ਪੋਲੈਂਡ ''ਚ ਵਧੇ ਕੋਰੋਨਾ ਦੇ ਮਾਮਲੇ, ਪਿਛਲੇ 24 ਘੰਟਿਆਂ ਵਿਚ ਹੋਇਆ ਰਿਕਾਰਡ ਵਾਧਾ

Wednesday, May 13, 2020 - 07:40 AM (IST)

ਪੋਲੈਂਡ ''ਚ ਵਧੇ ਕੋਰੋਨਾ ਦੇ ਮਾਮਲੇ, ਪਿਛਲੇ 24 ਘੰਟਿਆਂ ਵਿਚ ਹੋਇਆ ਰਿਕਾਰਡ ਵਾਧਾ

ਪੋਲੈਂਡ- ਪੋਲੈਂਡ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 595 ਨਵੇਂ ਮਾਮਲੇ ਸਾਹਮਣੇ ਆਏ ਜੋ ਕਿ ਹੁਣ ਤੱਕ ਦਾ ਰਿਕਾਰਡ ਵਾਧਾ ਮੰਨੇ ਜਾ ਰਹੇ ਹਨ। ਇੱਥੇ ਕੁਲ ਪੀੜਤਾਂ ਦੀ ਕੁੱਲ ਗਿਣਤੀ 16,921 ਹੋ ਗਈ ਹੈ। ਪੋਲੈਂਡ ਦੇ ਸਭ ਤੋਂ ਵੱਡੇ ਚੈਨਲ ਮੁਤਾਬਕ, ਇਹ ਇਕ ਦਿਨ ਵਿਚ ਆਏ ਮਾਮਲਿਆਂ ਵਿਚੋਂ ਸਭ ਤੋਂ ਵੱਧ ਮਾਮਲਾ ਹੈ।

ਰਿਪੋਰਟ ਮੁਤਾਬਕ, ਦੱਖਣੀ ਪੋਲੈਂਡ ਦੇ ਸਿਲੇਸੀਆ ਸੂਬੇ ਵਿਚ 595 ਵਿਚੋਂ 492 ਨਵੇਂ ਕੇਸ ਸਾਹਮਣੇ ਆਏ ਹਨ। ਸਥਾਨਕ ਖਾਨਾਂ ਦੇ ਵਰਕਰਾਂ ਅਤੇ ਉਨ੍ਹਾਂ ਦੇ ਭਾਈਚਾਰਿਆਂ ਵਿਚ ਪੀੜਤਾਂ ਦੀ ਗਿਣਤੀ ਵਧੇਰੇ ਹੈ। ਮੰਤਰਾਲੇ ਅਨੁਸਾਰ, ਪਿਛਲੇ 24 ਘੰਟਿਆਂ ਵਿਚ ਕੋਰੋਨਾ ਕਾਰਨ 28 ਮੌਤਾਂ ਹੋਈਆਂ, ਜਿਸ ਕਾਰਨ ਕੁੱਲ ਮੌਤ ਦੀ ਗਿਣਤੀ 839 ਹੋ ਗਈ ਹੈ।


author

Lalita Mam

Content Editor

Related News