ਫਿਲਪੀਨਜ਼ ਅਖਬਾਰਾਂ ਦੇ ਵਿਗਿਆਪਨਾਂ ''ਚ ਛਾਏ ਮੋਦੀ, ਇੰਝ ਕੀਤਾ ਗਿਆ ਨਿੱਘਾ ਸੁਆਗਤ

11/13/2017 1:18:25 PM

ਮਨੀਲਾ (ਵਾਰਤਾ)— 'ਪ੍ਰਾਈਮ ਮਿਨਿਸਟਰ ਆਫ ਇੰਡੀਆ' ਅਤੇ 'ਲਾਂਗ ਲਿਵ ਪ੍ਰਾਈਮ ਮਿਨਿਸਟਰ ਮੋਦੀ' ਦੇ ਸਿਰਲੇਖ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਫਿਲਪੀਨਜ਼ ਅਖਬਾਰਾਂ ਦੇ ਵਿਗਿਆਪਨਾਂ 'ਚ ਛਾਏ ਰਹੇ। ਮੋਦੀ ਦਾ ਇਸ ਢੰਗ ਨਾਲ ਨਿੱਘਾ ਸੁਆਗਤ ਕੀਤਾ ਗਿਆ। ਇਕ ਹੋਰ ਸਿਰਲੇਖ ਵਿਚ ਲਿਖਿਆ ਹੈ, ''ਫਿਲਪੀਨਜ਼ ਵਿਚ ਭਾਰਤੀ ਸੂਚਨਾ ਤਕਨਾਲੋਜੀ ਅਤੇ ਵਪਾਰਕ ਪ੍ਰਕਿਰਿਆ ਪ੍ਰਬੰਧਨ ਉਦਯੋਗ ਮੋਦੀ ਦਾ ਦਿਲੋਂ ਅਤੇ ਨਿੱਘਾ ਸੁਆਗਤ ਕਰਦਾ ਹੈ।'' 
ਇਕ ਅਖਬਾਰ ਵਿਚ ਇਕ ਪੂਰੇ ਪੇਜ਼ ਦੇ ਵਿਗਿਆਪਨ 'ਚ ਫੈਡਰੇਸ਼ਨ ਆਫ ਇੰਡੀਅਨ ਚੈਂਬਰ ਆਫ ਕਾਮਰਸ ਆਫ ਫਿਲਪੀਨਜ਼ ਨੇ ਵੀ ਮੋਦੀ ਦਾ ਸੁਆਗਤ ਕੀਤਾ। ਫੈਡਰੇਸ਼ਨ ਨੇ ਵਧਾਈ ਸੰਦੇਸ਼ ਵਿਚ ਕਿਹਾ, ''ਭਾਰਤ ਅਤੇ ਫਿਲਪੀਨਜ਼ ਦੇ ਇਤਿਹਾਸ ਦੇ ਇਸ ਵਿਸ਼ੇਸ਼ ਮੌਕੇ 'ਤੇ ਪ੍ਰਧਾਨ ਮੰਤਰੀ ਦੇ ਇੱਥੇ ਆਉਣ ਨਾਲ ਅਸੀਂ ਸਨਮਾਨਤ ਅਤੇ ਮਾਣ ਮਹਿਸੂਸ ਕਰ ਰਹੇ ਹਾਂ। ਦੱਸਣਯੋਗ ਹੈ ਕਿ ਮੋਦੀ ਐਤਵਾਰ ਨੂੰ ਫਿਲਪੀਨਜ਼ ਦੀ ਰਾਜਧਾਨੀ ਮਨੀਲਾ ਵਿਚ ਹੋ ਰਹੇ ਆਸਿਆਨ ਸ਼ਿਖਰ ਸੰਮੇਲਨ 'ਚ ਹਿੱਸਾ ਲੈਣ ਪੁੱਜੇ ਹਨ। ਇੱਥੇ ਦੱਸ ਦੇਈਏ ਕਿ 1981 ਤੋਂ ਬਾਅਦ ਮੋਦੀ ਫਿਲਪੀਨਜ਼ ਵਿਚ ਆਉਣ ਵਾਲੇ ਪਹਿਲੀ ਪ੍ਰਧਾਨ ਮੰਤਰੀ ਹਨ।


Related News