ਫਿਲਪੀਨਸ : ਤੂਫਾਨ ਕਾਰਨ 16 ਲੋਕਾਂ ਦੀ ਮੌਤ, ਬਿਜਲੀ ਸਪਲਾਈ ਠੱਪ (ਤਸਵੀਰਾਂ)

Thursday, Dec 26, 2019 - 02:13 PM (IST)

ਫਿਲਪੀਨਸ : ਤੂਫਾਨ ਕਾਰਨ 16 ਲੋਕਾਂ ਦੀ ਮੌਤ, ਬਿਜਲੀ ਸਪਲਾਈ ਠੱਪ (ਤਸਵੀਰਾਂ)

ਮਨੀਲਾ (ਬਿਊਰੋ): ਫਿਲਪੀਨਸ ਵਿਚ ਕ੍ਰਿਸਮਸ ਦੇ ਦਿਨ ਆਏ ਤੂਫਾਨ 'ਫੇਨਫੋਨ' ਨਾਲ 16 ਲੋਕਾਂ ਦੀ ਮੌਤ ਹੋ ਗਈ। ਕਰੀਬ 10 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਭੇਜਿਆ ਗਿਆ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਇਸ ਨਾਲ ਜਾਇਦਾਦ ਨੂੰ ਕਾਫੀ ਨੁਕਸਾਨ ਪਹੁੰਚਿਆ।

PunjabKesari

ਤੂਫਾਨ ਦੌਰਾਨ ਹਵਾ ਦੀ ਗਤੀ 195 ਕਿਲੋਮੀਟਰ ਪ੍ਰਤੀ ਘੰਟਾ ਰਹੀ। ਇਸ ਨਾਲ ਕਈ ਘਰਾਂ ਦੀਆਂ ਛੱਤਾਂ ਉੱਡ ਗਈਆਂ।

PunjabKesari

ਦੇਸ਼ ਭਰ ਵਿਚ ਬਿਜਲੀ ਸਪਲਾਈ ਠੱਪ ਹੋ ਗਈ। ਕਈ ਖੇਤਰਾਂ ਵਿਚ ਮੋਬਾਈਲ ਅਤੇ ਇੰਟਰਨੈੱਟ ਸੇਵਾਵਾਂ ਵੀ ਪ੍ਰਭਾਵਿਤ ਰਹੀਆਂ। 

PunjabKesari

ਨਿਊਜ਼ ਏਜੰਸੀ ਦੇ ਮੁਤਾਬਕ ਕਾਲਿਬੋ ਸ਼ਹਿਰ ਦੇ ਹਵਾਈ ਅੱਡੇ 'ਤੇ ਫਸੇ ਇਕ ਕੋਰੀਆਈ ਸੈਲਾਨੀ ਜੁੰਗ ਬਿਉਂਗ ਜੂਨ ਨੇ ਦੱਸਿਆ ਕਿ ਬੋਰਾਕੇ ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ।

PunjabKesari

ਹਵਾਈ ਅੱਡਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਅਧਿਕਾਰੀ ਸਥਿਤੀ ਨੂੰ ਸਧਾਰਨ ਕਰਨ ਵਿਚ ਜੁਟੇ ਹਨ। ਬੋਰਾਕੇ, ਕੌਰੌਨ ਸਮੇਤ ਹੋਰ ਸੈਲਾਨੀ ਸਥਲਾਂ ਨੂੰ ਨੁਕਸਾਨ ਪਹੁੰਚਿਆ ਹੈ।

PunjabKesari

ਇਕ ਸੈਲਾਨੀ ਨੇ ਦੱਸਿਆ ਕਿ ਕਾਲਿਬੋ ਸ਼ਹਿਰ ਵਿਚ ਟੈਕਸੀ ਚੱਲ ਰਹੀ ਹੈ ਪਰ ਹਵਾ ਕਾਫੀ ਤੇਜ਼ ਹੈ ਅਤੇ ਮੀਂਹ ਪੈ ਰਿਹਾ ਹੈ। ਇਸ ਲਈ ਕੋਈ ਵੀ ਹਵਾਈ ਅੱਡੇ ਤੋਂ ਜਾਣਾ ਨਹੀਂ ਚਾਹੁੰਦਾ। ਭਾਵੇਂਕਿ ਫੇਨਫੂਨ 2013 ਵਿਚ ਆਏ ਇੱਥੇ ਆਏ 'ਹੈਯਾਨ' ਤੂਫਾਨ ਨਾਲੋਂ ਘੱਟ ਸ਼ਕਤੀਸ਼ਾਲੀ ਹੈ।

PunjabKesari

ਹੈਯਾਨ ਨਾਲ 7300 ਤੋਂ ਵੱਧ ਲੋਕ ਮਾਰੇ ਗਏ ਸਨ ਜਾਂ ਲਾਪਤਾ ਹੋ ਗਏ ਸਨ। ਪੱਛਮੀ ਵਿਜਾਸ ਖੇਤਰ ਦੇ ਸੂਚਨਾ ਅਧਿਕਾਰੀ ਸਿੰਡੀ ਫੇਰਰ ਦੇ ਮੁਤਾਬਕ ਇਹ ਤੂਫਾਨ ਹੈਯਾਨ ਨਾਲੋਂ ਘੱਟ ਵਿਨਾਸ਼ਕਾਰੀ ਹੈ।


author

Vandana

Content Editor

Related News