ਵੱਡਾ ਹਾਦਸਾ : ਕ੍ਰੈਸ਼ ਹੋਇਆ ਹਵਾਈ ਜਹਾਜ਼, 100 ਤੋਂ ਵੱਧ ਯਾਤਰੀ ਸਨ ਸਵਾਰ
Wednesday, Dec 25, 2024 - 01:50 PM (IST)
ਬਾਕੂ : 105 ਯਾਤਰੀਆਂ ਨਾਲ ਭਰਿਆ ਇਕ ਹਵਾਈ ਜਹਾਜ਼ ਏਅਰਪੋਰਟ 'ਤੇ ਲੈਂਡਿੰਗ ਤੋਂ ਐਨ ਪਹਿਲਾਂ ਕ੍ਰੈਸ਼ ਹੋ ਜਾਣ ਦੀ ਜਾਣਕਾਰੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਵਾਈ ਜਹਾਜ਼ ਵਿੱਚ 105 ਯਾਤਰੀ ਅਤੇ 5 ਕਰੂ ਮੈਂਬਰ ਸਵਾਰ ਸਨ।
ਕ੍ਰੈਸ਼ ਹੋਇਆ ਹਵਾਈ ਜਹਾਜ਼ ਅਜ਼ਰਬਾਈਜਾਨ ਏਅਰਲਾਈਨਜ਼ ਦਾ ਦੱਸਿਆ ਜਾ ਰਿਹਾ ਹੈ, ਜੋਕਿ ਕਜ਼ਾਕਿਸਤਾਨ ਦੇ ਅਕਾਤੂ ਹਵਾਈ ਅੱਡੇ ਨੇੜੇ ਹਾਦਸਾਗ੍ਰਸਤ ਹੋ ਗਿਆ ਹੈ। ਰੂਸੀ ਸਮਾਚਾਰ ਏਜੰਸੀਆਂ ਨੇ ਇਸ ਹਾਦਸੇ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਜ਼ਾਕਿਸਤਾਨ ਦੇ ਐਮਰਜੈਂਸੀ ਮੰਤਰਾਲੇ ਨੇ ਦੱਸਿਆ ਕਿ ਅਜ਼ਰਬਾਈਜਾਨ ਏਅਰਲਾਈਨਜ਼ ਦਾ ਜਹਾਜ਼ ਬਾਕੂ ਤੋਂ ਗ੍ਰੋਨਜੀ ਜਾ ਰਿਹਾ ਸੀ।
BREAKING: Azerbaijan Airlines flight traveling from Baku to Grozny crashes in Aktau, Kazakhstan, after reportedly requesting an emergency landing pic.twitter.com/hB5toqEFe2
— RT (@RT_com) December 25, 2024
ਗ੍ਰੋਜ਼ਨੀ ਰੂਸ ਦੇ ਚੇਚਨੀਆ ਖੇਤਰ 'ਚ ਪੈਂਦਾ ਹੈ ਪਰ ਧੁੰਦ ਵੱਧ ਹੋਣ ਕਾਰਨ ਜਹਾਜ਼ ਨੂੰ ਗਰੋਂਜੇ ਵੱਲ ਮੋੜ ਦਿੱਤਾ ਗਿਆ। ਕੁਝ ਟਵਿੱਟਰ ਹੈਂਡਲਸ 'ਤੇ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਹਾਜ਼ ਵਿੱਚ 105 ਯਾਤਰੀ ਸਵਾਰ ਸਨ। ਜਿਨ੍ਹਾਂ ਵਿਚੋਂ ਜ਼ਿਆਦਾਤਰ ਅਜ਼ਰਬਾਈਜਾਨ ਅਤੇ ਰੂਸੀ ਨਾਗਰਿਕ ਸਨ। ਸੋਸ਼ਲ ਮੀਡੀਆ 'ਤੇ ਇਹ ਵੀ ਜਾਣਕਾਰੀ ਆ ਰਹੀ ਹੈ ਕਿ ਇਨ੍ਹਾਂ 'ਚੋਂ 10 ਦੇ ਕਰੀਬ ਯਾਤਰੀ ਇਸ ਹਾਦਸੇ 'ਚ ਵਾਲ-ਵਾਲ ਬਚ ਗਏ ਹਨ।
📹 Second Chance at Life: Survivors of the Aktau plane crash were seated in the tail section.
— Live Updates (@LiveupdatesUS) December 25, 2024
When the plane crashed, it broke apart, and the tail section detached and flipped over. This part of the aircraft provided a critical refuge, sparing the lives of those seated there. https://t.co/thXAr74wNc pic.twitter.com/9DC4i5kuQu
ਅਜ਼ਰਬਾਈਜਾਨ ਏਅਰਲਾਈਨਜ਼ ਨੇ ਕਿਹਾ ਹੈ ਕਿ ਹਾਦਸਾਗ੍ਰਸਤ ਜਹਾਜ਼ ਐਂਬਰੇਅਰ 190 ਏਅਰਕ੍ਰਾਫਟ ਸੀ। ਇਸ ਦਾ ਨੰਬਰ J2-8243 ਸੀ। ਇਸ ਨੂੰ ਬਾਕੂ ਤੋਂ ਗ੍ਰੋਨਜੀ ਮਾਰਗ 'ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਅਕਾਤੂ ਤੋਂ ਤਿੰਨ ਕਿਲੋਮੀਟਰ ਦੂਰ ਐਮਰਜੈਂਸੀ ਲੈਂਡਿੰਗ ਦੀ ਕੋਸ਼ਿਸ਼ ਦੌਰਾਨ ਜਹਾਜ਼ ਹਾਦਸਾਗ੍ਰਸਤ ਹੋ ਗਿਆ।