ਨਿਊਯਾਰਕ : ਜੰਗਬੰਦੀ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ, ਪੁਲਸ ਨੇ 200 ਲੋਕ ਹਿਰਾਸਤ ’ਚ ਲਏ
Sunday, Oct 29, 2023 - 12:06 PM (IST)
ਨਿਊਯਾਰਕ (ਅਮਰੀਕਾ), (ਏ. ਪੀ.)– ਗਾਜ਼ਾ ਪੱਟੀ ’ਤੇ ਇਜ਼ਰਾਈਲ ਦੀ ਬੰਬਾਰੀ ਤੇਜ਼ ਹੋਣ ਕਾਰਨ ਸ਼ੁੱਕਰਵਾਰ ਸ਼ਾਮ ਨੂੰ ਸੈਂਕੜੇ ਪ੍ਰਦਰਸ਼ਨਕਾਰੀ ਨਿਊਯਾਰਕ ਸਿਟੀ ਦੇ ਮਸ਼ਹੂਰ ‘ਗ੍ਰੈਂਡ ਸੈਂਟਰਲ ਟਰਮੀਨਲ’ ਦੇ ਮੁੱਖ ਕੰਪਲੈਕਸ ’ਤੇ ਇਕੱਠੇ ਹੋਏ ਤੇ ਜੰਗਬੰਦੀ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕੀਤੀ।
ਨਿਊਯਾਰਕ ਪੁਲਸ ਵਿਭਾਗ (ਐੱਨ. ਵਾਈ. ਪੀ. ਡੀ.) ਦੇ ਅਧਿਕਾਰੀਆਂ ਨੇ ਇਨ੍ਹਾਂ ਪ੍ਰਦਰਸ਼ਨਕਾਰੀਆਂ ’ਚੋਂ ਘੱਟੋ-ਘੱਟ 200 ਨੂੰ ਹਿਰਾਸਤ ’ਚ ਲਿਆ ਤੇ ਉਨ੍ਹਾਂ ਨੂੰ ਰੇਲਵੇ ਸਟੇਸ਼ਨ ਤੋਂ ਬਾਹਰ ਲੈ ਗਏ।
ਇਹ ਖ਼ਬਰ ਵੀ ਪੜ੍ਹੋ : ਇਕ ਹਾਦਸੇ ਮਗਰੋਂ ਸ਼ਰਾਬ ਤੇ ਨਸ਼ੇ ਦੇ ਆਦੀ ਹੋ ਗਏ ਸਨ ਮੈਥਿਊ ਪੇਰੀ, ਜਾਣੋ ਕੌਣ ਸਨ ‘ਫ੍ਰੈਂਡਜ਼’ ਦੇ ‘ਚੈਂਡਲਰ ਬਿੰਗ’?
ਐੱਨ. ਵਾਈ. ਪੀ. ਡੀ. ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਥੋੜ੍ਹੇ ਸਮੇਂ ਲਈ ਹਿਰਾਸਤ ’ਚ ਲਿਆ ਗਿਆ, ਸੰਮਨ ਜਾਰੀ ਕੀਤੇ ਗਏ ਤੇ ਫਿਰ ਰਿਹਾਅ ਕਰ ਦਿੱਤਾ ਗਿਆ। ਪ੍ਰਦਰਸ਼ਨ ਦੌਰਾਨ ਮੈਟਰੋਪੋਲੀਟਨ ਟਰਾਂਸਪੋਰਟੇਸ਼ਨ ਅਥਾਰਟੀ ਨੇ ਯਾਤਰੀਆਂ ਨੂੰ ਪੇਨ ਸਟੇਸ਼ਨ ਦੀ ਵਰਤੋਂ ਕਰਨ ਲਈ ਕਿਹਾ।
ਪੁਲਸ ਵਲੋਂ ਪ੍ਰਦਰਸ਼ਨਕਾਰੀਆਂ ਨੂੰ ਸਟੇਸ਼ਨ ਤੋਂ ਹਟਾਏ ਜਾਣ ਮਗਰੋਂ ਬਾਕੀ ਪ੍ਰਦਰਸ਼ਨਕਾਰੀ ਸੜਕਾਂ ’ਤੇ ਆ ਗਏ। ਉਧਰ ਇਜ਼ਰਾਈਲ ਨੇ ਗਾਜ਼ਾ ਪੱਟੀ ’ਚ ਇੰਟਰਨੈੱਟ ਤੇ ਸੰਚਾਰ ਦੇ ਹੋਰ ਸਾਧਨਾਂ ਨੂੰ ਬੰਦ ਕਰ ਦਿੱਤਾ ਹੈ, ਜਿਸ ਕਾਰਨ ਉਥੇ ਰਹਿਣ ਵਾਲੇ 23 ਲੱਖ ਲੋਕ ਆਪਸ ’ਚ ਤੇ ਬਾਹਰੀ ਦੁਨੀਆ ਨਾਲੋਂ ਕੱਟੇ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।