ਦੇਸ਼ 'ਚ 21 ਜੂਨ ਨੂੰ ਖਤਮ ਹੋ ਰਹੇ ਤਾਲਾਬੰਦੀ ਨੂੰ ਲੈ ਕੇ ਆਸਵੰਦ ਹਨ PM ਜਾਨਸਨ
Tuesday, Feb 23, 2021 - 11:41 PM (IST)
ਲੰਡਨ-ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਮੰਗਲਵਾਰ ਨੂੰ ਕਿਹਾ ਕਿ ਕੋਵਿਡ-19 ਕਾਰਣ ਲਾਗੂ ਸਖਤ ਪਾਬੰਦੀਆਂ 'ਚੋਂ ਵਧੇਰੇ 21 ਜੂਨ ਨੂੰ ਖਤਮ ਹੋਣ ਨੂੰ ਲੈ ਕੇ ਉਹ ਬਹੁਤ ਆਸਵੰਦ ਹਨ। ਜਾਨਸਨ ਨੇ ਸੰਸਦ 'ਚ ਚਾਰ-ਪੜਾਅ ਦਾ ਇਕ ਰੋਡਮੈਪ ਪੇਸ਼ ਕੀਤਾ ਹੈ, ਉਸ ਦੇ ਤਹਿਤ ਮਹਾਮਾਰੀ ਕਾਰਣ ਦੇਸ਼ 'ਚ ਲਾਗੂ ਜ਼ਿਆਦਾਤਰ ਪਾਬੰਦੀਆਂ ਨੂੰ 21 ਜੂਨ ਤੋਂ ਹਟਾ ਲਿਆ ਜਾਵੇਗਾ।
ਇਹ ਵੀ ਪੜ੍ਹੋ -ਬਾਈਡੇਨ ਪ੍ਰਸ਼ਾਸਨ ਨੇ ਟਰੰਪ ਦੇ ਸਮੇਂ ਲਾਗੂ ਨਾਗਰਿਕਤਾ ਪ੍ਰੀਖਿਆ ਦੀ ਨੀਤੀ 'ਚ ਕੀਤਾ ਬਦਲਾਅ
ਲੰਡਨ ਦੇ ਇਕ ਸਕੂਲ ਦੇ ਦੌਰੇ 'ਤੇ ਜਾਨਸਨ ਤੋਂ ਪੁੱਛਿਆ ਗਿਆ ਸੀ ਕਿ ਆਪਣੇ ਰੋਡਮੈਪ ਨੂੰ ਲਾਗੂ ਕਰਨ ਨੂੰ ਲੈ ਕੇ ਉਨ੍ਹਾਂ 'ਚ ਕਿੰਨਾ ਵਿਸ਼ਵਾਸ ਹੈ। ਇਹ ਰੋਡਮੈਪ ਇੰਗਲੈਂਡ 'ਚ ਅੱਠ ਮਾਰਚ ਤੋਂ ਸ਼ੁਰੂ ਹੋ ਰਹੇ ਪੂਰੀ ਤਰ੍ਹਾਂ ਨਾਲ ਘਰ 'ਚ ਬੰਦ ਰਹਿਣ ਵਾਲੇ ਸਖਤ ਤਾਲਾਬੰਦੀ ਨੂੰ ਹੌਲੀ-ਹੌਲੀ ਖਤਮ ਕਰਨ ਦੀ ਪੜਾਅਬੰਦ ਪ੍ਰਕਿਰਿਆ ਹੈ। ਇਸ ਦੇ ਤਹਿਤ ਸਕੂਲਾਂ ਨੂੰ ਖੋਲ੍ਹਣਾ ਪਹਿਲਾ ਪੜਾਅ ਹੋਵੇਗਾ।
ਇਹ ਵੀ ਪੜ੍ਹੋ -ਬ੍ਰਿਟਿਸ਼ ਮਹਾਰਾਣੀ ਦੇ ਰਿਸ਼ਤੇਦਾਰ ਨੂੰ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ 10 ਮਹੀਨੇ ਦੀ ਕੈਦ
ਮਾਰਚ ਦੇ ਆਖਿਰ ਤੋਂ ਲੋਕਾਂ ਨੂੰ ਆਪਸ 'ਚ ਮਿਲਣ-ਜੁਲਨ ਦੀ ਇਜਾਜ਼ਤ ਹੋਵੇਗੀ ਅਤੇ ਦੁਕਾਨਾਂ ਅਤੇ ਕਾਰੋਬਾਰੀ ਅਦਾਰੇ ਦੋ ਪੜਾਅ 'ਚ 12 ਅਪ੍ਰੈਲ ਅਤੇ 17 ਮਈ ਨੂੰ ਖੁਲਣਗੇ। ਜਾਨਸਨ ਨੇ ਕਿਹਾ ਕਿ ਮੈਂ ਆਵਸੰਦ ਹਾਂ ਪਰ ਕਿਸੇ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਅਤੇ ਇਹ ਪੂਰੀ ਤਰ੍ਹਾਂ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿੰਨੇ ਸਾਵਧਾਨ ਰਹਿੰਦੇ ਹਾਂ ਅਤੇ ਹਰੇਕ ਪੱਧਰ 'ਤੇ ਹੁਕਮ ਅਤੇ ਨਿਯਮਾਂ ਦਾ ਪਾਲਣ ਕਿਵੇਂ ਕਰਦੇ ਹਾਂ। ਇਸ ਲਈ ਸਾਨੂੰ ਇੰਨਾਂ ਸਾਵਧਾਨੀ ਨਾਲ ਅਗੇ ਵਧਣ ਦੀ ਲੋੜ ਹੈ। ਮੈਨੂੰ ਲੱਗਦਾ ਹੈ ਕਿ ਲੋਕ ਵੀ ਇਸ ਗੱਲ ਨੂੰ ਸਮਝਦੇ ਹਨ, ਮੈਂ ਜੋ ਕਰ ਰਿਹਾ ਹਾਂ, ਉਨ੍ਹਾਂ ਨੂੰ ਉਸ ਦੀ ਤਰਕ ਸਮਝ ਆ ਰਿਹਾ ਹੈ।
ਇਹ ਵੀ ਪੜ੍ਹੋ -ਪਾਕਿ : ਪਿਛਲੇ 50 ਸਾਲਾਂ 'ਚ ਰੇਲਵੇ ਨੂੰ ਹੋਇਆ ਕਰੀਬ 1.2 ਟ੍ਰਿਲੀਅਨ ਰੁਪਏ ਦਾ ਘਾਟਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।