ਇਹ ਨੇ ਕੁਝ ਖਾਸ ਤਸਵੀਰਾਂ, ਜਿਨ੍ਹਾਂ ਨੂੰ ਦੇਖ ਕੇ ਅੱਖਾਂ ਨੂੰ ਪੈ ਜਾਂਦਾ ਹੈ ਭੁਲੇਖਾ
Sunday, Jul 24, 2016 - 04:28 PM (IST)

ਹਰ ਫੋਟੋਗ੍ਰਾਫਰ ਲਾਈਫਟਾਈਮ ਫੋਟੋ ਕਲਿਕ ਕਰਨਾ ਚਾਹੁੰਦਾ ਹੈ। ਇਸ ਤਰ੍ਹਾਂ ਦੀ ਫੋਟੋ ਕਲਿਕ ਕਰਨ ਲਈ ਫੋਟੋਗ੍ਰਾਫਰ ਨੂੰ ਕਈ ਵਾਰ ਫੋਟੋ ਕਲਿਕ ਕਰਨੀ ਪੈਂਦੀ ਹੈ ਅਤੇ ਇਸ ਲਈ ਕਈ ਵਾਰ ਘੰਟਿਆਂ ਦੀ ਉਡੀਕ ਕਰਨੀ ਪੈਂਦੀ ਹੈ, ਤਾਂ ਕਿ ਪਰਫੈਕਟ ਫੋਟੋ ਕਲਿਕ ਕੀਤੀ ਜਾ ਸਕੇ। ਕ੍ਰਿਏਟਿਵ ਵਿਜ਼ਨ ਅਤੇ ਸਟੀਕ ਫੋਟੋ ਖਿੱਚਣ ਨਾਲ ਹੀ ਸ਼ਾਨਦਾਰ ਫੋਟੋਜ਼ ਸਾਹਮਣੇ ਆਉਂਦੀਆਂ ਹਨ। ਫਿਲਹਾਲ ਇਹ ਫੋਟੋਆਂ ਭਰਮ ਪੈਦਾ ਕਰਦੀਆਂ ਹਨ। ਇਨ੍ਹਾਂ ਨੂੰ ਇਕ ਵਾਰ ਦੇਖਣ ''ਚ ਸਮਝ ਨਹੀਂ ਆਉਂਦੀ, ਇਸ ਲਈ ਇਨ੍ਹਾਂ ਨੂੰ ਇਕ ਤੋਂ ਦੋ ਵਾਰ ਦੇਖਣਾ ਪੈਦਾ ਹੈ।
ਕੁਝ ਅਜਿਹੀਆਂ ਹੀ ਫੋਟੋਆਂ ਕੁਝ ਫੋਟੋਗ੍ਰਾਫਰ ਵਲੋਂ ਖਿੱਚੀਆਂ ਗਈਆਂ ਹਨ, ਜਿਸ ਨੂੰ ਇਕ ਵਾਰ ਦੇਖਣ ''ਤੇ ਅੱਖਾਂ ਭਲੇਖਾ ਖਾਂ ਜਾਂਦੀਆਂ ਹਨ ਕਿ ਇਹ ਫੋਟੋਆਂ ਪਾਣੀ ਦੇ ਅੰਦਰ ਹਨ ਜਾਂ ਹਵਾ ਵਿਚ ਹਨ। ਕੁਝ ਇਸ ਤਰ੍ਹਾਂ ਦੀ ਫੋਟੋਆਂ ਖਿੱਚੀਆਂ ਗਈਆਂ ਹਨ, ਜਿਸ ''ਚ ਪਾਣੀ, ਆਸਮਾਨ, ਵਿਅਕਤੀ ਤਿੰਨੋਂ ਨਜ਼ਰ ਆਉਂਦੇ ਹਨ। ਤਾਂ ਫਿਰ ਪਛਾਣੋ ਇਨ੍ਹਾਂ ਤਸਵੀਰਾਂ ਨੂੰ ਤੇ ਜਾਣੋ ਇਨ੍ਹਾਂ ਦੇ ਪਿੱਛੇ ਦੀ ਕੀ ਹੈ ਸੱਚਾਈ।