ਫਾਈਜ਼ਰ ਕੋਰੋਨਾ ਟੀਕੇ ਦੀ ਪਹਿਲੀ ਖੇਪ ਕੁਝ ਦਿਨਾਂ ''ਚ ਆਵੇਗੀ : ਕੈਨੇਡੀਅਨ PM
Friday, Dec 11, 2020 - 10:10 AM (IST)
ਓਟਾਵਾ- ਫਾਈਜ਼ਰ ਅਤੇ ਬਾਇਓਟੈਕ ਦੇ ਕੋਰੋਨਾ ਟੀਕੇ ਦੀਆਂ 30,000 ਡੋਜ਼ ਆਉਣ ਵਾਲੇ ਕੁਝ ਦਿਨਾਂ 'ਚ ਕੈਨੇਡਾ ਆ ਜਾਣਗੀਆਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਦੀ ਜਾਣਕਾਰੀ ਦਿੱਤੀ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਦੀ ਜਾਣਕਾਰੀ ਦਿੱਤੀ। ਟਰੂਡੋ ਨੇ ਕਿਹਾ, ਕੋਰੋਨਾ ਟੀਕੇ ਦੀਆਂ ਪਹਿਲੀਆਂ 30,000 ਡੋਜ਼ ਦੀ ਖੇਪ ਕੁਝ ਹੀ ਦਿਨਾਂ ਕੈਨੇਡਾ ਪਹੁੰਚਾਉਣ ਦੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਨੇ ਫਾਈਜ਼ਰ ਅਤੇ ਬਾਇਓਟੈਕ ਨੂੰ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਦਿੱਤੀ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਕੋਰੋਨਾ ਟੀਕਾ ਦੀ ਲਾਗਤ ਦੇਖੇਗੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰੀ ਕੋਵਿਡ ਟੀਕੇ ਸਣੇ ਟੀਕਿਆਂ ਦੇ ਅਚਾਨਕ ਗਲਤ ਪ੍ਰਭਾਵਾਂ ਨੂੰ ਦੂਰ ਕਰਨ ਲਈ ਇਕ ਸੰਘੀ ਵੈਕਸੀਨ ਸਹਾਇਤਾ ਪ੍ਰੋਗਰਾਮ ਬਣਾਏਗੀ।
ਟਰੂਡੋ ਨੇ ਸੋਮਵਾਰ ਨੂੰ ਕਿਹਾ ਸੀ ਕਿ ਕੈਨੇਡਾ ਨੂੰ ਦਸੰਬਰ ਦੇ ਅਖੀਰ ਤੱਕ ਫਾਈਜ਼ਰ ਦੇ ਕੋਰੋਨਾ ਟੀਕੇ ਦੀਆਂ 2,49,000 ਡੋਜ਼ ਮਿਲਣ ਦੀ ਉਮੀਦ ਹੈ, ਜਿਸ ਨਾਲ 12,4500 ਕੈਨੇਡੀਅਨਜ਼ ਦਾ ਇਸ ਸਾਲ ਦੇ ਅਖੀਰ ਤੱਕ ਟੀਕਾਕਰਣ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਮੰਗਲਵਾਰ ਤੱਕ ਕੈਨੇਡਾ ਵਿਚ ਕੋਰੋਨਾ ਵਾਇਰਸ ਦੇ 4,40,000 ਮਾਮਲੇ ਦਰਜ ਹੋ ਚੁੱਕੇ ਹਨ ਅਤੇ ਹੁਣ ਤੱਕ 13,000 ਲੋਕਾਂ ਦੀ ਮੌਤ ਹੋ ਚੁੱਕੀ ਹੈ।