ਪੇਸ਼ਾਵਰ ਮਸਜਿਦ ਧਮਾਕੇ ਦਾ ਮੁੱਖ ਦੋਸ਼ੀ ਮਾਰਿਆ ਗਿਆ : ਪੁਲਸ

05/14/2022 7:27:06 PM

ਪੇਸ਼ਾਵਰ-ਪੇਸ਼ਾਵਰ ਧਮਾਕੇ ਦਾ ਮੁੱਖ ਦੋਸ਼ੀ ਆਪਣੇ ਇਕ ਸਾਥੀ ਨਾਲ ਸ਼ਨੀਵਾਰ ਨੂੰ ਜ਼ਿਲ੍ਹੇ ਦੇ ਉਪਨਗਰ 'ਚ ਇਕ ਨਿਸ਼ਾਨਾ ਮੁਹਿੰਮ 'ਚ ਮਾਰਿਆ ਗਿਆ ਜੋ ਪਾਕਿਸਤਾਨ ਦੇ ਅਸ਼ਾਂਤ ਖ਼ੈਬਰ ਪਖਤੂਨਖਵਾ ਸੂਬੇ ਦੇ ਕੇਂਦਰ 'ਚ ਸਥਿਤ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ, ਪੇਸ਼ਾਵਰ ਪੁਲਸ ਅਤੇ ਪਾਕਿਸਤਾਨ ਦੇ ਅੱਤਵਾਦ ਰੋਕੂ ਵਿਭਾਗ ਵੱਲੋਂ ਚਲਾਏ ਗਏ ਸੰਯੁਕਤ ਅੱਤਵਾਦ ਰੋਕੂ ਮੁਹਿੰਮ 'ਚ ਖੈਬਰ ਜ਼ਿਲ੍ਹੇ ਦਾ ਨਿਵਾਸੀ ਹਸਨ ਸ਼ਾਹ ਸ਼ਾਮ ਦੇ ਅੱਤਵਾਦੀ ਨੂੰ ਪੇਸ਼ਾਵਰ ਦੇ ਪਿਸ਼ਤਖਰਾ 'ਚ ਮਾਰਿਆ ਗਿਆ ਸੀ।

ਇਹ ਵੀ ਪੜ੍ਹੋ :- ਬ੍ਰਿਟੇਨ 'ਚ ਮੰਕੀਪਾਕਸ ਦੇ ਦੋ ਨਵੇਂ ਮਾਮਲੇ ਆਏ ਸਾਹਮਣੇ

ਅੱਤਵਾਦੀ ਨੂੰ ਉਸ ਦੇ ਇਕ ਸਾਥੀ ਨਾਲ ਮਾਰ ਦਿੱਤਾ ਗਿਆ। ਪੁਲਸ ਨੇ ਇਸ ਦੀ ਪੁਸ਼ਟੀ ਕੀਤੀ। ਪੁਲਸ ਮੁਤਾਬਕ, ਦੋਵੇਂ ਅੱਤਵਾਦੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੇ ਇਕ ਪਾਬੰਦੀਸ਼ੁਦਾ ਸੰਗਠਨ ਨਾਲ ਸਬੰਧਿਤ ਸਨ। ਇਹ ਇਕ ਅੱਤਵਾਦੀ ਸੰਗਠਨ ਹੈ ਜੋ ਪੂਰੇ ਦੱਖਣੀ ਏਸ਼ੀਆਈ ਰਾਸ਼ਟਰ 'ਚ ਸ਼ਰੀਆ ਦੇ ਕਾਨੂੰਨ ਨੂੰ ਲਾਗੂ ਕਰਨ ਲਈ ਪਾਕਿਸਤਾਨ ਸਰਕਾਰ ਨਾਲ ਲੜ ਰਿਹਾ ਹੈ।

ਇਹ ਵੀ ਪੜ੍ਹੋ :- ਬ੍ਰਿਟੇਨ 'ਚ ਫਰਜ਼ੀਵਾੜਾ ਦੇ ਮਾਮਲੇ 'ਚ ਭਾਰਤੀ CA ਨੂੰ ਸਾਢੇ ਪੰਜ ਸਾਲ ਦੀ ਕੈਦ

ਪੁਲਸ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਬਾਕੀ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਇਲਾਕੇ 'ਚ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਚਾਰ ਮਾਰਚ ਨੂੰ ਪੇਸ਼ਾਵਰ ਸ਼ਹਿਰ ਦੇ ਕੁਚਾ ਰਿਸਾਲਦਾਰ ਦੀ ਅਹਲੇ ਤਾਸ਼ੀਹ ਮਸਜਿਦ 'ਚ ਹੋਏ ਆਤਮਘਾਤੀ ਧਮਾਕੇ 'ਚ 57 ਲੋਕਾਂ ਦੀ ਮੌਤ ਹੋ ਗਈ ਅਤੇ 200 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸਨ। ਅੱਤਵਾਦੀ ਸਮੂਹ ਇਸਮਾਲਿਕ ਸਟੇਟ ਨੇ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਿਹਾ ਕਿ ਇਕੱਲਾ ਆਤਮਘਾਤੀ ਹਮਲਾ ਗੁਆਂਢੀ ਦੇਸ਼ ਅਫਗਾਨਿਸਤਾਨ ਦਾ ਸੀ।

ਇਹ ਵੀ ਪੜ੍ਹੋ :- ਅਮਰੀਕਾ : ਪਯੂਰਟੋ ਰਿਕੋ ਨੇੜੇ ਕਿਸ਼ਤੀ ਪਲਟਣ ਕਾਰਨ 11 ਲੋਕਾਂ ਦੀ ਹੋਈ ਮੌਤ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News