ਫਿਲੀਪੀਨਜ਼ ''ਚ ਹੈਲੀਕਾਪਟਰ ਹਾਦਸਾਗ੍ਰਸਤ, ਇਕ ਦੀ ਮੌਤ ਤੇ ਤਿੰਨ ਜ਼ਖਮੀ
Tuesday, Apr 27, 2021 - 04:21 PM (IST)

ਮਨੀਲਾ (ਵਾਰਤਾ): ਫਿਲੀਪੀਨਜ਼ ਦੇ ਗੇਟਾਫੇ ਸ਼ਹਿਰ ਵਿਚ ਮੰਗਲਵਾਰ ਸਵੇਰੇ ਹਵਾਈ ਸੈਨਾ (ਪੀ.ਏ.ਐੱਫ.) ਦਾ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਕੇ ਪਾਣੀ ਵਿਚ ਡਿੱਗ ਪਿਆ। ਇਸ ਹਾਦਸੇ ਵਿਚ ਪਾਇਲਟ ਦੀ ਮੌਤ ਹੋ ਗਈ ਅਤੇ ਚਾਲਕ ਦਲ ਦੇ ਤਿੰਨ ਮੈਂਬਰ ਜ਼ਖਮੀ ਹੋ ਗਏ। ਲੈਫਨੀਨੈਂਟ ਕਰਨਲ ਮੇਨਾਰਡ ਮਾਰਿਯਾਨੋ ਨੇ ਕਿਹਾ ਕਿ ਜਦੋਂ ਇਹ ਹਾਦਸਾ ਵਾਪਰਿਆ ਉਦੋਂ ਐੱਮਡੀ520ਐੱਮਜੀ ਹੈਲੀਕਾਪਟਰ ਸਥਾਨਕ ਸਮੇਂ ਮੁਤਾਬਕ ਸਵੇਰੇ 9:30 ਵਜੇ ਉਡਾਣ 'ਤੇ ਸੀ।
ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ 'ਚ 50 ਸਾਲ ਤੋਂ ਘੱਟ ਉਮਰ ਵਾਲੇ ਸਿਹਤਮੰਦ ਲੋਕ ਵੀ ਲਗਵਾ ਰਿਹੈ ਫਾਈਜ਼ਰ ਵੈਕਸੀਨ
ਮਾਰਿਯਾਨੋ ਨੇ ਕਿਹਾ ਕਿ ਪੀ.ਏ.ਐੱਫ. 15ਵੇਂ ਸਟ੍ਰਾਇਕ ਵਿੰਗ ਦੇ ਹੈਲੀਕਾਪਟਰ ਨੇ ਸੇਬੂ ਸੂਬੇ ਵਿਚ ਨੇਖਲੇ ਮੈਕਟਨ ਟਾਪੂ 'ਤੇ ਹਵਾਈ ਸੈਨਾ ਦੇ ਇਕ ਬੇਸ ਤੋਂ ਉਡਾਣ ਭਰੀ ਸੀ। ਉਹਨਾਂ ਨੇ ਕਿਹਾ ਕਿ ਹਾਦਸੇ ਦੇ ਕਾਰਨ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਨੇ ਅੱਗੇ ਕਿਹਾ ਕਿ ਜਦੋਂ ਤੱਕ ਜਾਂਚ ਚੱਲ ਰਹੀ ਹੈ ਉਦੋਂ ਤੱਕ ਪੀ.ਏ.ਐੱਫ. ਨੇ ਆਪਣੇ ਐੱਮਜੀ520 ਬੇੜੇ ਦੀ ਉਡਾਣ ਮੁਅੱਤਲ ਰੱਖਣ ਦਾ ਫ਼ੈਸਲਾ ਲਿਆ ਹੈ। ਗੌਰਤਲਬ ਹੈ ਕਿ ਇਸ ਸਾਲ ਪੀ.ਏ.ਐੱਫ. ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ 16 ਜਨਵਰੀ ਨੂੰ ਬੁਕੀਦਨੋਨ ਸੂਬੇ ਵਿਚ ਯੂਐੱਚ-1 ਜਹਾਜ਼ ਹਾਦਸੇ ਵਿਚ 7 ਸੈਨਿਕਾਂ ਦੀ ਮੌਤ ਹੋ ਗਈ ਸੀ।
ਨੋਟ- ਫਿਲੀਪੀਨਜ਼ 'ਚ ਹੈਲੀਕਾਪਟਰ ਹਾਦਸਾਗ੍ਰਸਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।