''ਲਾਹੌਰ ਧਮਾਕੇ ’ਚ ਅੱਤਵਾਦੀ ਹਾਫਿਜ਼ ਸਈਅਦ ਦੀ ਹੱਤਿਆ ਦਾ ਸੀ ਪਲਾਨ''
Wednesday, Jun 30, 2021 - 01:20 AM (IST)

ਲਾਹੌਰ- ਲਾਹੌਰ ਵਿਚ ਕੁਝ ਦਿਨ ਪਹਿਲਾਂ ਹੋਏ ਧਮਾਕੇ ਵਿਚ ਇਕ ਵੱਡਾ ਖੁਲਾਸਾ ਹੋਇਆ ਹੈ। ਇਕ ਪਾਕਿਸਤਾਨੀ ਪੱਤਰਕਾਰ ਨੇ ਖੁਲਾਸਾ ਕੀਤਾ ਹੈ ਕਿ ਜਿਸ ਦੌਰਾਨ ਲਾਹੌਰ ਦੇ ਜੌਹਰ ਟਾਊਨ ਵਿਚ ਇਹ ਧਮਾਕਾ ਹੋਇਆ, ਉਸ ਸਮੇਂ ਮੁੰਬਈ ਹਮਲਿਆਂ ਦਾ ਗੁਨਹਗਾਰ ਅੱਤਵਾਦੀ ਹਾਫਿਜ਼ ਸਈਅਦ ਆਪਣੇ ਘਰ ਵਿਚ ਹੀ ਮੌਜੂਦ ਸੀ। ਇਹ ਧਮਾਕਾ ਹਾਫਿਜ਼ ਦੇ ਘਰ ਨੇੜੇ ਹੀ ਹੋਇਆ ਸੀ। ਪਾਕਿਸਤਾਨੀ ਪੱਤਰਕਾਰ ਨੇ ਦੱਸਿਆ ਕਿ ਇਸ ਧਮਾਕੇ ਰਾਹੀਂ ਹਾਫਿਜ਼ ਸਈਅਦ ਦੀ ਹੱਤਿਆ ਕਰਨ ਦਾ ਪਲਾਨ ਬਣਾਇਆ ਗਿਆ ਸੀ।
ਇਹ ਖ਼ਬਰ ਪੜ੍ਹੋ- ਕੂੜਾ ਸੁੱਟਣ 'ਤੇ ਅਜੈ ਜਡੇਜਾ ਨੂੰ ਕੀਤਾ 5 ਹਜ਼ਾਰ ਰੁਪਏ ਜੁਰਮਾਨਾ
ਜ਼ਿਕਰਯੋਗ ਹੈ ਕਿ ਇਸ ਧਮਾਕੇ ਲਈ 30 ਕਿਲੋਗ੍ਰਾਮ ਵਿਸਫੋਟਕ ਦੀ ਵਰਤੋਂ ਕੀਤੀ ਗਈ ਸੀ। ਡਾਨ ਨਿਊਜ਼ ਦੇ ਪ੍ਰੋਗਰਾਮ ‘ਜ਼ਰਾ ਹਟ ਕੇ’ ਵਿਚ ਗੱਲਬਾਤ ਕਰਦੇ ਹੋਏ ਪੱਤਰਕਾਰ ਸਈਅਦ ਸਾਹਿਣੀ ਨੇ ਕਿਹਾ ਕਿ ਹਾਫਿਜ਼ ਸਈਅਦ ਇਕ ਵੱਡਾ ਟਾਰਗੇਟ ਹੈ ਅਤੇ ਸਾਨੂੰ ਪਤਾ ਲੱਗਾ ਹੈਕਿ ਜੇਲ ਵਿਭਾਗ ਉਸੀਦ ਲੋਕੇਸ਼ਨ ਦੀ ਨਿਗਰਾਨੀ ਕਰਦਾ ਹੈ। ਜੇਲ ਸੁਪਰਡੈਂਟ ਕੋਲ ਕਿਸੇ ਵੀ ਲੋਕੇਸ਼ਨ ਨੂੰ ਸਬ-ਜੇਲ ਐਲਾਨ ਕਰਨ ਦੀ ਤਾਕਤ ਹੁੰਦੀ ਹੈ।
ਇਹ ਖ਼ਬਰ ਪੜ੍ਹੋ- ਮਿਤਾਲੀ ਨੂੰ ਸ਼ਾਨਦਾਰ ਪ੍ਰਦਰਸ਼ਨ ਦਾ ਮਿਲਿਆ ਇਨਾਮ, ICC ਵਨ ਡੇ ਰੈਂਕਿੰਗ ਟਾਪ 5 'ਚ ਬਣਾਈ ਜਗ੍ਹਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।