ਫਿਲਪੀਨ : ਟਰੱਕ ਖੱਡ ''ਚ ਡਿੱਗਣ ਕਾਰਨ 15 ਲੋਕਾਂ ਦੀ ਮੌਤ

Tuesday, Sep 17, 2019 - 03:30 PM (IST)

ਫਿਲਪੀਨ : ਟਰੱਕ ਖੱਡ ''ਚ ਡਿੱਗਣ ਕਾਰਨ 15 ਲੋਕਾਂ ਦੀ ਮੌਤ

ਮਨੀਲਾ (ਏ.ਪੀ.)- ਦੱਖਣੀ ਫਿਲਪੀਨ ਵਿਚ ਦੂਰ-ਦੁਰਾਡੇ ਵਾਲੇ ਇਕ ਪਰਵਤੀ ਪਿੰਡ ਵਿਚ ਮੰਗਲਵਾਰ ਨੂੰ ਇਕ ਟਰੱਕ ਖੱਡ ਵਿਚ ਡਿੱਗ ਗਿਆ, ਜਿਸ ਕਾਰਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ। ਪੁਲਸ ਅਤੇ ਰੈਡ ਕਰਾਸ ਨੇ ਇਹ ਜਾਣਕਾਰੀ ਮੀਡੀਆ ਨੂੰ ਦਿੱਤੀ। ਸੂਬਾ ਪੁਲਸ ਮੁਖੀ ਜੋਏਲ ਲਿਮਸਨ ਨੇ ਕਿਹਾ ਕਿ ਟਰੱਕ ਦੱਖਣੀ ਕੋਟਾਬਾਟੋ ਸੂਬੇ ਵਿਚ ਤਬੋਲੀ ਕਸਬੇ ਵਿਚ ਇਕ ਪਰਵਤੀ ਸੜਕ ਤੋਂ ਲੰਘ ਰਿਹਾ ਸੀ। ਰਸਤਾ ਖਰਾਬ ਹੋਣ ਕਾਰਨ ਟਰੱਕ ਦੀਆਂ ਬ੍ਰੇਕਾਂ ਫੇਲ ਹੋ ਗਈਆਂ ਅਤੇ ਟਰੱਕ ਡੂੰਘੀ ਖੱਡ ਵਿਚ ਡਿੱਗ ਗਿਆ।

ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿਚ 15 ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਹਨ। ਮ੍ਰਿਤਕਾਂ ਵਿਚ ਕੁਝ ਬੱਚੇ ਵੀ ਸ਼ਾਮਲ ਹਨ। ਪੁਲਸ, ਰੈੱਡ ਕਰਾਸ ਸਵੈ ਸੇਵਕਾਂ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਖੱਡ 'ਚੋਂ 15 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ ਅਤੇ ਪੁਲਸ ਹਵਾਲੇ ਕਰ ਦਿੱਤੀਆਂ ਗਈਆਂ। ਪੁਲਸ ਵਲੋਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਮੋਰਚੁਰੀ ਵਿਚ ਰਖਵਾ ਦਿੱਤਾ ਗਿਆ ਹੈ ਤਾਂ ਜੋ ਉਨ੍ਹਾਂ ਦੇ ਰਿਸ਼ਤੇਦਾਰ ਲਾਸ਼ਾਂ ਦੀ ਪਛਾਣ ਕਰ ਸਕਣ।


author

Sunny Mehra

Content Editor

Related News