PM ਟਰੂਡੋ ਨੇ ਚੀਨ ਨੂੰ ਦਿੱਤਾ ਠੋਕਵਾਂ ਜਵਾਬ- ਮਨੁੱਖੀ ਅਧਿਕਾਰ ਉਲੰਘਣ ਖ਼ਿਲਾਫ਼ ਰਹਾਂਗੇ ਖੜ੍ਹੇ

Saturday, Oct 17, 2020 - 07:25 PM (IST)

PM ਟਰੂਡੋ ਨੇ ਚੀਨ ਨੂੰ ਦਿੱਤਾ ਠੋਕਵਾਂ ਜਵਾਬ- ਮਨੁੱਖੀ ਅਧਿਕਾਰ ਉਲੰਘਣ ਖ਼ਿਲਾਫ਼ ਰਹਾਂਗੇ ਖੜ੍ਹੇ

ਓਟਾਵਾ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਚੀਨ ਵਿਚ ਮਨੁੱਖੀ ਅਧਿਕਾਰ ਉਲੰਘਣਾ ਖ਼ਿਲਾਫ਼ ਮਜ਼ਬੂਤੀ ਨਾਲ ਖੜ੍ਹੀ ਰਹੇਗੀ। 
ਵੀਰਵਾਰ ਨੂੰ ਕੈਨੇਡਾ ਵਿਚ ਚੀਨ ਦੇ ਰਾਜਦੂਤ ਨੇ ਹਾਂਗਕਾਂਗ ਛੱਡ ਕੇ ਆ ਰਹੇ ਲੋਕਾਂ ਨੂੰ ਸ਼ਰਣ ਨਾ ਦੇਣ ਦੇ ਸਬੰਧ ਵਿਚ ਓਟਾਵਾ ਨੂੰ ਚਿਤਾਵਨੀ ਦਿੱਤੀ ਸੀ। ਅੰਬੈਸਡਰ ਕੋਂਗ ਪਿਊ ਨੇ ਕਿਹਾ ਸੀ ਕਿ ਜੇਕਰ ਕੈਨੇਡਾ ਹਾਂਗਕਾਂਗ ਵਿਚ ਰਹਿਣ ਵਾਲੇ 3 ਲੱਖ ਕੈਨੇਡੀਅਨ ਨਾਗਰਿਕਾਂ ਬਾਰੇ ਅਤੇ ਉੱਥੇ ਕਾਰੋਬਾਰ ਕਰ ਰਹੀਆਂ ਕੰਪਨੀਆਂ ਦੀ ਭਲਾਈ ਬਾਰੇ ਸੋਚਦਾ ਹੈ ਤਾਂ ਉਸ ਨੂੰ ਚੀਨ ਦੀ ਹਿੰਸਾ ਵਿਚ ਲੜਨ ਦੀਆਂ ਕੋਸ਼ਿਸ਼ਾਂ ਵਿਚ ਸਹਿਯੋਗ ਕਰਨਾ ਹੋਵੇਗਾ। 

ਟਰੂਡੋ ਨੇ ਕਿਹਾ ਕਿ ਅਸੀਂ ਮਨੁੱਖੀ ਅਧਿਕਾਰਾਂ ਦੇ ਸਮਰਥਨ ਵਿਚ ਮਜ਼ਬੂਤੀ ਨਾਲ ਖੜ੍ਹੇ ਰਹਾਂਗੇ। ਚਾਹੇ ਉਹ ਉਈਗਰ ਭਾਈਚਾਰੇ ਦੀਆਂ ਪਰੇਸ਼ਾਨੀਆਂ ਬਾਰੇ  ਗੱਲ ਹੋਵੇ ਜਾਂ ਫਿਰ ਹਾਂਗਕਾਂਗ ਦੀ ਚਿੰਤਾਜਨਕ ਸਥਿਤੀ ਬਾਰੇ ਜਾਂ ਫਿਰ ਚੀਨ ਦੀ ਬਲ ਪੂਰਵਕ ਕੂਟਨੀਤੀ ਬਾਰੇ ਗੱਲ ਕਰਨਾ ਹੋਵੇ। 

ਟਰੂਡੋ ਨੇ ਕਿਹਾ ਕਿ ਕੈਨੇਡਾ ਦੁਨੀਆ ਭਰ ਵਿਚ ਆਪਣੇ ਉਨ੍ਹਾਂ ਸਾਥੀਆਂ ਤੇ ਅਮਰੀਕਾ, ਆਸਟਰੇਲੀਆ, ਬ੍ਰਿਟੇਨ, ਯੂਰਪੀ ਦੇਸ਼ਾਂ ਨਾਲ ਖੜ੍ਹਾ ਹੈ, ਜੋ ਮਨੁੱਖੀ ਅਧਿਕਾਰ ਉਲੰਘਣਾ ਪ੍ਰਤੀ ਚਿੰਤਤ ਹਨ। ਉੱਥੇ ਹੀ, ਕੈਨੇਡਾ ਦੀ ਵਿਰੋਧੀ ਕੰਜ਼ਰਵੇਟਿਵ ਨੇਤਾ ਐਰਿਨ ਓ ਟੂਲੇ ਨੇ ਕਿਹਾ ਕਿ ਚੀਨੀ ਅੰਬੈਸਡਰ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਜਾਂ ਫਿਰ ਉਨ੍ਹਾਂ ਨੂੰ ਬਰਖ਼ਾਸਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੀਨੀ ਰਾਜਦੂਤ ਨੇ ਹਾਂਗਕਾਂਗ ਵਿਚ ਰਹਿ ਰਹੇ 3 ਲੱਖ ਕੈਨੇਡੀਅਨ ਲੋਕਾਂ ਨੂੰ ਇਕ ਤਰ੍ਹਾਂ ਦੀ ਧਮਕੀ ਦਿੱਤੀ ਹੈ। ਪਿਛਲੇ ਸਾਲ ਹਾਂਗਕਾਂਗ ਤੇ ਚੀਨ ਦੀਆਂ ਸਰਕਾਰਾਂ ਖਿਲਾਫ ਸ਼ਹਿਰ ਵਿਚ ਪ੍ਰਦਰਸ਼ਨ ਤੇਜ਼ ਹੋ ਗਏ ਸਨ। 


author

Sanjeev

Content Editor

Related News