PM ਬੋਰਿਸ ਜਾਨਸਨ ’ਤੇ ਸਾਬਕਾ ਸਲਾਹਕਾਰ ਨੇ ਲਾਇਆ ਵੱਡਾ ਦੋਸ਼
Wednesday, May 26, 2021 - 12:42 PM (IST)
ਇੰਟਰਨੈਸ਼ਨਲ ਡੈਸਕ : ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਆਪਣੇ ਤੀਜੇ ਵਿਆਹ ਨੂੰ ਲੈ ਕੇ ਸੁਰਖੀਆਂ ’ਚ ਹਨ। ਇਸ ਦਰਮਿਆਨ ਪ੍ਰਧਾਨ ਮੰਤਰੀ ਦੇ ਸਾਬਕਾ ਚੋਟੀ ਦੇ ਸਲਾਹਕਾਰ ਡੋਮਿਨਿਕ ਕਮਿਨਸ ਨੇ ਬਹੁਤ ਗੰਭੀਰ ਦੋਸ਼ ਲਾਏ ਹਨ। ਕਮਿਨਸ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਕੋਰੋਨਾ ਵਾਇਰਸ ਦੀ ਗੰਭੀਰਤਾ ਨੂੰ ਸਮਝਣ ’ਚ ਭੁੱਲ ਕੀਤੀ ਉਹ ਲਾਈਵ ਟੀ. ਵੀ. ’ਤੇ ਖੁਦ ਨੂੰ ਵਾਇਰਸ ਤੋਂ ਪਾਜ਼ੇਟਿਵ ਕਰਵਾਉਣਾ ਚਾਹੁੰਦੇ ਹਨ ਤਾਂ ਕਿ ਲੋਕਾਂ ਨੂੰ ਦੱਸਿਆ ਜਾ ਸਕਦੇ ਇਹ ਕੋਰੋਨਾ ਓਨਾ ਖਤਰਨਾਕ ਨਹੀਂ ਹੈ, ਜਿੰਨਾ ਦੱਸਿਆ ਜਾ ਰਿਹਾ ਹੈ।
ਦੂਸਰੇ ਦੌਰ ਦੀ ਤਾਲਾਬੰਦੀ ਤੋਂ ਸਨ ਇਨਕਾਰੀ
ਇਕ ਅਖਬਾਰ ਦੀ ਰਿਪੋਰਟ ’ਚ ਸਾਬਕਾ ਸਲਾਹਕਾਰਨ ਨੇ ਖੁਲਾਸਾ ਕੀਤਾ ਕਿ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕੋਰੋਨਾ ਵਾਇਰਸ ਨੂੰ ਕੁੰਗ ਫਲੂ ਦਾ ਨਾਂ ਦਿੰਦਿਆਂ ਕਿਹਾ ਸੀ ਕਿ ਇਹ 80 ਤੋਂ ਵੱਧ ਉਮਰ ਦੇ ਲੋਕਾਂ ਨੂੰ ਨਿਸ਼ਾਨੇ ’ਤੇ ਲੈ ਰਿਹਾ ਹੈ। ਇਹ ਵੀ ਜ਼ਿਕਰਯੋਗ ਹੈ ਕਿ ਜਾਨਸਨ ਨੇ ਦੂਸਰੇ ਦੌਰ ਦੀ ਤਾਲਾਬੰਦੀ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਸੀ ਇਹ ਵਾਇਰਸ ਇੰਨਾ ਖਤਰਨਾਕ ਹੈ ਨਹੀਂ, ਜਿੰਨਾ ਇਸ ਬਾਰੇ ਪ੍ਰਚਾਰ ਕੀਤਾ ਜਾ ਰਿਹਾ ਹੈ।