ਜਦੋਂ ਉੱਡਦੇ ਜਹਾਜ਼ 'ਚ ਸੌਂ ਗਏ ਦੋਵੇਂ ਪਾਇਲਟ, ਏਅਰਪੋਰਟ 'ਤੇ ਲੈਂਡ ਕਰਨਾ ਵੀ ਭੁੱਲੇ, ਯਾਤਰੀਆਂ ਦੀ ਜਾਨ 'ਤੇ ਬਣੀ
Saturday, Aug 20, 2022 - 12:48 PM (IST)
ਖਾਰਟੂਮ - ਅਫਰੀਕੀ ਦੇਸ਼ ਸੂਡਾਨ ਤੋਂ ਪਾਇਲਟਾਂ ਦੀ ਲਾਪਰਵਾਹੀ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਉਡਾਣ ਦੌਰਾਨ ਦੋਵਾਂ ਪਾਇਲਟਾਂ ਨੂੰ ਨੀਂਦ ਆ ਗਈ ਅਤੇ ਜਹਾਜ਼ ਹਵਾਈ ਅੱਡੇ 'ਤੇ ਉਤਰਨ ਦੀ ਬਜਾਏ ਅੱਗੇ ਨਿਕਲ ਗਿਆ। ਜਾਣਕਾਰੀ ਮੁਤਾਬਕ ਫਲਾਈਟ ਨੇ ਸੂਡਾਨ ਦੇ ਖਾਰਟੂਮ ਤੋਂ ਇਥੋਪੀਆ ਦੀ ਰਾਜਧਾਨੀ ਅਦੀਸ ਅਬਾਬਾ ਲਈ ਉਡਾਣ ਭਰੀ ਸੀ। ਇਸ ਦੌਰਾਨ ਇੱਕ ਨਹੀਂ ਸਗੋਂ ਦੋਵੇਂ ਪਾਇਲਟ ਸੌਂ ਗਏ ਅਤੇ ਜਹਾਜ਼ ਆਟੋ ਪਾਇਲਟ ਮੋਡ ਵਿੱਚ ਏਅਰਪੋਰਟ ਤੋਂ ਅੱਗੇ ਨਿਕਲ ਗਿਆ।
ਇਹ ਵੀ ਪੜ੍ਹੋ: ਹੈਰਾਨੀਜਨਕ! ਪ੍ਰੇਮਿਕਾ ਦੀ ਇਕ ‘ਕਿੱਸ’ ਨੇ ਜੇਲ੍ਹ 'ਚ ਬੰਦ ਪ੍ਰੇਮੀ ਦੀ ਲਈ ਜਾਨ
ਏਅਰ ਟ੍ਰੈਫਿਕ ਕੰਟਰੋਲ (ਏਟੀਸੀ) ਨੇ ਸਿਗਨਲ ਭੇਜਿਆ ਕਿ ਏਅਰਪੋਰਟ ਨੇੜੇ ਹੈ, ਫਿਰ ਤੁਸੀਂ (ਪਾਇਲਟ) ਜਹਾਜ਼ ਨੂੰ ਹੇਠਾਂ ਕਿਉਂ ਨਹੀਂ ਉਤਾਰ ਰਹੇ ਹੋ। ਉਥੋਂ ਕੋਈ ਜਵਾਬ ਨਹੀਂ ਆਇਆ। ਖਾਸ ਗੱਲ ਇਹ ਹੈ ਕਿ ਇਸ ਸਮੇਂ ਵੀ ਫਲਾਈਟ 37 ਹਜ਼ਾਰ ਫੁੱਟ ਦੀ ਉਚਾਈ 'ਤੇ ਸੀ। ਜਦੋਂ ਏਟੀਸੀ ਨੂੰ ਲੰਬੇ ਸਮੇਂ ਤੱਕ ਜਹਾਜ਼ ਦੇ ਪਾਇਲਟਾਂ ਤੋਂ ਕੋਈ ਜਵਾਬ ਨਾ ਮਿਲਿਆ ਤਾਂ ਐਮਰਜੈਂਸੀ ਮਹਿਸੂਸ ਕੀਤੀ ਗਈ। ਜਹਾਜ਼ ਵਿੱਚ ਇੱਕ ਮੁੱਖ ਪਾਇਲਟ ਅਤੇ ਇੱਕ ਸਹਿ-ਪਾਇਲਟ ਸੀ। ਏਟੀਸੀ ਨੇ ਕਈ ਵਾਰ ਅਲਰਟ ਭੇਜੇ ਅਤੇ ਹਰ ਵਾਰ ਕੋਈ ਜਵਾਬ ਨਹੀਂ ਆਇਆ। ਸਟਾਫ ਉਦੋਂ ਜ਼ਿਆਦਾ ਪਰੇਸ਼ਾਨ ਹੋ ਗਿਆ ਜਦੋਂ ਉਨ੍ਹਾਂ ਨੇ ਦੇਖਿਆ ਕਿ ਫਲਾਈਟ ਰਨਵੇ ਦੇ ਉੱਪਰੋਂ ਸਿੱਧੀ ਜਾ ਰਹੀ ਹੈ। ਫਿਰ ਆਟੋਪਾਇਲਟ ਮੋਡ ਡਿਸਕਨੈਕਟ ਕੀਤਾ ਗਿਆ ਅਤੇ ਅਲਾਰਮ ਵਜਾਇਆ ਗਿਆ। ਇਸ ਤੋਂ ਬਾਅਦ ਪਾਇਲਟ ਜਾਗ ਗਏ।
ਇਹ ਵੀ ਪੜ੍ਹੋ: ਨਿਊਯਾਰਕ ’ਚ ਮਹਾਤਮਾ ਗਾਂਧੀ ਦੀ ਤੋੜੀ ਗਈ ਮੂਰਤੀ, ਭਾਰਤ ਨੇ ਪ੍ਰਗਟਾਇਆ ਸਖ਼ਤ ਇਤਰਾਜ਼
ਇਸ ਤੋਂ ਬਾਅਦ ਜਹਾਜ਼ ਨੂੰ ਵਾਪਸ ਲਿਆਂਦਾ ਗਿਆ ਅਤੇ ਇਹ 25 ਮਿੰਟ ਤੱਕ ਹਵਾ 'ਚ ਰਿਹਾ। ਗਨੀਮਤ ਰਹੀ ਕਿ ਇਸ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਨਾ ਹੀ ਕੋਈ ਅਣਸੁਖਾਵੀਂ ਘਟਨਾ ਵਾਪਰੀ। ਜਹਾਜ਼ ਨੇ ਸੁਰੱਖਿਅਤ ਲੈਂਡਿੰਗ ਕੀਤੀ। ਇਸ ਨੂੰ ਢਾਈ ਘੰਟੇ ਤੱਕ ਰੋਕ ਕੇ ਰੱਖਿਆ ਗਿਆ ਅਤੇ ਸਾਰੀ ਜਾਂਚ ਤੋਂ ਬਾਅਦ ਹੀ ਅਗਲੀ ਉਡਾਣ ਲਈ ਮਨਜ਼ੂਰੀ ਮਿਲੀ। ਇਸ ਤੋਂ ਪਹਿਲਾਂ ਅਪ੍ਰੈਲ 'ਚ ਨਿਊਯਾਰਕ ਤੋਂ ਰੋਮ ਜਾ ਰਹੀ ਫਲਾਈਟ 'ਚ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ। ਉਦੋਂ ਵੀ ਦੋਵੇਂ ਪਾਇਲਟ ਫਲਾਈਟ 'ਚ ਸੌਂ ਗਏ ਸਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।