ਕੋਰੋਨਾ ਤੋਂ ਬਾਅਦ ਇਕ ਹੋਰ ਜਾਨਲੇਵਾ ਵਾਇਰਸ ਦੀ ਦਸਤਕ, ਚਿੰਤਾ 'ਚ ਫਿਲੀਪੀਂਸ

Tuesday, Mar 17, 2020 - 09:56 PM (IST)

ਕੋਰੋਨਾ ਤੋਂ ਬਾਅਦ ਇਕ ਹੋਰ ਜਾਨਲੇਵਾ ਵਾਇਰਸ ਦੀ ਦਸਤਕ, ਚਿੰਤਾ 'ਚ ਫਿਲੀਪੀਂਸ

ਮਨੀਲਾ - ਜਾਨਲੇਵਾ ਕੋਰੋਨਾਵਾਇਰਸ ਨੇ ਇਸ ਸਮੇਂ ਕਰੀਬ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ ਅਤੇ ਹੁਣ ਤੱਕ 7500 ਤੋਂ ਜ਼ਿਆਦਾ ਲੋਕਾਂ ਦੀ ਜਾਣ ਜਾ ਚੁੱਕੀ ਹੈ। ਹੁਣ ਉਥੇ ਫਿਲੀਪੀਂਸ ਵੀ ਇਸ ਤੋਂ ਬਚ ਨਾ ਸਕਿਆ ਅਤੇ ਇਥੇ ਵੀ ਕੋਰੋਨਾਵਾਇਰਸ ਨੇ ਕਈ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਇਸ ਵਿਚਾਲੇ ਫਿਲੀਪੀਂਸ ਲਈ ਉੱਤਰੀ ਸੂਬੇ ਵਿਚ ਫੈਲ ਰਿਹਾ ਇਕ ਹੋਰ ਵਾਇਰਸ ਕਿਸੇ ਪਰੇਸ਼ਾਨੀ ਤੋਂ ਘੱਟ ਨਹੀਂ ਹੈ।

PunjabKesari

ਫਿਲੀਪੀਂਸ ਦੇ ਉੱਤਰੀ ਸੂਬੇ ਵਿਚ ਕੋਰੋਨਾਵਾਇਰਸ ਤੋਂ ਬਾਅਦ ਜਾਨਲੇਵਾ ਬਰਡ ਫਲੂ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ, ਜਿਸ ਨੇ ਉਥੋਂ ਦੀ ਸਰਕਾਰ ਨੂੰ ਵੀ ਚਿੰਤਾ ਵਿਚ ਪਾ ਦਿੱਤਾ ਹੈ। ਇਸ ਫਲੂ ਦਾ ਵਾਇਰਸ ਬਟੇਰ ਨਾਂ ਦੇ ਪੰਛੀ ਨਾਲ ਫੈਲ ਰਿਹਾ ਹੈ, ਜਿਸ ਨੇ ਉਥੇ ਦੇ ਲੋਕਾਂ ਨੂੰ ਆਪਣੀ ਲਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। ਉਥੇ ਹੀ ਫਿਲੀਪੀਂਸ ਦੇ ਖੇਤੀਬਾਡ਼ੀ ਮੰਤਰੀ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੰਦੇ ਹੋਏ ਆਖਿਆ ਕਿ ਇਹ ਫਲੂ, ਜਿਹਡ਼ਾ ਐਚ 5 ਐਨ 6 ਅਤੇ ਇੰਫਲੂਏਂਜਾ-ਏ ਵਾਇਰਸ ਦੀ ਸ਼੍ਰੇਣੀ ਦਾ ਹੈ। ਇਸ ਵਾਇਰਸ ਦੀ ਪਹਿਲੀ ਮੌਜੂਦਗੀ ਸਭ ਤੋਂ ਪਹਿਲਾਂ ਬਟੇਰ ਇਕ ਫਾਰਮ ਵਿਚ ਪਾਈ ਗਈ ਹੈ। ਇਨਸਾਨਾਂ ਦੇ ਲਈ ਇਹ ਵਾਇਰਸ ਵੀ ਜਾਨਲੇਵਾ ਹੁੰਦਾ ਹੈ।

PunjabKesari

ਇਸ ਨਵੀਂ ਸਮੱਸਿਆ ਨੂੰ ਲੈ ਕੇ ਫਿਲੀਪੀਂਸ ਨੂੰ ਲੈ ਕੇ ਉਥੇ ਖੇਤੀਬਾਡ਼ੀ ਸੈਕੇਟਰੀ ਵਿਲੀਅਮ ਡਾਰ ਨੇ ਆਖਿਆ ਕਿ ਇਸ ਇਲਾਕੇ ਵਿਚ ਸਾਲ 2017 ਵਿਚ ਵੀ ਬਰਡ ਫਲੂ ਵੀ ਫੈਲਿਆ ਸੀ ਅਤੇ ਉਸ ਦੌਰਾਨ ਵੀ ਇਹ ਬਟੇਰ ਫਾਰਮ ਦੇ ਜ਼ਰੀਏ ਹੀ ਫੈਲਣਾ ਸ਼ੁਰੂ ਹੋਇਆ ਸੀ। ਸੁਰੱਖਿਆ ਦੇ ਲਿਹਾਜ਼ ਨਾਲ ਇਸ ਇਲਾਕੇ ਵਿਚ ਕਿਸੇ ਵੀ ਪੰਛੀ ਦੇ ਨਿਰਯਾਤ 'ਤੇ ਪਾੰਬਦੀ ਲਾ ਦਿੱਤੀ ਗਈ ਹੈ ਅਤੇ ਅਹਤਿਆਤਨ 12,000 ਪੀਡ਼ਤ ਬਟੇਰਿਆਂ ਨੂੰ ਮਾਰ ਕੇ ਸੁਰੱਖਿਤ ਥਾਂਵਾਂ 'ਤੇ ਖੁਰਦ-ਪੁਰਦ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਬਰਡ ਫਲੂ ਦੇ ਸ਼ੱਕ ਵਿਚਾਲੇ ਫਾਰਮ ਦੇ ਆਲੇ-ਦੁਆਲੇ ਦੇ 7 ਕਿਲੋਮੀਟਰ ਦੇ ਇਲਾਕੇ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਦੱਸ ਦਈਏ ਕਿ ਕੋਰੋਨਾ ਕਾਰਨ ਚੀਨ ਵਿਚ ਕਰੀਬ 3226, ਇਟਲੀ ਵਿਚ 2158, ਈਰਾਨ ਵਿਚ 853, ਸਪੇਨ ਵਿਚ 342, ਫਰਾਂਸ ਵਿਚ 148, ਦੱਖਣੀ ਕੋਰੀਆ ਵਿਚ 81, ਅਮਰੀਕਾ ਵਿਚ 87, ਬਿ੍ਰਟੇਨ ਵਿਚ 55 ਮੌਤਾਂ ਹੋ ਗਈਆਂ ਹਨ।

PunjabKesari

 

ਇਹ ਵੀ ਪਡ੍ਹੋ -  ਇਟਲੀ 'ਚ ਕੋਰੋਨਾ ਦਾ ਕਹਿਰ, ਅਖਬਾਰ ਦੇ 10 ਪੇਜ਼ਾਂ 'ਤੇ ਲੱਗੇ ਸ਼ੋਕ ਸਮਾਚਾਰ, ਵੀਡੀਓ  ਕੋਰੋਨਾ ਦੇ ਇਲਾਜ ਲਈ ਆਸਟ੍ਰੇਲੀਆ ਖੋਜਕਾਰਾਂ ਦਾ ਦਾਅਵਾ, ਇਸ ਦਵਾਈ ਨਾਲ ਠੀਕ ਹੋਏ ਕਈ ਮਰੀਜ਼    ਕੋਵਿਡ-19 : ਕੈਨੇਡਾ 'ਚ ਹੁਣ 'ਨੌ ਐਂਟਰੀ', ਟਰੂਡੋ ਨੇ ਕੀਤਾ ਇਹ ਐਲਾਨ  ਕੋਰੋਨਾ ਦੇ ਚੱਲਦੇ ਦੁਕਾਨਾਂ ਬਾਹਰ ਲੱਗ ਰਹੀਆਂ 'ਭੰਗ' ਖਰੀਦਣ ਲਈ ਲੰਬੀਆਂ ਲਾਈਨਾਂ


author

Khushdeep Jassi

Content Editor

Related News