ਅਮਰੀਕਾ ਦੇ ਓਹਾਓ 'ਚ ਬਾਰ ਦੇ ਬਾਹਰ ਹੋਈ ਗੋਲੀਬਾਰੀ, 3 ਦੀ ਮੌਤ

Sunday, May 23, 2021 - 09:36 PM (IST)

ਯੰਗਸਟਾਊਨ-ਅਮਰੀਕਾ ਦੇ ਓਹਾਓ ਸੂਬੇ ਦੇ ਯੰਗਸਟਾਊਨ 'ਚ ਇਕ ਬਾਰ ਦੇ ਬਾਹਰ ਐਤਵਾਰ ਨੂੰ ਗੋਲੀਬਾਰੀ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਸ ਦੇ ਬਾਰੇ 'ਚ ਦੱਸਿਆ। ਯੰਗਸਟਾਊਨ ਪੁਲਸ ਵਿਭਾਗ ਦੇ ਮੁਖੀ ਕਾਰਲ ਡੈਵਿਸ ਨੇ ਦੱਸਿਆ ਕਿ 'ਟਾਰਚ ਕਲੱਬ ਬਾਰ ਐਂਡ ਗ੍ਰਿਲ' ਵਾਲੇ ਖੇਤਰ 'ਚ ਘਟਨਾ ਤੋਂ ਬਾਅਦ ਐਤਵਾਰ ਦੁਪਹਿਰ ਕਰੀਬ 2 ਵਜੇ ਪੁਲਸ ਅਧਿਕਾਰੀ ਪਹੁੰਚੇ। ਡੈਵਿਸ ਨੇ ਦੱਸਿਆ ਕਿ ਘਟਨਾ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਜ਼ਖਮੀ ਹੋ ਗਏ ਜਿਨ੍ਹਾਂ 'ਚੋਂ ਇਕ ਦੀ ਹਾਲਾਤ ਗੰਭੀਰ ਹੈ।

ਇਹ ਵੀ ਪੜ੍ਹੋ-ਵਾਇਰਸ ਨੇ ਫਿਰ ਬਦਲਿਆ ਆਪਣਾ ਰੂਪ, ਸਾਹਮਣੇ ਆਏ 'ਟ੍ਰਿਪਲ ਮਿਊਟੇਸ਼ਨ' ਵਾਲੇ ਨਵੇਂ ਵੈਰੀਐਂਟ ਦੇ ਮਾਮਲੇ

ਡੈਵਿਸ ਨੇ ਕਿਹਾ ਕਿ ਬਾਰ ਦੇ ਅੰਦਰ ਗੋਲੀਬਾਰੀ ਨਹੀਂ ਹੋਈ ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਘਟਨਾ ਦੀ ਸ਼ੁਰੂਆਤ ਉਥੋਂ ਹੀ ਹੋਈ ਸੀ। ਘਟਨਾ ਤੋਂ ਬਾਅਦ ਅਧਿਕਾਰੀਆਂ ਨੇ ਜ਼ਖਮੀਆਂ ਦਾ ਇਲਾਜ ਕਰਵਾਇਆ ਅਤੇ ਵੱਡੀ ਗਿਣਤੀ 'ਚ ਉਥੇ ਲੋਕਾਂ ਦੇ ਜਮ੍ਹਾ ਹੋਣ ਕਾਰਣ ਦੂਜੇ ਅਧਿਕਾਰੀਆਂ ਨੂੰ ਵੀ ਬੁਲਾਇਆ ਗਿਆ। ਪੁਲਸ ਬਾਰ ਨੇੜੇ ਗੋਲੀਬਾਰੀ ਦੀ ਘਟਨਾ ਵਾਲੀ ਥਾਂ ਤੋਂ ਸਬੂਤ ਇਕੱਠੇ ਕਰਨ 'ਚ ਜੁੱਟੀ ਹੈ। ਇਹ ਪਤਾ ਨਹੀਂ ਚਲ ਪਾਇਆ ਹੈ ਕਿ ਕਿਸ ਕਾਰਣ ਇਹ ਘਟਨਾ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਕਿਸੇ ਨੂੰ ਹਿਰਾਸਤ 'ਚ ਨਹੀਂ ਲਿਆ ਗਿਆ ਹੈ ਪਰ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਗੋਲੀਬਾਰੀ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ। 

ਇਹ ਵੀ ਪੜ੍ਹੋ-ਇਸ ਦੇਸ਼ ਦੇ ਰਾਸ਼ਟਰਪਤੀ ਨੇ ਕੀਤੀ ਕੋਰੋਨਾ ਨਿਯਮਾਂ ਦੀ ਉਲੰਘਣਾ, ਹੁਣ ਦੇਣਾ ਪਵੇਗਾ ਜੁਰਮਾਨਾ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News