ਕਾਂਗੋ ''ਚ ਜਹਾਜ਼ ਹਾਦਸਾ, 23 ਲੋਕਾਂ ਦੀ ਮੌਤ

11/24/2019 11:57:04 PM

ਗੋਮਾ - ਕਾਂਗੋ ਲੋਕਤਾਂਤਰਿਕ ਗਣਰਾਜ ਦੇ ਸ਼ਹਿਰ ਗੋਮਾ 'ਚ ਸ਼ਨੀਵਾਰ ਨੂੰ ਇਕ ਜਹਾਜ਼ ਉਡਾਣ ਭਰਨ ਦੌਰਾਨ ਸੰਘਣੀ ਆਬਾਦੀ ਵਾਲੇ ਖੇਤਰ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ 'ਚ 23 ਲੋਕਾਂ ਦੀ ਮੌਤ ਹੋ ਗਈ। ਰਾਹਤ ਅਤੇ ਬਚਾਅ ਦਲ ਨੇ ਇਹ ਜਾਣਕਾਰੀ ਦਿੱਤੀ। ਗੋਮਾ ਬਚਾਅ ਸੇਵਾ ਦੇ ਕੋਆਰਡੀਨੇਟਰ ਜੋਸੈਫ ਮਕੁੰਡੀ ਨੇ ਏ. ਐੱਫ. ਪੀ. ਨੂੰ ਦੱਸਿਆ ਕਿ ਅਸੀਂ ਹੁਣ ਤੱਕ 23 ਲਾਸ਼ਾਂ ਕੱਢ ਚੁੱਕੇ ਹਾਂ।

PunjabKesari

ਗੋਮਾ ਹਵਾਈ ਅੱਡੇ ਦੇ ਅਧਿਕਾਰੀ ਰਿਚਰਡ ਮੈਂਗੋਲੋਪਾ ਨੇ ਆਖਿਆ ਕਿ ਇਸ ਘਟਨਾ 'ਚ ਕਿਸੇ ਦੇ ਵੀ ਬਚਣ ਦੀ ਉਮੀਦ ਨਹੀਂ ਹੈ। ਡੋਰਨੀਅਰ-228 ਗੋਮਾ ਤੋਂ 350 ਕਿਲੋਮੀਟਰ ਉੱਤਰ 'ਚ ਸਥਿਤ ਬੇਨੀ ਜਾ ਰਿਹਾ ਸੀ ਅਤੇ ਇਹ ਜਹਾਜ਼ ਗੋਮਾ ਹਵਾਈ ਅੱਡੇ ਨੇੜੇ ਇਕ ਇਲਾਕੇ 'ਚ ਡਿੱਗਿਆ। ਬਿਜ਼ੀ ਬੀ ਏਅਰਲਾਈਨ ਦੇ ਕਰਮਚਾਰੀ ਹੈਰੀਟਿਅਰ ਨੇ ਦੱਸਿਆ ਕਿ ਜਹਾਜ਼ 'ਚ 17 ਯਾਤਰੀ ਅਤੇ 2 ਚਾਲਕ ਦਲ ਦੇ ਮੈਂਬਰ ਸਨ ਅਤੇ ਇਸ ਨੇ ਸਵੇਰੇ ਕਰੀਬ 9:15 ਵਜੇ ਉਡਾਣ ਭਰੀ ਸੀ।


Khushdeep Jassi

Content Editor

Related News