ਗਰਭ ਅਵਸਥਾ ਦੌਰਾਨ ਔਰਤਾਂ ਪਲਾਸਟਿਕ ਦੇ ਕੈਮੀਕਲ ਤੋਂ ਰਹਿਣ ਦੂਰ, ਕਿਉਂਕਿ...

Sunday, May 07, 2017 - 02:59 PM (IST)

 ਗਰਭ ਅਵਸਥਾ ਦੌਰਾਨ ਔਰਤਾਂ ਪਲਾਸਟਿਕ ਦੇ ਕੈਮੀਕਲ ਤੋਂ ਰਹਿਣ ਦੂਰ, ਕਿਉਂਕਿ...
ਬਰਲਿਨ— ਪਲਾਸਟਿਕ ਜੋ ਕਿ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦਾ ਇਕ ਹਿੱਸਾ ਹੈ। ਕਈ ਤਰ੍ਹਾਂ ਦੇ ਪਦਾਰਥ, ਜਿਵੇਂ ਹੀ ਪਲਾਸਟਿਕ ਦੇ ਲਿਫਾਫੇ, ਪੈਕਿੰਗ ਲਿਫਾਫੇ ਅਤੇ ਹੋਰ ਕਈ ਅਜਿਹੀਆਂ ਚੀਜ਼ਾ ਹਨ, ਜਿਨ੍ਹਾਂ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਅਤੇ ਇਸ ਤੋਂ ਨਿਕਲਣ ਵਾਲਾ ਧੂੰਆਂ ਸਾਡੀ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ। ਇਕ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਜੇਕਰ ਗਰਭਵਤੀ ਔਰਤਾਂ ਪਲਾਸਟਿਕ ਦੇ ਕੈਮੀਕਲ (ਰਸਾਇਣ) ਦੇ ਸੰਪਰਕ ਵਿਚ ਆਉਂਦੀਆਂ ਹਨ ਤਾਂ ਇਸ ਨਾਲ ਗਰਭ ਅਵਸਥਾ ਦੌਰਾਨ ਬੱਚਿਆਂ ਵਿਚ ਅਸਥਮਾ (ਸਾਹ ਲੈਣ ''ਚ ਤਕਲੀਫ ਹੋਣਾ) ਦਾ ਖਤਰਾ ਵਧ ਸਕਦਾ ਹੈ। 
ਇਹ ਕੈਮੀਕਲ ਸਾਡੇ ਸਰੀਰ ਵਿਚ ਚਮੜੀ, ਖਾਧ ਪਦਾਰਥਾਂ ਜਾਂ ਸਾਹ ਜ਼ਰੀਏ ਪਹੁੰਚ ਸਕਦੇ ਹਨ। ਇਹ ਸਾਡੇ ਹਾਰਮੋਨ ਸਿਸਟਮ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਜਰਮਨੀ ਦੀ ਹੈਲਮਹੋਟਰਜ਼ ਯੂਨੀਵਰਸਿਟੀ ਵਲੋਂ ਕੀਤੇ ਗਏ ਸ਼ੋਧ ਦੇ ਨਤੀਜੇ ਦੱਸਦੇ ਹਨ ਕਿ ਪਲਾਸਟਿਕ ਕੈਮੀਕਲ ਐਲਰਜ਼ੀ ਪੈਦਾ ਹੋਣ ਦੇ ਖਤਰੇ ਨੂੰ ਖਾਸ ਤੌਰ ''ਤੇ ਵਧਾ ਦਿੰਦੇ ਹਨ। ਸ਼ੋਧ ਲਈ ਟੀਮ ਨੇ ਗਰਭਵਤੀ ਔਰਤਾਂ ਦੇ ਪਿਸ਼ਾਬ ਦੀ ਜਾਂਚ ਕੀਤੀ ਗਈ ਅਤੇ ਨਵਜੰਮੇ ਬੱਚੇ ''ਤੇ ਐਲਰਜ਼ੀ ਦੇ ਪ੍ਰਭਾਵ ਨੂੰ ਵੀ ਦੇਖਿਆ ਗਿਆ।

author

Tanu

News Editor

Related News