ਇਸਤਾਂਬੁਲ ਹਵਾਈ ਅੱਡੇ 'ਤੇ ਫਸੇ ਇੰਡੀਗੋ ਦੇ 400 ਯਾਤਰੀ, ਪਿਛਲੇ 24 ਘੰਟਿਆਂ ਤੋਂ ਨੇ ਭੁੱਖਣ-ਭਾਣੇ
Friday, Dec 13, 2024 - 11:06 AM (IST)
ਇੰਟਰਨੈਸ਼ਨਲ ਡੈਸਕ: ਨਵੀਂ ਦਿੱਲੀ ਤੋਂ ਮੁੰਬਈ ਅਤੇ ਤੁਰਕੀ ਵਿਚਕਾਰ ਯਾਤਰਾ ਕਰਨ ਵਾਲੇ ਇੰਡੀਗੋ ਦੇ ਲਗਭਗ 400 ਯਾਤਰੀ ਕਥਿਤ ਤੌਰ 'ਤੇ ਇਸਤਾਂਬੁਲ ਹਵਾਈ ਅੱਡੇ 'ਤੇ 24 ਘੰਟਿਆਂ ਤੋਂ ਫਸੇ ਹੋਏ ਹਨ। ਏਅਰਲਾਈਨ ਨੇ ਕਿਹਾ ਕਿ ਸੰਚਾਲਨ ਕਾਰਨਾਂ ਕਰਕੇ ਉਡਾਣ ਵਿੱਚ ਦੇਰੀ ਹੋਈ ਹੈ।
ਇਹ ਵੀ ਪੜ੍ਹੋ: ਅਹੁਦਾ ਛੱਡਣ ਤੋਂ ਪਹਿਲਾਂ ਬਾਈਡੇਨ ਨੇ 4 ਭਾਰਤੀ-ਅਮਰੀਕੀਆਂ ਨੂੰ ਦਿੱਤੀ ਮਾਫੀ
ਯਾਤਰੀਆਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਅਤੇ ਲਿੰਕਡਇਨ 'ਤੇ ਦਾਅਵਾ ਕੀਤਾ ਕਿ ਉਡਾਣ ਵਿਚ ਪਹਿਲਾਂ ਦੇਰੀ ਹੋਈ ਅਤੇ ਫਿਰ ਬਿਨਾਂ ਨੋਟਿਸ ਦਿੱਤੇ ਰੱਦ ਕਰ ਦਿੱਤੀ ਗਈ। ਉਡਾਣ ਭਰਨ ਵਾਲਿਆਂ ਵਿੱਚੋਂ ਇੱਕ ਅਨੁਸ਼੍ਰੀ ਭੰਸਾਲੀ ਨੇ ਕਿਹਾ ਕਿ ਫਲਾਈਟ ਵਿੱਚ 2 ਵਾਰ ਇਕ ਘੰਟੇ ਦੀ ਦੇਰੀ ਹੋਈ, ਫਿਰ ਰੱਦ ਕਰ ਦਿੱਤੀ ਗਈ ਅਤੇ ਅੰਤ ਵਿੱਚ 12 ਘੰਟੇ ਬਾਅਦ ਮੁੜ ਰੀਸ਼ਡਿਊਲ ਕੀਤੀ ਗਈ। ਇਹੀ ਕਾਰਨ ਹੈ ਯਾਤਰੀ ਪਿਛਲੇ 24 ਘੰਟਿਆਂ ਤੋਂ ਇੱਥੇ ਫਸੇ ਹੋਏ ਹਨ। ਯਾਤਰੀਆਂ ਨੇ ਥਕਾਵਟ ਅਤੇ ਬੁਖਾਰ ਦੀ ਸ਼ਿਕਾਇਤ ਕੀਤੀ ਹੈ। ਯਾਤਰੀਆਂ ਕਿਹਾ ਕਿ ਉਨ੍ਹਾਂ ਨੂੰ ਨਾ ਇੱਥੇ ਖਾਣ ਲਈ ਕੁੱਝ ਮਿਲ ਰਿਹਾ ਹੈ ਅਤੇ ਨਾ ਹੀ ਰਹਿਣ ਲਈ ਕੋਈ ਇੰਤਜ਼ਾਮ ਕੀਤਾ ਗਿਆ ਹੈ। ਇੱਥੋਂ ਤੱਕ ਕਿ ਇੰਡੀਗੋ ਦੇ ਪ੍ਰਤੀਨਿਧੀ ਨੇ ਵੀ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ।
ਇਹ ਵੀ ਪੜ੍ਹੋ: ਇਟਲੀ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੀਜ਼ਾ ਨਿਯਮਾਂ 'ਚ ਕੀਤੇ ਬਦਲਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8