏ ਹਮਲਿਆਂ ਵਿੱਚ ਜ਼ਖਮੀ ਹੋ ਗਏ ਹਨ। ਇਹ ਰਹੱਸ ਉਦੋਂ ਹੋਰ ਡੂੰਘਾ ਹੋ ਗਿਆ ਜਦੋਂ ਸੱਤਾ ਸੰਭਾਲਣ ਤੋਂ ਬਾਅਦ ਉਹ ਜਨਤਕ ਤੌਰ 'ਤੇ ਨਜ਼ਰ ਨਹੀਂ ਆਏ ਅਤੇ ਨਾ ਹੀ ਉਨ੍ਹਾਂ ਨੇ ਕੋਈ ਭਾਸ਼ਣ ਦਿੱਤਾ ਹੈ।
ਈਰਾਨ ਦੇ ਰਾਸ਼ਟਰਪਤੀ ਦੇ ਬੇਟੇ ਯੂਸਫ ਪੇਜ਼ੇਸ਼ਕੀਅਨ ਨੇ ਪੁਸ਼ਟੀ ਕੀਤੀ ਹੈ ਕਿ ਮੋਜਤਬਾ ਖਾਮੇਨੇਈ ਪਹਿਲੇ ਦਿਨ ਹੋਏ ਹਮਲਿਆਂ ਦੌਰਾਨ ਜ਼ਖਮੀ ਹੋਏ ਸਨ, ਹਾਲਾਂਕਿ ਉਨ੍ਹਾਂ ਦਾ ਦਾਅਵਾ ਹੈ ਕਿ ਉਹ ਹੁਣ 'ਸੁਰੱਖਿਅਤ ਅਤੇ ਠੀਕ' ਹਨ। ਦੂਜੇ ਪਾਸੇ, ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਗੈਰ-ਮੌਜੂਦਗੀ ਈਰਾਨ ਵਿੱਚ ਵੱਡੇ ਲੀਡਰਸ਼ਿਪ ਸੰਕਟ ਵੱਲ ਇਸ਼ਾਰਾ ਕਰ ਰਹੀ ਹੈ।
ਦੁਬਈ ਏਅਰਪੋਰਟ 'ਤੇ ਹਮਲਾ, ਭਾਰਤੀ ਸਮੇਤ 4 ਜ਼ਖਮੀ ਜੰਗ ਦੀ ਅੱਗ ਹੁਣ ਖਾੜੀ ਦੇ ਹੋਰਨਾਂ ਦੇਸ਼ਾਂ ਤੱਕ ਵੀ ਪਹੁੰਚ ਚੁੱਕੀ ਹੈ। ਈਰਾਨ ਵੱਲੋਂ ਦੁਬਈ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਕੀਤੇ ਗਏ ਡਰੋਨ ਹਮਲੇ ਵਿੱਚ ਇੱਕ ਭਾਰਤੀ ਨਾਗਰਿਕ ਸਮੇਤ ਚਾਰ ਲੋਕ ਜ਼ਖਮੀ ਹੋ ਗਏ ਹਨ। ਹਮਲੇ ਤੋਂ ਬਾਅਦ ਹਵਾਈ ਅੱਡੇ 'ਤੇ ਭਾਜੜ ਮਚ ਗਈ, ਹਾਲਾਂਕਿ ਉਡਾਣਾਂ ਦਾ ਸੰਚਾਲਨ ਜਾਰੀ ਹੈ।
 ਇਸ ਜੰਗ ਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ 'ਤੇ ਵੀ ਪੈ ਰਿਹਾ ਹੈ। ਏਅਰ ਇੰਡੀਆ ਨੇ ਟਿਕਟਾਂ 'ਤੇ ਵਾਧੂ ਫਿਊਲ ਚਾਰਜ ਲਗਾ ਦਿੱਤਾ ਹੈ, ਜਿਸ ਨਾਲ ਹਵਾਈ ਸਫਰ ਮਹਿੰਗਾ ਹੋ ਗਿਆ ਹੈ। ਇਸ ਦੇ ਨਾਲ ਹੀ ਦੁਨੀਆ ਦੀ ਵੱਡੀ ਸ਼ਿਪਿੰਗ ਕੰਪਨੀ Maersk ਨੇ ਖਾੜੀ ਦੇਸ਼ਾਂ ਲਈ ਆਪਣੀ ਕਾਰਗੋ ਬੁਕਿੰਗ ਰੋਕ ਦਿੱਤੀ ਹੈ ਅਤੇ ਐਮਰਜੈਂਸੀ ਚਾਰਜ ਲਾਗੂ ਕਰ ਦਿੱਤੇ ਹਨ। ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਵਿੱਚ ਈਰਾਨ ਦੇ 131 ਸ਼ਹਿਰਾਂ ਅਤੇ ਕਈ ਤੇਲ ਡਿਪੂਆਂ ਦੇ ਤਬਾਹ ਹੋਣ ਦੀ ਖ਼ਬਰ ਹੈ। ਰਿਪੋਰਟਾਂ ਅਨੁਸਾਰ ਈਰਾਨ ਵਿੱਚ ਇਸ ਵੇਲੇ 'ਡਿਜੀਟਲ ਬਲੈਕਆਊਟ' ਵਰਗੀ ਸਥਿਤੀ ਹੈ ਅਤੇ ਇੰਟਰਨੈੱਟ ਕਨੈਕਟੀਵਿਟੀ ਸਿਰਫ 4 ਫੀਸਦੀ ਰਹਿ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Shubam Kumar

Content Editor

Related News