ਬ੍ਰਾਜ਼ੀਲ 'ਚ ਪੁਲਸ ਅਤੇ ਬੈਂਕ ਲੁਟੇਰਿਆਂ ਵਿਚਾਲੇ ਖੂਨੀ ਖੇਡ, 11 ਦੀ ਮੌਤ

Saturday, Nov 10, 2018 - 01:55 PM (IST)

ਬ੍ਰਾਜ਼ੀਲ 'ਚ ਪੁਲਸ ਅਤੇ ਬੈਂਕ ਲੁਟੇਰਿਆਂ ਵਿਚਾਲੇ ਖੂਨੀ ਖੇਡ, 11 ਦੀ ਮੌਤ

ਰੀਓ ਡੀ ਜਨੇਰੀਓ,(ਏਜੰਸੀ)— ਬ੍ਰਾਜ਼ੀਲ ਦੇ ਪੂਰਬ-ਉੱਤਰੀ ਖੇਤਰ 'ਚ ਬੈਂਕ 'ਚ ਡਕੈਤੀ ਕਰਨ ਮਗਰੋਂ ਪੁਲਸ ਨਾਲ ਹੋਈ ਝੜਪ 'ਚ ਘੱਟ ਤੋਂ ਘੱਟ 11 ਲੋਕ ਮਾਰੇ ਗਏ। ਖਬਰ ਏਜੰਸੀ ਮੁਤਾਬਕ ਪੇਨਾਂਬੁਕੋ ਸੂਬੇ 'ਚ ਅਗੁਆਸ ਬੇਲਸ 'ਚ ਇਕ ਬੈਂਕ ਲੁੱਟਣ ਮਗਰੋਂ ਲੁਟੇਰੇ ਇਕ ਘਰ 'ਚ ਲੁਕ ਗਏ।
ਲੋਕਾਂ ਨੇ ਦੱਸਿਆ ਕਿ ਲੁਟੇਰਿਆਂ ਦਾ ਗਰੁੱਪ ਦੋ ਗੱਡੀਆਂ 'ਚ ਬੈਂਕ ਪੁੱਜਾ ਸੀ ਅਤੇ ਉੱਥੋਂ ਨਿਕਲਣ ਦੌਰਾਨ ਉਨ੍ਹਾਂ ਨੇ ਕਈ ਰਾਊਂਡ ਹਵਾਈ ਫਾਇਰ ਕੀਤੇ। ਪੁਲਸ ਨੇ ਉਨ੍ਹਾਂ ਦਾ ਪਤਾ ਕਰਨ ਲਈ ਵੱਡੇ ਪੈਮਾਨੇ 'ਤੇ ਤਲਾਸ਼ੀ ਮੁਹਿੰਮ ਚਲਾਈ।
ਲੁਟੇਰੇ ਇਕ ਘਰ 'ਚ ਸਨ ਅਤੇ ਜਦ ਪੁਲਸ ਨੇ ਉਨ੍ਹਾਂ ਨੂੰ ਚਾਰੋਂ ਪਾਸਿਓਂ ਘੇਰ ਲਿਆ ਅਤੇ ਉਨ੍ਹਾਂ ਨੂੰ ਆਪਣੇ ਆਪ ਬਾਹਰ ਆਉਣ ਲਈ ਕਿਹਾ ਤਾਂ ਲੁਟੇਰਿਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਪੁਲਸ ਨੇ ਵੀ ਜਵਾਬੀ ਹਮਲਾ ਕਰ ਦਿੱਤਾ।
ਸਿਵਲ ਪੁਲਸ ਫੈਬਿਓ ਕੋਸਟਾ ਨੇ ਕਿਹਾ ਕਿ ਦੋਹਾਂ ਪੱਖਾਂ ਵਿਚਕਾਰ ਭਾਰੀ ਗੋਲੀਬਾਰੀ ਹੋਈ ਅਤੇ ਅਪਰਾਧੀਆਂ ਦੀ ਮੌਤ ਹੋ ਗਈ। ਇਸ ਦੇ ਇਲਾਵਾ ਪੁਲਸ ਨੂੰ ਵੱਡੀ ਗਿਣਤੀ 'ਚ ਧਮਾਕਾਖੇਜ਼ ਪਦਾਰਥ , ਰਾਈਫਲਾਂ, ਸ਼ਾਟਗਨਜ਼, ਪਿਸਤੌਲ ਅਤੇ ਡਕੈਤੀ 'ਚ ਲੁੱਟਿਆ ਗਿਆ ਪੈਸਾ ਵੀ ਬਰਾਮਦ ਹੋਇਆ। ਪੁਲਸ ਮੁਤਾਬਕ 11 ਲੁਟੇਰਿਆਂ ਨੂੰ ਹੋਰ ਦੋਸ਼ਾਂ ਤਹਿਤ ਜੇਲ ਦੀ ਸਜ਼ਾ ਸੁਣਾਈ ਗਈ ਸੀ। ਉਨ੍ਹਾਂ ਨੇ ਪੂਰਬ-ਉੱਤਰੀ ਖੇਤਰ 'ਚ ਕਈ ਨਗਰ ਪਾਲਿਕਾਵਾਂ 'ਚ ਬੈਂਕਾਂ ਅਤੇ ਵਪਾਰਕ ਕੇਂਦਰਾਂ 'ਤੇ ਹਮਲਾ ਵੀ ਕੀਤਾ ਸੀ।


Related News