700 ਸਾਲ ਬਾਅਦ ਕੋਰੋਨਾ ਕਾਰਨ ਬੰਦ ਕੀਤੀ ਗਈ ਇਹ ਪਵਿੱਤਰ ਚਰਚ, ਤਸਵੀਰਾਂ

Monday, Apr 06, 2020 - 09:21 PM (IST)

700 ਸਾਲ ਬਾਅਦ ਕੋਰੋਨਾ ਕਾਰਨ ਬੰਦ ਕੀਤੀ ਗਈ ਇਹ ਪਵਿੱਤਰ ਚਰਚ, ਤਸਵੀਰਾਂ

ਯੇਰੂਸ਼ਲਮ - ਕੋਰੋਨਾਵਾਇਰਸ ਕਾਰਨ ਕਰੀਬ 700 ਸਾਲ ਬਾਅਦ ਯੇਰੂਸ਼ਲਮ ਵਿਚ ਪਵਿੱਤਰ ਕਬਰ ਵਾਲੀ ਚਰਚ ਜਾਂ 'ਚਰਚ ਆਫ ਦਿ ਹੋਲੀ ਸੇਲਕੁਚਰ' ਨੂੰ ਬੰਦ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਈਸਾ ਮਸੀਹ ਨੂੰ ਇਥੇ ਦਫਨਾਇਆ ਗਿਆ ਸੀ। ਇਸ ਕਾਰਨ ਪਵਿੱਤਰ ਥਾਂ ਦੀ ਕਾਫੀ ਮਾਨਤਾ ਹੈ। ਇਸ ਤੋਂ ਪਹਿਲਾਂ ਇਹ ਚਰਚ 1349 ਵਿਚ ਬੰਦ ਕੀਤੀ ਗਈ ਸੀ।

PunjabKesari

ਕੋਰੋਨਾ ਤੋਂ ਪਹਿਲਾਂ ਬਲੈਕ ਪਲੇਗ ਨੇ ਕੀਤਾ ਸੀ ਬੰਦ
ਯੂਰਪ ਵਿਚ 1347 ਵਿਚ ਬਲੈਕ ਪਲੇਗ ਫੈਲਿਆ ਸੀ, ਜਿਸ ਨੇ ਏਸ਼ੀਆ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ ਸੀ। ਇਸ ਦੌਰਾਨ ਕਾਲੇ ਸਾਗਰ ਵਿਚ 12 ਜਹਾਜ਼ ਰੁਕ ਗਏ ਸਨ ਅਤੇ ਜਦ ਲੋਕ ਉਸ ਜਹਾਜ਼ ਵਿਚ ਗਏ ਤਾਂ ਦੇਖ ਕੇ ਹੈਰਾਨ ਰਹਿ ਗਏ ਕਿ ਜਹਾਜ਼ਾਂ ਦੇ ਚਾਲਕ ਮਰ ਚੁੱਕੇ ਸਨ ਅਤੇ ਉਸ ਵਿਚ ਸਵਾਰ ਜ਼ਿਆਦਾਤਰ ਦੀ ਮੌਤ ਹੋ ਗਈ ਸੀ ਅਤੇ ਜੋ ਬਚਿਆ ਸੀ ਉਹ ਗੰਭੀਰ ਰੂਪ ਤੋਂ ਬੀਮਾਰ ਸੀ। ਇਸ ਬਲੈਕ ਪਲੇਗ ਮਤਲਬ 'ਬਲੈਕ ਡੈੱਥ' ਨੇ ਯੂਰਪ ਵਿਚ ਲੱਖਾਂ ਜਾਨਾਂ ਲਈਆਂ ਸਨ।

ਪੁਨਰ ਜਨਮ ਚਰਚ
ਇਹ ਥਾਂ ਈਸਾਈ ਧਰਮ ਵਿਚ 2  ਕਾਰਾਨ ਕਰਕੇ ਪਵਿੱਤਰ ਮੰਨਿਆ ਜਾਂਦਾ ਹੈ। ਪਹਿਲਾ ਕਾਰਨ ਇਹ ਹੈ ਕਿ ਇਸੇ ਥਾਂ 'ਤੇ ਈਸਾ ਮਸੀਹ ਨੂੰ ਸੂਲੀ 'ਤੇ ਲਟਕਾਇਆ ਗਿਆ ਸੀ ਅਤੇ ਦੂਜਾ, ਉਨ੍ਹਾਂ ਦੇ ਪਾਰਥਿਵ ਸਰੀਰ ਨੂੰ ਇਥੇ ਦਫਨਾਇਆ ਵੀ ਗਿਆ ਸੀ। ਇਸ ਨੂੰ ਪੁਨਰ ਜਨਮ ਚਰਚ ਵੀ ਆਖਦੇ ਹਨ, ਈਸਾਈਆਂ ਦੇ ਪੁਰਾਣੇ ਯੇਰੂਸ਼ਲਮ ਸ਼ਹਿਰ ਦਾ ਇਹ ਪ੍ਰਾਚੀਨ ਚਰਚ ਹੈ।

PunjabKesari

8 ਪੀਡ਼ੀਆਂ ਤੋਂ ਮੁਸਲਿਮ ਪਰਿਵਾਰ ਕੋਲ ਹੈ ਚਰਚ ਦੀ ਚਾਬੀ
ਚਰਚ ਦੀ ਖੂਬਸੂਰਤੀ ਇਹ ਹੈ ਕਿ ਇਸ ਦੀ ਚਾਬੀ ਇਕ ਮੁਸਲਿਮ ਪਰਿਵਾਰ ਆਪਣੇ ਕੋਲ ਰੱਖਦਾ ਹੈ ਅਤੇ 8 ਪੀਡ਼ੀਆਂ ਤੋਂ ਅਜਿਹਾ ਹੀ ਚੱਲਦਾ ਆ ਰਿਹਾ ਹੈ। ਪਰਿਵਾਰ ਦੇ ਮੈਂਬਰ ਅਦੀਬ ਜੌਦੇਹ ਨੇ ਆਖਿਆ ਕਿ ਚਰਚ ਨੂੰ ਬੰਦ ਹੁੰਦੇ ਦੇਖਣਾ ਦੁਖੀ ਕਰਨ ਵਾਲਾ ਪਲ ਹੈ।


author

Khushdeep Jassi

Content Editor

Related News