ਆਸਟ੍ਰੇਲੀਆਈ ਪੀ. ਐੱਮ. ਦਫਤਰ ਨੇ ਗਲਤੀ ਨਾਲ ਪੱਤਰਕਾਰਾਂ ਨੂੰ ਭੇਜੇ ਗੁਪਤ ਦਸਤਾਵੇਜ਼

10/14/2019 3:16:55 PM

ਸਿਡਨੀ— ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦਫਤਰ ਨੇ ਗਲਤੀ ਨਾਲ ਸੱਤਾਧਾਰੀ ਪਾਰਟੀ ਲਿਬਰਲ ਅਤੇ ਗਠਜੋੜ ਨੈਸ਼ਨਲ ਪਾਰਟੀ ਦੇ ਸੰਸਦ ਮੈਂਬਰਾਂ ਦੀ ਥਾਂ ਪੱਤਰਕਾਰਾਂ ਨੂੰ ਕੁੱਝ ਗੁਪਤ ਦਸਤਾਵੇਜ਼ ਭੇਜ ਦਿੱਤੇ। ਪ੍ਰਧਾਨ ਮੰਤਰੀ ਦਫਤਰ ਨੇ ਅਸਲ 'ਚ ਸਰਕਾਰ ਬਣਾਉਣ 'ਚ ਸ਼ਾਮਲ ਸੰਸਦ ਮੈਂਬਰਾਂ ਨੂੰ ਚਰਚਾ ਵਿਸ਼ਾ ਸਬੰਧੀ ਗੁਪਤ ਦਸਤਾਵੇਜ਼ ਭੇਜਣੇ ਸਨ ਜੋ ਗਲਤੀ ਨਾਲ ਪੱਤਰਕਾਰਾਂ ਅਤੇ ਦੇਸ਼ ਭਰ ਦੇ ਮੀਡੀਆ ਆਧਾਰਿਆਂ ਨੂੰ ਚਲੇ ਗਏ। ਇਨ੍ਹਾਂ ਅਹਿਮ ਗੁਪਤ ਦਸਤਾਵੇਜ਼ਾਂ 'ਚ ਅਸਲ 'ਚ ਪੱਤਰਕਾਰਾਂ ਅਤੇ ਵਿਰੋਧੀ ਪਾਰਟੀਆਂ ਵਲੋਂ ਚੁੱਕੇ ਜਾ ਸਕਦੇ ਸਖਤ ਸਵਾਲਾਂ ਦਾ ਜਵਾਬ ਦੇਣ ਲਈ ਸੰਸਦ ਮੈਂਬਰਾਂ ਨੂੰ ਖਾਸ ਬਿੰਦੂ ਸੁਲਝਾਏ ਗਏ ਹਨ। ਦਸਤਾਵੇਜ਼ਾਂ 'ਚ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਦੀ ਜਲਵਾਯੂ ਪਰਿਵਰਤਨ ਰਿਪੋਰਟ ਦੇ ਆਸਟ੍ਰੇਲੀਆ 2030 ਦੇ ਟੀਚੇ ਨੂੰ ਪੂਰਾ ਨਾ ਕਰ ਸਕਣ ਦੇ ਦਾਅਵੇ ਸਬੰਧੀ ਸਵਾਲਾਂ ਨੂੰ ਲੈ ਕੇ ਜਵਾਬ ਦੇਣ ਲਈ ਕੁਝ ਬਿੰਦੂ ਤਿਆਰ ਕੀਤੇ ਗਏ ਹਨ। 

PunjabKesari

ਦਸਤਾਵੇਜ਼ਾਂ 'ਚ ਪਿਛਲੇ 5 ਸਾਲਾਂ ਦੌਰਾਨ ਕਰਮਚਾਰੀਆਂ ਦੇ ਸ਼ੋਸ਼ਣ ਨੂੰ ਲੈ ਕੇ ਸਵਾਲਾਂ ਦੇ ਮੱਦੇਨਜ਼ਰ ਵੀ ਸੁਝਾਅ ਦਿੱਤੇ ਗਏ ਹਨ। ਦਸਤਾਵੇਜ਼ 'ਚ ਕਿਹਾ ਗਿਆ ਹੈ ਕਿ ਜੇਕਰ ਇਸ ਸਬੰਧ 'ਚ ਸਵਾਲ ਕੀਤੇ ਜਾਣ ਤਾਂ ਸੰਸਦ ਮੈਂਬਰ ਇਹ ਕਹਿਣ ਕਿ ਕਿਸੇ ਵੀ ਕਰਮਚਾਰੀ ਨਾਲ ਸ਼ੋਸ਼ਣ ਸਰਕਾਰ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ ਅਤੇ ਇਸ ਦੇ ਖਿਲਾਫ ਸਰਕਾਰ ਦੀ ਜ਼ੀਰੋ ਟਾਲਰੈਂਸ ਦੀ ਨੀਤੀ ਹੈ।'' ਇਸ ਪੂਰੇ ਮਾਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਫਿਲਹਾਲ ਚੁੱਪ ਹਨ ਅਤੇ ਅਜੇ ਤਕ ਕੋਈ ਟਿੱਪਣੀ ਨਹੀਂ ਕੀਤੀ । ਅਟਾਰਨੀ ਜਨਰਲ ਕ੍ਰਿਸਚਿਅਨ ਪੋਰਟਰ ਨੇ ਹਾਲਾਂਕਿ ਇਸ ਮਾਮਲੇ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਰਾਜਨੀਤੀ ਦਾ ਆਧੁਨਿਕ ਦੌਰ ਹੈ।


Related News