ਕੋਰੋਨਾ ਤੋਂ ਬਚਾਅ ਲਈ ਘੋੜਿਆਂ ਨੂੰ ਦਿੱਤੀ ਜਾਣ ਵਾਲੀ ਦਵਾਈ ਖਾ ਰਹੇ ਹਨ ਇਸ ਦੇਸ਼ ਦੇ ਲੋਕ
Monday, Apr 12, 2021 - 07:46 PM (IST)
ਮਨੀਲਾ : ਕੋਰੋਨਾ ਵਾਇਰਸ ਦੁਨੀਆ ’ਤੇ ਇਸ ਤਰ੍ਹਾਂ ਹਾਵੀ ਹੋ ਚੁੱਕਾ ਹੈ ਕਿ ਇਸ ਤੋਂ ਬਚਾਅ ਲਈ ਲੋਕ ਕੁੱਝ ਵੀ ਕਰ ਰਹੇ ਹਨ। ਅਜਿਹੇ ਵਿਚ ਫਿਲੀਪੀਨਜ਼ ਤੋਂ ਇਕ ਵੱਖ ਹੀ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਫਿਲੀਪੀਨਜ਼ ਵਿਚ ਕੋਰੋਨਾ ਦੇ ਚਲਦੇ ਲੋਕ ਘੋੜੇ ਲਈ ਇਸਤੇਮਾਲ ਹੋਣ ਵਾਲੇ ਡਰੱਗ ਨੂੰ ਕੋਰੋਨਾ ਤੋਂ ਬਚਾਅ ਦੀ ਦਵਾਈ ਸਮਝ ਕੇ ਇਸਤੇਮਾਲ ਕਰ ਰਹੇ ਹਨ। ਹਾਲਾਂਕਿ ਫਿਲੀਪੀਨਜ਼ ਵਿਚ ਇਨਸਾਨਾਂ ਲਈ ਇਸ ਦਵਾਈ ਨੂੰ ਮਨਜੂਰੀ ਨਹੀਂ ਦਿੱਤੀ ਗਈ ਹੈ।
ਫਿਲੀਪੀਨਜ਼ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਅਤੇ ਵੈਕਸੀਨ ਦੀ ਘਾਟ ਨਿਰੰਤਰ ਦਿਖਾਈ ਦੇ ਰਹੀ ਹੈ। ਉਥੇ ਹੀ ਫਿਲੀਪੀਨਜ਼ ਦੇ ਕਈ ਹਸਪਤਾਲ ਵਿਚ ਲਗਾਤਾਰ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਅਜਿਹੇ ਵਿਚ ਮਹਾਮਾਰੀ ਨੂੰ ਲੈ ਕੇ ਪ੍ਰਸ਼ਾਸਨ ਤੋਂ ਲੋਕਾਂ ਦਾ ਭਰੋਸਾ ਉਠਣ ਲੱਗਾ ਹੈ। ਲੋਕ ਵੈਕਸੀਨ ਨੂੰ ਲੈ ਕੇ ਕਾਫ਼ੀ ਤਣਾਅ ਵਿਚ ਹਨ ਅਤੇ ਖ਼ੁਦ ਦੀ ਉਪਾਅ ਅਜਮਾਉਂਦੇ ਹੋਏ ਕਿਸੇ ਵੀ ਸਾਈਡ ਇਫੈਕਟ ਦੀ ਚਿੰਤਾ ਕਰਦੇ ਹੋਏ ivermectin ਨਾਮ ਦੇ ਡਰੱਗ ਦੀ ਵਰਤੋਂ ਕਰ ਰਹੇ ਹਨ। ਕਈ ਲੋਕਾਂ ਦਾ ਮੰਨਣਾ ਹੈ ਕਿ ਇਸ ਦਵਾਈ ਨਾਲ ਉਹ ਕੋਰੋਨਾ ਹੋਣ ਤੋਂ ਖ਼ੁਦ ਨੂੰ ਬਚਾਅ ਸਕਦੇ ਹਨ ਜਾਂ ਫਿਰ ਕੋਰੋਨਾ ਤੋਂ ਬਿਹਤਰ ਢੰਗ ਨਾਲ ਰਿਕਵਰ ਹੋ ਸਕਦੇ ਹਨ। ਹਾਲਾਂਕਿ ਫਿਲੀਪੀਨਜ਼ ਦਾ ਪ੍ਰਸ਼ਾਸਨ ਇਸ ਡਰੱਗ ਨੂੰ ਲੈ ਕੇ ਚਿਤਾਵਨੀ ਵੀ ਜਾਰੀ ਕਰ ਚੁੱਕਾ ਹੈ। ਦੇਸ਼ ਦੇ ਕੁੱਝ ਨੇਤਾ ਅਤੇ ਸੋਸ਼ਲ ਮੀਡੀਆ ਇੰਫਲੂਏਜਰਸ ਵੀ ਇਸ ਡਰੱਗ ਨੂੰ ਕੋਰੋਨਾ ਵੈਕਸੀਨ ਦੇ ਤੌਰ ’ਤੇ ਪ੍ਰਮੋਟ ਕਰ ਰਹੇ ਹਨ। ਹਾਲਾਂਕਿ ਹੈਲਥ ਮਾਹਰ ਨੇ ਇਨ੍ਹਾਂ ਦਵਾਈਆਂ ਨੂੰ ਸਹੀ ਨਹੀਂ ਦੱਸਿਆ ਹੈ।
ਇਹ ਵੀ ਪੜ੍ਹੋ : ਅਮਰੀਕਾ ਦਾ ਰਸ਼ਟਰਪਤੀ ਬਣਨਾ ਚਾਹੁੰਦੇ ਹਨ WWE ਸਟਾਰ ‘ਦਿ ਰੌਕ’
ਫਿਲੀਪੀਨਜ਼ ਵਿਚ ਇਸ ਡਰੱਗ ਨੂੰ ਇਨਸਾਨਾਂ ਦੇ ਇਸਤੇਮਾਲ ਲਈ ਰਜਿਸਟਰ ਨਹੀਂ ਕੀਤਾ ਗਿਆ ਹੈ। ਯਾਨੀ ਇਸ ਡਰੱਗ ਨੂੰ ਵੇਚਣਾ ਫਿਲੀਪੀਨਜ਼ ਵਿਚ ਗੈਰ-ਕਾਨੂੰਨੀ ਹੈ। ivermectin ਨੂੰ ਬਣਾਉਣ ਵਾਲੀ ਕੰਪਨੀ ਮਰਕ ਨੇ ਵੀ ਇਕ ਬਿਆਨ ਵਿਚ ਕਿਹਾ ਹੈ ਕਿ ਵਿਗਿਆਨਕਾਂ ਨੇ ਇਸ ਦਵਾਈ ਨੂੰ ਕੋਰੋਨਾ ਵੈਕਸੀਨ ਦੇ ਤੌਰ ’ਤੇ ਸਹੀ ਨਹੀਂ ਪਾਇਆ ਹੈ ਪਰ ਇਸ ਦੇ ਬਾਜਵੂਦ ਇਸ ਡਰੱਗ ਦੀ ਪ੍ਰਸਿੱਧੀ ਵਧਦੀ ਜਾ ਰਹੀ ਹੈ। ਹਾਲਾਂਕਿ ਅਮਰੀਕਾ ਵਿਚ ivermectin ਦਵਾਈ ਦੇ ਇਕ ਵਰਜਨ ਨੂੰ ਇਨਸਾਨਾਂ ਦੇ ਟ੍ਰਾਪੀਕਲ ਡਿਜੀਜ ਦੇ ਇਲਾਜ ਲਈ ਏਪਰੂਵ ਕੀਤਾ ਗਿਆ ਹੈ ਪਰ ਕੋਰੋਨਾ ਦੀ ਬੀਮਾਰੀ ਵਿਚ ਇਸ ਦਵਾਈ ਦੇ ਇਸਤੇਮਾਲ ਦੀ ਇਜਾਜ਼ਤ ਕਿਸੇ ਵੀ ਦੇਸ਼ ਵਿਚ ਨਹੀਂ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਬ੍ਰਾਜ਼ੀਲ ’ਚ ਬਣ ਰਹੀ ਹੈ ਦੁਨੀਆ ਦੀ ਸਭ ਤੋਂ ਵੱਡੀ ਈਸਾ ਮਸੀਹ ਦੀ ਮੂਰਤੀ, ਵੇਖੋ ਤਸਵੀਰਾਂ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।