ਬ੍ਰਿਸਬੇਨ ਸਥਿਤ ਘਰ ''ਚੋਂ ਪੁਲਸ ਨੇ ਛੁਡਵਾਏ ਦੋ ਅਜਗਰ

01/06/2018 2:01:13 PM

ਬ੍ਰਿਸਬੇਨ (ਏਜੰਸੀ)— ਆਸਟ੍ਰੇਲੀਆ ਦੇ ਪੂਰਬੀ ਬ੍ਰਿਸਬੇਨ 'ਚ ਪੁਲਸ ਨੇ ਦੋ ਵੱਡੇ ਅਜਗਰ ਛੁਡਵਾਏ ਅਤੇ ਕੁਝ ਹਥਿਆਰ ਜ਼ਬਤ ਕੀਤੇ ਹਨ। ਪੁਲਸ ਨੇ 3 ਮੀਟਰ ਓਲੀਵ ਅਜਗਰ ਅਤੇ 2 ਮੀਟਰ ਅਲਬੀਨੋ ਅਜਗਰ ਲਾਈਟੋਨ ਰੋਡ 'ਤੇ ਸਥਿਤ ਘਰ ਵਿਚੋਂ ਛੁਡਵਾਏ ਹਨ ਅਤੇ ਇਸ ਦੇ ਨਾਲ ਹੀ ਡਰੱਗ ਬਰਤਨ ਵੀ ਬਰਾਮਦ ਕੀਤੇ ਹਨ। 
ਵਾਤਾਵਰਣ ਵਿਭਾਗ ਅਤੇ ਵਿਗਿਆਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੋਹਾਂ ਅਜਗਰਾਂ ਨੂੰ ਦੇਖਭਾਲ ਲਈ ਲਿਜਾਇਆ ਗਿਆ ਹੈ। ਇਸ ਮਾਮਲੇ ਦੇ ਸੰਬੰਧ 'ਚ 41 ਸਾਲਾ ਵਿਅਕਤੀ 'ਤੇ ਅਦਾਲਤ ਨੇ ਦੋਸ਼ ਲਾਏ ਗਏ ਹਨ। ਉਸ 'ਤੇ ਜਾਨਵਰਾਂ ਨੂੰ ਘਰ 'ਚ ਸੁਰੱਖਿਅਤ ਰੱਖਣ ਜਾਂ ਵਰਤੋਂ ਕਰਨ,  ਖਤਰਨਾਕ ਦਵਾਈਆਂ, ਦਵਾਈਆਂ ਦੇ ਭਾਂਡੇ ਅਤੇ ਗੈਰ-ਕਾਨੂੰਨੀ ਕਬਜ਼ੇ ਦੇ ਹਥਿਆਰ ਸਮੇਤ ਕਈ ਦੋਸ਼ ਲਾਏ ਗਏ ਹਨ।


Related News