ਜਹਾਜ਼ ’ਚ ਸਫ਼ਰ ਦੌਰਾਨ ਔਰਤ ਨਾਲ ਜਿਨਸੀ ਸ਼ੋਸ਼ਣ ਲਈ ਭਾਰਤੀ ਨਾਗਰਿਕ ਨੂੰ ਅਮਰੀਕਾ ’ਚ ਸਜ਼ਾ

Wednesday, Jun 23, 2021 - 01:04 PM (IST)

ਜਹਾਜ਼ ’ਚ ਸਫ਼ਰ ਦੌਰਾਨ ਔਰਤ ਨਾਲ ਜਿਨਸੀ ਸ਼ੋਸ਼ਣ ਲਈ ਭਾਰਤੀ ਨਾਗਰਿਕ ਨੂੰ ਅਮਰੀਕਾ ’ਚ ਸਜ਼ਾ

ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਦੀ ਸੰਘੀ ਜੂਰੀ ਨੇ 29 ਸਾਲ ਦੇ ਇਕ ਭਾਰਤੀ ਨਾਗਰਿਕ ਨੂੰ ਜਹਾਜ਼ ਵਿਚ ਸਫ਼ਰ ਦੌਰਾਨ ਅਪਮਾਨਜਨਕ ਜਿਨਸੀ ਸਬੰਧ ਦਾ ਦੋਸ਼ੀ ਠਹਿਰਾਇਆ ਹੈ ਅਤੇ ਉਸ ਨੂੰ 2 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਨਿਆਂ ਮੰਤਰਾਲਾ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸਾਊਥ ਕੈਰੋਲਿਨੀ ਜ਼ਿਲ੍ਹੇ ਦੇ ਕਾਰਜਵਾਹਕ ਅਟਾਰਨੀ ਐਮ. ਰੇਟ ਡੀਹਾਰਟ ਨੇ ਦੱਸਿਆ ਕਿ ਸ਼ਿਵਾ ਕੇ. ਦੁਰਬੇਸੁਲਾ ਨੂੰ ਜੂਰੀ ਨੇ ਉਡਾਣ ਦੌਰਾਨ ਅਪਮਾਨਜਨਕ ਜਿਨਸੀ ਦੁਰਵਿਵਹਾਰ ਦਾ ਦੋਸ਼ੀ ਠਹਿਰਾਇਆ ਹੈ। 

ਅਦਾਲਤ ਵਿਚ ਦਾਇਰ ਦਸਤਾਵੇਜ਼ਾਂ ਮੁਤਾਬਕ ਮੁਕੱਦਮੇ ਵਿਚ ਪੇਸ਼ ਸਬੂਤਾਂ ਅਤੇ ਚਸ਼ਮਦੀਦਾਂ ਦੀ ਗਵਾਈ ਅਨੁਸਾਰ 23 ਜੂਨ 2019 ਨੂੰ ਦੁਰਬੇਸੁਲਾ ਸ਼ਿਕਾਗੋ ਦੇ ਓਹਾਰੇ ਹਵਾਈਅੱਡੇ ਤੋਂ ਮਿਰਟਲ ਬੀਚ ਜਾ ਰਹੀ ਉਡਾਣ ਵਿਚ ਸਵਾਰ ਸੀ। ਸਫ਼ਰ ਦੌਰਾਨ ਦੁਰਬੇਸੁਲਾ ਨੇ 22 ਸਾਲਾ ਔਰਤ ਨਾਲ ਜਿਨਸੀ ਸ਼ੋਸ਼ਣ ਕੀਤਾ ਜੋ ਉਸ ਦੀ ਨਾਲ ਵਾਲੀ ਸੀਟ ’ਤੇ ਬੈਠੀ ਸੀ। ਪੀੜਤਾ ਦੀ ਗਵਾਹੀ ਮੁਤਾਬਕ ਦੁਰਬੇਸੁਲਾ ਨੇ ਉਸ ਨੂੰ ਆਪਣੇ ਵੱਲ ਖਿੱਚਿਆ ਅਤੇ ਉਡਾਣ ਦੌਰਾਨ ਗਲਤ ਹਰਕਤਾਂ ਕਰਦਾ ਰਿਹਾ। ਮੀਡੀਆ ਵਿਚ ਆਏ ਬਿਆਨ ਮੁਤਾਬਕ ਅਦਾਲਤੀ ਰਿਕਾਰਡ ਦਰਸਾਉਂਦੇ ਹਨ ਕਿ ਜਹਾਜ਼ ਦੇ ਚਾਲਕ ਦਲ ਦੇ ਮੈਂਬਰ ਵੱਲੋਂ ਦੁਰਬੇਸੁਲਾ ਨੂੰ ਪੀੜਤਾ ਕੋਲੋਂ ਹਟਾਉਣ ਦੇ ਬਾਅਦ ਉਸ ਨੇ ਫਿਰ ਤੋਂ ਆਪਣੀ ਪੁਰਾਣੀ ਸੀਟ ’ਤੇ ਬਿਠਾਉਣ ਨੂੰ ਕਿਹਾ ਤਾਂ ਕਿ ਉਹ ਪੀੜਤਾ ਨਾਲ ਫਿਰ ਤੋਂ ਗੱਲ ਕਰ ਸਕੇ।

ਮੁਕੱਦਮੇ ਦੌਰਾਨ, ਸਰਕਾਰੀ ਵਕੀਲਾਂ ਨੇ ਦੂਜੀ ਪੀੜਤਾ ਦੀ ਗਵਾਹੀ ਵੀ ਪੇਸ਼ ਕੀਤੀ, ਜਿਸ ਨੇ ਕਿਹਾ ਕਿ 21 ਮਾਰਚ 2019 ਨੂੰ ਜਹਾਜ਼ ਹਾਦਸੇ ਤੋਂ ਕਰੀਬ 3 ਮਹੀਨੇ ਪਹਿਲਾਂ, ਦੁਰਬੇਸੁਲਾ ਨੇ ਨਿਊਯਾਰਕ ਸਿਟੀ ਸਬਵੇਅ ਟਰੇਨ ਦੀ ਨੁੱਕਰ ਵਿਚ ਉਸ ਨੂੰ ਧੱਕਾ ਦਿੱਤਾ ਸੀ ਅਤੇ ਉਸ ਨੂੰ ਗਲਤ ਤਰੀਕੇ ਨਾਲ ਛੂਹਿਆ ਸੀ। ਪੀੜਤਾ ਨੇ ਟਰੇਨ ਤੋਂ ਬਾਹਰ ਜਾਂਦੇ ਸਮੇਂ ਦੁਰਬੇਸੁਲਾ ਦੀ ਵੀਡੀਓ ਬਣਾ ਲਈ ਸੀ, ਜਿਸ ਨਾਲ ਸਰਕਾਰੀ ਵਕੀਲਾਂ ਨੂੰ ਉਸ ਦੀ ਪਛਾਣ ਕਰਨ ਅਤੇ ਉਸ ’ਤੇ ਦੋਸ਼ ਤੈਅ ਕਰਨ ਵਿਚ ਮਦਦ ਮਿਲੀ। ਪਹਿਲਾ ਮਾਮਲਾ ਲੰਬਿਤ ਹੀ ਸੀ, ਜਦੋਂ ਦੁਰਬੇਸੁਲਾ ਨੇ ਜਹਾਜ਼ ਵਿਚ ਹੋਰ ਔਰਤ ਨਾਲ ਜਿਨਸੀ ਸ਼ੋਸ਼ਣ ਕੀਤਾ। 2 ਸਾਲ ਕੈਦ ਦੀ ਸਜ਼ਾ ਸੁਣਾਉਣ ਵਾਲੇ ਜੱਜ ਰੇਡਿੰਗਰ ਨੇ ਦੁਰਬੇਸੁਲਾ ’ਤੇ 5000 ਡਾਲਰ ਦਾ ਜੁਰਮਾਨਾ ਲਗਾਇਆ ਅਤੇ ਜੇਲ੍ਹ ਤੋਂ ਰਿਹਾਈ ਦੇ ਬਾਅਦ 10 ਸਾਲ ਤੱਕ ਉਸ ’ਤੇ ਨਜ਼ਰ ਰੱਖਣ ਦਾ ਹੁਕਮ ਦਿੱਤਾ ਹੈ।
 


author

cherry

Content Editor

Related News