ਅਮਰੀਕਾ ''ਚ ਗੈਰ-ਗੋਰੀ ਬੀਬੀ ਦੇ ਗ੍ਰਿਫਤਾਰ ਹੋਣ ਦੀ ਵਾਇਰਲ ਵੀਡੀਓ ਦੀ ਜਾਂਚ ''ਚ ਲੱਗੀ ਪੁਲਸ

Friday, Aug 21, 2020 - 08:47 PM (IST)

ਅਮਰੀਕਾ ''ਚ ਗੈਰ-ਗੋਰੀ ਬੀਬੀ ਦੇ ਗ੍ਰਿਫਤਾਰ ਹੋਣ ਦੀ ਵਾਇਰਲ ਵੀਡੀਓ ਦੀ ਜਾਂਚ ''ਚ ਲੱਗੀ ਪੁਲਸ

ਲੋਗਨਵਿਲੇ: ਜਾਰਜੀਆ ਪੁਲਸ ਵਿਭਾਗ ਗ੍ਰਿਫਤਾਰੀ ਦੇ ਇਕ ਮਾਮਲੇ ਦੀ ਜਾਂਚ ਕਰ ਰਿਹਾ ਹੈ, ਜਿਸ ਦਾ ਵੀਡੀਓ ਸਾਹਮਣੇ ਆਇਆ ਹੈ ਤੇ ਉਸ ਵਿਚ ਇਕ ਗੋਰਾ ਪੁਲਸ ਅਧਿਕਾਰੀ ਇਕ ਗੈਰ-ਗੋਰੀ ਬੀਬੀ 'ਤੇ ਸਟਨ ਗਨ ਤਾਣੇ ਨਜ਼ਰ ਆ ਰਿਹਾ ਹੈ। ਗਿਵਨਨੇਟ ਕਾਊਂਟੀ ਦੇ ਪੁਲਸ ਅਧਿਕਾਰੀ ਮਾਈਕਲ ਆਕਸਫੋਰਡ ਨੂੰ ਇਸ ਮਾਮਲੇ ਦੀ ਅੰਦਰੂਨੀ ਜਾਂਚ ਪੂਰੀ ਹੋਣ ਤੱਕ ਪ੍ਰਸ਼ਾਸਨਿਕ ਡਿਊਟ 'ਤੇ ਤਾਇਨਾਤ ਕਰ ਦਿੱਤਾ ਗਿਆ ਹੈ। 

ਘਟਨਾ ਮੰਗਲਵਾਰ ਦੀ ਹੈ ਤੇ ਇਸ ਦਾ ਵੀਡੀਓ ਟਿਕਟਾਕ ਐਪ 'ਤੇ ਲੱਖਾਂ ਵਾਰ ਦੇਖਿਆ ਗਿਆ ਹੈ। ਵੀਡੀਓ ਵਿਚ ਲੋਗਨਵਿਲੇ ਦਾ ਇਕ ਘਰ ਨਜ਼ਰ ਆ ਰਿਹਾ ਹੈ। ਇਕ ਬੀਬੀ ਨੇ ਸ਼ਿਕਾਇਤ ਕੀਤੀ ਕਿ ਕੁਝ ਲੋਕਾਂ ਨੇ ਉਨ੍ਹਾਂ ਦੀ ਕਾਰ 'ਤੇ ਬੋਤਲ ਸੁੱਟੀ ਹੈ। ਗਿਵਨਨੇਟ ਕਾਊਂਟੀ ਨੇ ਦੱਸਿਆ ਕਿ ਨੇੜੇ ਦੇ ਇਕ ਘਰ ਦੀ ਇਕ ਬੀਬੀ ਦਾ ਹੂਲੀਆ ਸ਼ਿਕਾਇਤ ਵਿਚ ਜਿਸ ਸ਼ੱਕੀ ਜਾ ਜ਼ਿਕਰ ਸੀ, ਉਸ ਨਾਲ ਮਿਲਦਾ ਜੁਲਦਾ ਸੀ। ਵੀਡੀਓ ਵਿਚ ਅਧਿਕਾਰੀ ਨੇੜੇ ਦੇ ਘਰ ਦੀਆਂ ਜਨਾਨੀਆਂ ਵਿਚ ਇਕ ਕਿਨਦੇਸੀਆ ਸਮਿਥ ਨਾਲ ਗੱਲ ਕਰਦਾ ਦਿਖ ਰਿਹਾ ਹੈ। ਇਕ ਹੋਰ ਵੀਡੀਓ ਵਿਚ ਅਧਿਕਾਰੀ ਉਸ ਨੂੰ ਕਹਿੰਦੇ ਹਨ ਕਿ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਉਹ ਉਸ ਨੂੰ ਫੜ੍ਹ ਲੈਂਦਾ ਹੈ। ਵਿਭਾਗ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬੀਬੀ ਨੂੰ ਬੁੱਧਵਾਰ ਨੂੰ ਜ਼ਮਾਨਤ 'ਤੇ ਛੱਡ ਦਿੱਤਾ ਗਿਆ।


author

Baljit Singh

Content Editor

Related News