ਪੁਲਸ ਨੇ ਔਟਰਚਟ ਗੋਲੀਬਾਰੀ ਦੇ ਸ਼ੱਕੀ ਨੂੰ ਗ੍ਰਿਫਤਾਰ

Tuesday, Mar 19, 2019 - 02:03 AM (IST)

ਪੁਲਸ ਨੇ ਔਟਰਚਟ ਗੋਲੀਬਾਰੀ ਦੇ ਸ਼ੱਕੀ ਨੂੰ ਗ੍ਰਿਫਤਾਰ

ਔਟਰਚਟ - ਨੀਦਰਲੈਂਡ ਦੀ ਪੁਲਸ ਨੇ ਔਟਰਚਟ ਸ਼ਹਿਰ ਸ਼ਹਿਰ ਦੇ ਇਕ ਟ੍ਰਾਮ 'ਚ ਕੀਤੀ ਗਈ ਗੋਲੀਬਾਰੀ ਦੇ ਸ਼ੱਕੀ ਨੂੰ ਸੋਮਵਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਸਥਆਨਕ ਪੁਲਸ ਪ੍ਰਮੁੱਖ ਨੇ ਇਹ ਜਾਣਕਾਰੀ ਦਿੱਤੀ। ਇਸ ਗੋਲੀਬਾਰੀ 'ਚ 3 ਲੋਕਾਂ ਦੀ ਮੌਤ ਹੋ ਚੁੱਕੀ ਹੈ। ਔਟਰਚਟ ਦੇ ਪੁਲਸ ਪ੍ਰਮੁੱਖ ਰੋਬ ਵਾਨ ਬ੍ਰੀ ਨੇ ਪੱਤਰਕਾਰ ਸੰਮੇਲਨ 'ਚ ਆਖਿਆ ਕਿ ਸਾਨੂੰ ਸੂਚਿਤ ਕੀਤਾ ਗਿਆ ਹੈ ਕਿ ਸ਼ੱਕੀ 1 ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾਂ ਪੁਲਸ ਨੇ ਆਖਿਆ ਸੀ ਕਿ ਉਹ ਤੁਰਕੀ 'ਚ ਜਨਮੇ ਸ਼ੱਕੀ ਗੋਕਮੇਨ ਟਾਨਿਸ (37) ਦੀ ਭਾਲ ਕਰ ਰਹੀ ਹੈ ਅਤੇ ਉਸ ਦੀ ਇਕ ਤਸਵੀਰ ਜਾਰੀ ਕੀਤੀ ਗਈ ਹੈ।


author

Khushdeep Jassi

Content Editor

Related News