''ਹਾਈਜੈੱਕ'' ਹੋ ਗਿਆ ਜਹਾਜ਼, ਏਅਰਪੋਰਟ ਦਾ ਕੰਮ-ਕਾਜ ਹੋਇਆ ਠੱਪ

Wednesday, Jul 16, 2025 - 12:12 PM (IST)

''ਹਾਈਜੈੱਕ'' ਹੋ ਗਿਆ ਜਹਾਜ਼, ਏਅਰਪੋਰਟ ਦਾ ਕੰਮ-ਕਾਜ ਹੋਇਆ ਠੱਪ

ਵੈਨਕੂਵਰ, (ਮਲਕੀਤ ਸਿੰਘ)- ਕੈਨੇਡਾ ਦੇ ਵੈਨਕੂਵਰ ਆਈਲੈਂਡ ਖੇਤਰ ਤੋਂ ਇੱਕ ਛੋਟਾ ਜਹਾਜ਼ "ਹਾਈਜੈਕ" ਹੋ ਗਿਆ। ਇਹ ਜਹਾਜ਼ ਆਈਲੈਂਡ ਖੇਤਰ ਤੋਂ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉੱਪਰ ਹਵਾਈ ਖੇਤਰ ਵੱਲ ਚੱਲਾ ਗਿਆ। 

ਇਸ ਦੌਰਾਨ ਇਹ ਜਹਾਜ਼ ਬਿਨ੍ਹਾਂ ਕਿਸੇ ਅਗਾਉਂ ਜਾਣਕਾਰੀ ਦੇ ਜ਼ਬਰਦਸਤੀ ਵੈਨਕੂਵਰ ਅੰਤਰਰਾਸ਼ਟਰੀ ਏਅਰਪੋਰਟ ਦੇ ਰਨਵੇਅ ਉੱਤੇ ਉਤਾਰ ਦਿੱਤਾ ਗਿਆ। ਜਹਾਜ਼ ਉਤਰਦੇ ਸਾਰ ਏਅਰਪੋਰਟ ਅਥਾਰਟੀ ਦੇ ਸਾਹ ਫੁੱਲੇ ਰਹਿ ਗਏ। ਕਿਉਂ ਏਅਰਪੋਰਟ ਸਟਾਫ ਨੂੰ ਨਾ ਤਾਂ ਇਸ ਹਾਈਜੈੱਕ ਹੋਏ ਜਹਾਜ਼ ਬਾਰੇ ਕੋਈ ਜਾਣਕਾਰੀ ਸੀ ਤੇ ਨਾ ਹੀ ਇਸ ਜਹਾਜ਼ ਦੇ ਏਅਰਪੋਰਟ ਉੱਤੇ ਲੈਂਡ ਹੋਣ ਬਾਰੇ ਕੋਈ ਅਗਾਊਂ ਜਾਣਕਾਰੀ ਸਾਂਝੀ ਕੀਤੀ ਗਈ ਸੀ। ਜਿਸ ਕਾਰਨ ਇਕ ਵੱਡਾ ਹਾਦਸਾ ਵਾਪਰ ਸਕਦਾ ਸੀ।

ਮੀਡੀਆਂ ਰਿਪੋਰਟਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਸ ਨੂੰ ਇੱਕ ਰਿਪੋਰਟ ਮਿਲੀ ਕਿ ਇੱਕ ਸੇਸਨਾ 172 "ਵੈਨਕੂਵਰ ਆਈਲੈਂਡ ਖੇਤਰ ਤੋਂ 'ਹਾਈਜੈਕ' ਕੀਤਾ ਗਿਆ ਹੈ"। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੈਨਕੂਵਰ ਏਅਰਪੋਰਟ ਉਤੇ ਜਦ ਇਹ ਫਲਾਈਟ ਬਿਨ੍ਹਾਂ ਦੱਸੇ ਲੈਂਡ ਹੋਈ ਤਾਂ ਸਭ ਤੋਂ ਵਿਅਸਤ ਵੈਨਕੂਵਰ ਹਵਾਈ ਅੱਡੇ 'ਤੇ ਕਾਰਵਾਈਆਂ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਅਤੇ 9 ਆਉਣ ਵਾਲੀਆਂ ਉਡਾਣਾਂ ਨੂੰ ਵਾਪਸ ਮੋੜਨਾ ਪੈ ਗਿਆ। 

ਫਲਾਈਟ ਲੈਂਡ ਹੁੰਦੇ ਸਾਰ ਹਵਾਈ ਅੱਡੇ ਉੱਤੇ ਅਧਿਕਾਰੀ ਤੇ ਕਰਮਚਾਰੀ ਹੱਕੇ-ਬੱਕੇ ਰਹਿ ਗਏ।ਸਥਿਤੀ ਇਕਦਮ ਗੰਭੀਰ ਬਣ ਗਈ| ਏਅਰਪੋਰਟ ਅਧਿਕਾਰੀਆਂ ਅਤੇ ਸਥਾਨਕ ਪੁਲਸ ਵੱਲੋਂ ਉਕਤ ਜਹਾਜ਼ ਨੂੰ ਘੇਰਾ ਪਾ ਕੇ ਉਸਦੇ ਚਾਲਕ ਨੂੰ ਬਾਹਰ ਕੱਢਣ ਮਗਰੋਂ ਗ੍ਰਿਫਤਾਰ ਕਰ ਲਿਆ ਗਿਆ ਦੇਰ ਸ਼ਾਮ ਤੱਕ ਪ੍ਰਾਪਤ ਵੇਰਵਿਆਂ ਮੁਤਾਬਕ ਇਸ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਆਰੰਭ ਕਰ ਦਿੱਤੀ ਗਈ ਹੈ। 


 


author

DILSHER

Content Editor

Related News