PML-N ਅਤੇ PPP ਸੱਤਾ-ਵੰਡ ਦੇ ਫਾਰਮੂਲੇ ''ਤੇ ਚਰਚਾ ਕਰਨ ਲਈ ਤਿਆਰ, ਅੱਜ ਹੋ ਸਕਦੀ ਹੈ ਮੀਟਿੰਗ
Friday, Feb 16, 2024 - 05:26 PM (IST)
ਇਸਲਾਮਾਬਾਦ (ਭਾਸ਼ਾ) ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਵਿਚਾਲੇ ਗਠਜੋੜ ਸਰਕਾਰ ਬਣਾਉਣ ਲਈ ਸੱਤਾ-ਵੰਡ ਦੇ ਫਾਰਮੂਲੇ 'ਤੇ ਸ਼ੁੱਕਰਵਾਰ ਯਾਨੀ ਅੱਜ ਦੂਜੇ ਦੌਰ ਦੀ ਗੱਲਬਾਤ ਦੀ ਉਮੀਦ ਹੈ। ਮੀਡੀਆ ਦੀਆਂ ਖ਼ਬਰਾਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਬਿਲਾਵਲ ਭੁੱਟੋ-ਜ਼ਰਦਾਰੀ ਦੀ ਅਗਵਾਈ ਵਾਲੀ ਪੀ.ਪੀ.ਪੀ. ਨੇ ਸਰਕਾਰ ਦੇ ਗਠਨ ਦੇ ਨਾਲ-ਨਾਲ ਅਗਲੇ ਪ੍ਰਧਾਨ ਮੰਤਰੀ ਦੀ ਚੋਣ ਵਿੱਚ ਪੀ.ਐੱਮ.ਐੱਲ.-ਐੱਨ. ਦਾ ਸਮਰਥਨ ਕਰਨ ਦਾ ਵਾਅਦਾ ਕੀਤਾ ਹੈ।
ਹਾਲਾਂਕਿ, ਪੀ.ਪੀ.ਪੀ. ਨੇ ਇਹ ਸ਼ਰਤ ਰੱਖੀ ਹੈ ਕਿ ਨਵਾਜ਼ ਸ਼ਰੀਫ਼ ਦੀ ਪਾਰਟੀ ਰਾਸ਼ਟਰਪਤੀ ਵਰਗੇ ਅਹਿਮ ਸੰਵਿਧਾਨਕ ਅਹੁਦਿਆਂ ਲਈ ਚੋਣਾਂ ਵਿੱਚ ਉਨ੍ਹਾਂ ਦਾ ਸਮਰਥਨ ਕਰੇਗੀ। ਪੀ.ਪੀ.ਪੀ. ਅਤੇ ਪੀ.ਐੱਮ.ਐੱਲ.-ਐੱਨ. ਦੀਆਂ ਸੰਪਰਕ ਅਤੇ ਤਾਲਮੇਲ ਕਮੇਟੀਆਂ (ਸੀ.ਸੀ.ਸੀ.) ਦਰਮਿਆਨ ਨਿਰਧਾਰਤ ਦੂਜੇ ਦੌਰ ਦੀ ਗੱਲਬਾਤ ਵੀਰਵਾਰ ਨੂੰ ਨਹੀਂ ਹੋ ਸਕੀ, ਕਿਉਂਕਿ ਦੋਵਾਂ ਧਿਰਾਂ ਨੇ ਆਪਣੀ ਪਹਿਲੀ ਮੀਟਿੰਗ ਵਿੱਚ ਪੇਸ਼ ਪ੍ਰਸਤਾਵਾਂ ਦਾ ਮੁਲਾਂਕਣ ਕਰਨ ਲਈ ਹੋਰ ਸਮਾਂ ਮੰਗਿਆ ਸੀ। ‘ਡਾਨ’ ਅਖ਼ਬਾਰ ਦੀ ਖ਼ਬਰ ਮੁਤਾਬਕ ਸੱਤਾ ਵੰਡ ਦੇ ਫਾਰਮੂਲੇ ‘ਤੇ ਸਪੱਸ਼ਟੀਕਰਨ ਲੈਣ ਲਈ ਦੋਵਾਂ ਧਿਰਾਂ ਵਿਚਾਲੇ ਅਗਲੀ ਮੀਟਿੰਗ ਸ਼ੁੱਕਰਵਾਰ ਨੂੰ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਇਸ ਸ਼ਹਿਰ 'ਚ ਮੁੜ ਪਰਤਿਆ ‘Work From Home’, ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦੀ ਹਦਾਇਤ, ਜਾਣੋ ਵਜ੍ਹਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।