Pok Elections: ਹਾਰ ਮਗਰੋਂ ਭੜਕੇ ਫਾਰੂਕ ਹੈਦਰ, ਕਸ਼ਮੀਰੀਆਂ ’ਤੇ ਕੀਤੀ ਇਤਰਾਜ਼ਯੋਗ ਟਿੱਪਣੀ

Tuesday, Jul 27, 2021 - 03:08 PM (IST)

ਇਸਲਾਮਾਬਾਦ : ਪਾਕਿਸਤਾਨ ਮਕਬੂਜ਼ਾ ਕਸ਼ਮੀਰ (ਪੀ.ਓ.ਕੇ) ਦੇ ਕਥਿਤ ਪ੍ਰਧਾਨ ਮੰਤਰੀ ਰਾਜਾ ਫਰੂਕ ਹੈਦਰ ਵਿਧਾਨ ਸਭਾ ਚੋਣਾਂ ਵਿਚ ਆਪਣੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ (ਪੀ.ਐੱਮ.ਐੱਲ.-ਐੱਨ) ਦੇ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ-ਏ-ਇਨਸਾਫ (ਪੀ.ਟੀ.ਆਈ.) ਦੇ ਹੱਥੋਂ ਕਰਾਰੀ ਹਾਰ ਮਗਰੋਂ ਭੜਕ ਗਏ। ਚੋਣ ਨਤੀਜੇ ਤੋਂ ਨਾਰਾਜ਼ ਹੈਦਰ ਨੇ ਕਸ਼ਮੀਰੀ ਲੋਕਾਂ ’ਤੇ ਜਾਤੀਗਤ ਟਿੱਪਣੀ ਕੀਤੀ ਅਤੇ ਕਿਹਾ ਕਿ 250 ਸਾਲ ਤੱਕ ਗੁਲਾਮ ਰਹਿਣ ਦੇ ਬਾਅਦ ਕਸ਼ਮੀਰੀ ਲੋਕਾਂ ਦੀ ਮਾਨਸਿਕਤਾ ਗੁਲਾਮਾਂ ਵਾਲੀ ਹੋ ਗਈ ਹੈ। ਹਾਲਾਂਕਿ ਫਾਰੂਕ ਹੈਦਰ ਆਪਣੀ ਸੀਟ ਬਚਾਉਣ ਵਿਚ ਕਾਮਯਾਬ ਰਹੇ।

ਮਰੀਅਮ ਨਵਾਜ਼ ਸ਼ਰੀਫ ਦੀ ਪਾਰਟੀ ਪੀ.ਐੱਮ.ਐੱਲ.-ਐੱਨ ਦੇ ਨੇਤਾ ਰਾਜਾ ਫਾਰੂਕ ਹੈਦਰ ਨੇ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਚੋਣ ਨਤੀਜੇ ਇਹ ਦਰਸਾਉਂਦੇ ਹਨ ਕਿ 250 ਸਾਲ ਤੱਕ ਗੁਲਾਮੀ ਵਿਚ ਜਿਊਣ ਵਾਲੇ ਕਸ਼ਮੀਰੀ ਲੋਕਾਂ ਦੀ ਮਾਨਸਿਕਤਾ ਵੀ ਵਿਗੜ ਗਈ ਹੈ। ਚੋਣਾਂ ਵਿਚ ਹੈਦਰ ਨੇ ਆਪਣੀ ਸੀਟ ਬਚਾ ਲਈ ਹੈ। ਹੈਦਰ ਦੇ ਇਸ ਬਿਆਨ ਦੇ ਬਾਅਦ ਪਾਕਿਸਤਾਨ ਵਿਚ ਹੰਗਾਮਾ ਖੜ੍ਹਾ ਹੋ ਗਿਆ। ਇਮਰਾਨ ਖਾਨ ਦੀ ਪਾਰਟੀ ਦੇ ਨੇਤਾ ਸ਼ਾਹਬਾਜ ਗਿੱਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਿਆਨ ’ਤੇ ਬਹੁਤ ਹੈਰਾਨੀ ਹੈ।

ਇਹ ਵੀ ਪੜ੍ਹੋ: ਅਮਰੀਕਾ ਦੇ ਯੂਟਾ ’ਚ ਰੇਤਲੇ ਤੂਫ਼ਾਨ ਦਾ ਕਹਿਰ, ਆਪਸ ’ਚ ਟਕਰਾਈਆਂ 20 ਗੱਡੀਆਂ, 7 ਲੋਕਾਂ ਦੀ ਮੌਤ

ਗਿੱਲ ਨੇ ਕਿਹਾ ਇਹ ਉਹੀ ਕਸ਼ਮੀਰੀ ਲੋਕ ਹਨ, ਜਿਨ੍ਹਾਂ ਨੇ ਹੈਦਰ ਨੂੰ ਪੀ.ਐੱਮ. ਬਣਾਇਆ ਸੀ। ਇਸ ਤੋਂ ਪਹਿਲਾਂ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਪੀ.ਓ.ਕੇ. ਵਿਚ ਹੋਈਆਂ ਚੋਣਾਂ ਵਿਚ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿਚ ਉਭਰੀ ਅਤੇ ਖੇਤਰ ਵਿਚ ਅਗਲੀ ਸਰਕਾਰ ਉਸ ਦੀ ਅਗਵਾਈ ਵਿਚ ਬਣੇਗੀ। ਹਾਲਾਂਕਿ ਚੋਣਾਂ ਵਿਚ ਧੱਕੇਸ਼ਾਹੀ ਅਤੇ ਹਿੰਸਾ ਦੇ ਦੋਸ਼ ਲੱਗੇ ਹਨ। ਸਰਕਾਰੀ ‘ਰੇਡੀਓ ਪਾਕਿਸਤਾਨ’ ਨੇ ਚੋਣ ਕਮਿਸ਼ਨ ਦੇ ਗੈਰ-ਰਸਮੀ ਨਤੀਜਿਆਂ ਦੇ ਹਵਾਲੇ ਤੋਂ ਖ਼ਬਰ ਦਿੱਤੀ ਹੈ ਕਿ ਪੀ.ਟੀ.ਆਈ. ਨੇ 45 ਸੀਟਾਂ ਲਈ ਹੋਈਆਂ ਚੋਣਾਂ ਵਿਚੋਂ 25 ਸੀਟਾਂ ਜਿੱਤੀਆਂ ਹਨ, ਜਦੋਂ ਕਿ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) 11 ਸੀਟਾਂ ਨਾਲ ਦੂਜੇ ਅਤੇ ਫਿਲਹਾਲ ਸੱਤਾ ’ਤੇ ਕਾਬਿਜ ਪਾਕਿਸਤਾਨ ਮੁਸਲਿਮ ਲੀਗ-ਨਵਾਜ ਨੂੰ ਸਿਰਫ਼ 6 ਸੀਟਾਂ ਮਿਲੀਆਂ ਹਨ।

ਮੁਸਲਿਮ ਕਾਨਫਰੰਸ (ਐੱਮ.ਸੀ.) ਅਤੇ ਜੰਮੂ ਕਸ਼ਮੀਰ ਪੀਪਲਜ਼ ਪਾਰਟੀ (ਜੇ.ਕੇ.ਪੀ.ਪੀ.) ਨੂੰ ਇਕ-ਇਕ ਸੀਟ ਮਿਲੀ ਹੈ। ਪੀ.ਟੀ.ਆਈ. ਨੂੰ ਸਰਕਾਰ ਬਣਾਉਣ ਲਈ ਸਾਧਾਰਨ ਬਹੁਮਦ ਮਿਲ ਗਿਆ ਹੈ ਅਤੇ ਉਸ ਨੂੰ ਕਿਸੇ ਹੋਰ ਪਾਰਟੀ ਦੇ ਸਮਰਥਨ ਦੀ ਜ਼ਰੂਰਤ ਨਹੀਂ ਹੈ। ਇਹ ਪਹਿਲੀ ਵਾਰ ਹੈ ਕਿ ਉਹ ਪੀ.ਓ.ਕੇ. ਵਿਚ ਸਰਕਾਰ ਬਣਾਏਗੀ। ਪਰੰਪਰਾਗਤ ਰੂਪ ਨਾਲ ਦੇਸ਼ ਦੀ ਸੱਤਾਧਾਰੀ ਪਾਰਟੀ ਹੀ ਪੀ.ਓ.ਕੇ. ਵਿਚ ਚੋਣਾਂ ਜਿੱਤੀ ਹੈ।

ਇਹ ਵੀ ਪੜ੍ਹੋ: ਪਿਛਲੇ 5 ਸਾਲਾਂ ਤੋਂ ਰੋਜ਼ਾਨਾ 140 ਵਿਦਿਆਰਥੀ ਵਿਦੇਸ਼ 'ਚ ਪੜ੍ਹਨ ਲਈ ਛੱਡ ਰਹੇ ਨੇ ਪੰਜਾਬ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News