ਪਿਕਾਸੋ ਦੀ ਪੇਂਟਿੰਗ 773 ਕਰੋੜ ਰੁਪਏ ''ਚ ਹੋਈ ਨੀਲਾਮ

Thursday, May 10, 2018 - 12:27 AM (IST)

ਪਿਕਾਸੋ ਦੀ ਪੇਂਟਿੰਗ 773 ਕਰੋੜ ਰੁਪਏ ''ਚ ਹੋਈ ਨੀਲਾਮ

ਨਿਊਯਾਰਕ — ਦੁਨੀਆ ਦੇ ਦਿੱਗਜ਼ ਚਿੱਤਰਕਾਰਾਂ (ਪੇਂਟਰਾਂ) 'ਚ ਸ਼ੁਮਾਰ ਪਾਬਲੋ ਪਿਕਾਸੋ ਦੀ ਇਕ ਪੇਂਟਿੰਗ ਅਮਰੀਕਾ 'ਚ ਹੋਈ ਨੀਲਾਮੀ ਦੌਰਾਨ 11.5 ਕਰੋੜ ਡਾਲਰ (ਕਰੀਬ 773 ਕਰੋੜ ਰੁਪਏ) 'ਚ ਵਿਕੀ। ਸਾਲ 1905 'ਚ ਬਣਾਈ ਗਈ ਇਸ ਪੇਂਟਿੰਗ 'ਚ ਇਕ ਕੁੜੀ ਦੇ ਹੱਥਾਂ 'ਚ ਫੁੱਲਾਂ ਦੀ ਟੋਕਰੀ ਫੜੀ ਦਿਖਾਇਆ ਗਿਆ ਹੈ।
ਨੀਲਾਮੀ ਘਰ ਕ੍ਰਿਸਟੀ ਇਥੇ 'ਪੇਗੀ ਐਂਡ ਡੇਵਿਡ ਰਾਕਫੇਲਰ' ਦੇ ਕਲੈਕਸ਼ਨ ਦੀ ਨੀਲਾਮੀ ਕਰ ਰਿਹਾ ਹੈ। 1,500 ਸਮਾਨਾਂ ਵਾਲੇ ਇਸ ਕਲੈਕਸ਼ਨ 'ਚ ਪਿਕਾਸੋ, ਹੈਨਰੀ ਮਾਤਿਸੇ, ਕਲਾਦੇ ਮਾਨੇਤ ਦੀਆਂ ਕਈ ਪੇਂਟਿੰਗਾਂ ਸ਼ਾਮਲ ਹਨ। ਸਮਾਜਸੇਵੀ ਡੇਵਿਡ ਰਾਕਫੇਲਰ ਦੇ ਦੇਹਾਂਤ ਤੋਂ ਇਕ ਸਾਲ ਬਾਅਦ ਇਨ੍ਹਾਂ ਦੀ ਨੀਲਾਮੀ ਕੀਤੀ ਜਾ ਰਹੀ ਹੈ। ਨੀਲਾਮੀ ਤੋਂ ਮਿਲੀ ਰਾਸ਼ੀ ਦਾ ਇਸਤੇਮਾਲ ਚੈਰਿਟੀ ਦੇ ਕੰਮਾਂ ਲਈ ਇਸਤੇਮਾਲ ਕੀਤਾ ਜਾਵੇਗਾ।

PunjabKesari


ਸਪੈਨਿਸ਼ ਚਿੱਤਰਕਾਰ (ਪੇਟਿੰਗ ਕਰਨ ਵਾਲਾ) ਪਿਕਾਸੋ ਦੇ ਨਾਲ ਫ੍ਰਾਂਸ ਦੇ ਮਾਤਿਸੇ ਅਤੇ ਮਾਨੇਤ ਵੱਲੋਂ ਬਣਾਈਆਂ ਗਈਆਂ ਪੇਟਿੰਗਾਂ ਨੂੰ ਵੀ ਕਾਫੀ ਮਹਿੰਗੇ ਮੁੱਲਾਂ 'ਤੇ ਖਰੀਦਿਆ ਗਿਆ। 1914 ਤੋਂ 1917 ਵਿਚਾਲੇ ਮਾਨੇਤ ਵੱਲੋਂ ਬਣਾਈ ਗਈ ਪੇਟਿੰਗ 'ਨਿਮਫਿਆਇਸ਼ ਐਂਡ ਫਲੇਓਰ' (ਪਾਣੀ 'ਚ ਖਿੜਿਆ ਕਮਲ) 8.46 ਲੱਖ ਡਾਲਰ (ਕਰੀਬ 569 ਕਰੋੜ ਰੁਪਏ) 'ਚ ਵਿਕੀ। ਉਥੇ ਮਾਤਿਸੇ ਵੱਲੋਂ 1923 'ਚ ਬਣਾਈ ਗਈ ਪੇਟਿੰਗ ਨੂੰ 8.07 ਲੱਖ ਡਾਲਰ (ਕਰੀਬ 542 ਕਰੋੜ ਰੁਪਏ) 'ਚ ਖਰੀਦਿਆ ਗਿਆ। ਇਸ ਪੇਂਟਿੰਗ 'ਚ ਆਰਾਮਦਾਇਕ ਕੁਰਸੀ 'ਤੇ ਲਮੇ (ਲੇਟੇ) ਹੋਏ ਵਿਅਕਤੀ ਨੂੰ ਦਿਖਾਇਆ ਗਿਆ ਹੈ।


Related News