ਹੈਰਾਨੀਜਨਕ! ਮਨੁੱਖ ਦੇ ਸੰਪਰਕ ''ਚ ਆਉਣ ਨਾਲ ਕੁੱਤੇ ਨੂੰ ਹੋਇਆ ਮੰਕੀਪਾਕਸ, WHO ਨੇ ਦਿੱਤੀ ਇਹ ਸਲਾਹ
Thursday, Aug 18, 2022 - 06:25 PM (IST)
ਜਿਨੇਵਾ/ਨਵੀਂ ਦਿੱਲੀ (ਏਜੰਸੀ) : ਫਰਾਂਸ ਵਿਚ ਮਨੁੱਖ ਤੋਂ ਕੁੱਤੇ ਵਿਚ ਵਾਇਰਸ ਦੇ ਸੰਚਾਰ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਇਹ ਦੁਨੀਆ ਦਾ ਪਹਿਲਾ ਅਨੋਖਾ ਮਾਮਲਾ ਹੈ। ਇਸ ਸਬੰਧ ਵਿੱਚ ਮੈਡੀਕਲ ਖੋਜ ਨਾਲ ਸਬੰਧਤ ਵੱਕਾਰੀ ਖੋਜ ਪੱਤਰ ‘ਲੈਂਸੇਟ’ ਨੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਵਿਗਿਆਨੀਆਂ ਦੇ ਅਨੁਸਾਰ, ਜੇਕਰ ਮੰਕੀਪਾਕਸ ਵੱਖ ਆਬਾਦੀ ਵਿੱਚ ਫੈਲਦਾ ਹੈ, ਤਾਂ ਇਸ ਦੇ ਵਿਕਸਤ ਹੋ ਕੇ ਵੱਖ ਤਰ੍ਹਾਂ ਦੇ ਮਿਊਟੇਟ ਹੋਣ ਦੀ ਪੂਰੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਮੰਕੀਪਾਕਸ ਦੇ ਖ਼ਤਰੇ ਦੌਰਾਨ WHO ਦਾ ਖ਼ੁਲਾਸਾ, 100 ਫ਼ੀਸਦੀ ਪ੍ਰਭਾਵਸ਼ਾਲੀ ਨਹੀਂ 'ਵੈਕਸੀਨ'
ਮਨੁੱਖ ਤੋਂ ਕੁੱਤੇ ਵਿੱਚ ਮੰਕੀਪਾਕਸ ਵਾਇਰਸ ਫੈਲਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ (WHO) ਨੇ ਵੀ ਚਿੰਤਾ ਜ਼ਾਹਰ ਕੀਤੀ ਹੈ। WHO ਨੇ ਮੰਕੀਪਾਕਸ ਤੋਂ ਪੀੜਤ ਲੋਕਾਂ ਨੂੰ ਜਾਨਵਰਾਂ ਦੇ ਸੰਪਰਕ ਵਿੱਚ ਨਾ ਆਉਣ ਦੀ ਸਲਾਹ ਦਿੱਤੀ ਹੈ। WHO ਦੇ ਐਮਰਜੈਂਸੀ ਨਿਰਦੇਸ਼ਕ ਮਾਈਕਲ ਰਿਆਨ ਦੇ ਅਨੁਸਾਰ, ਇਹ ਇੱਕ ਖ਼ਤਰਨਾਕ ਸਥਿਤੀ ਹੈ। ਹਾਲਾਂਕਿ, ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਇਹ ਵਾਇਰਸ ਇੱਕ ਹੀ ਕੁੱਤੇ ਵਿੱਚ ਇੱਕ ਮਨੁੱਖ ਦੀ ਤੁਲਨਾ ਵਿਚ ਤੇਜ਼ੀ ਨਾਲ ਵਿਕਸਤ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ।
ਇਹ ਵੀ ਪੜ੍ਹੋ: ਅਲਜੀਰੀਆ ਦੇ ਜੰਗਲਾਂ 'ਚ ਅੱਗ ਲੱਗਣ ਕਾਰਨ 26 ਲੋਕਾਂ ਦੀ ਮੌਤ, ਲਪੇਟ 'ਚ ਆਈ ਯਾਤਰੀ ਬੱਸ (ਵੀਡੀਓ)
‘ਲੈਂਸੇਟ’ ਦੇ ਮੁਤਾਬਕ ਫਰਾਂਸ ਵਿੱਚ ਦੋ ਪੁਰਸ਼ਾਂ ਨਾਲ ਰਹਿਣ ਵਾਲੇ ਇੱਕ ਕੁੱਤੇ ਵਿੱਚ ਵਾਇਰਸ ਨਾਲ ਸੰਕਰਮਿਤ ਹੋਣ ਦੇ 12 ਦਿਨਾਂ ਬਾਅਦ ਲੱਛਣ ਦਿਖਾਈ ਦੇਣ ਲੱਗੇ। ਇਸ 4 ਸਾਲ ਦੇ ਕੁੱਤੇ ਦੇ ਢਿੱਡ 'ਤੇ ਜ਼ਖ਼ਮ ਅਤੇ ਮੁਹਾਸੇ ਵਰਗੇ ਲੱਛਣ ਦਿਖਣ ਤੋਂ ਬਾਅਦ ਕਰਵਾਏ ਗਏ ਟੈਸਟ 'ਚ ਮੰਕੀਪਾਕਸ ਹੋਣ ਦੀ ਪੁਸ਼ਟੀ ਹੋਈ ਹੈ। ਦਰਅਸਲ ਮੰਕੀਪਾਕਸ ਹੋਣ ਤੋਂ ਬਾਅਦ ਦੋਵੇਂ ਪੁਰਸ਼ ਆਪਣੇ ਕੁੱਤੇ ਨਾਲ ਕੁਆਰੰਟੀਨ ਹੋ ਗਏ ਸਨ। ਕੁੱਤਾ ਉਨ੍ਹਾਂ ਦੇ ਨਾਲ ਹੀ ਸੌਂਦਾ ਸੀ, ਜੋ ਹੁਣ ਇਸ ਬਿਮਾਰੀ ਤੋਂ ਪੀੜਤ ਹੈ।
ਇਹ ਵੀ ਪੜ੍ਹੋ: Pfizer ਦੇ CEO ਨੂੰ ਹੋਇਆ 'ਕੋਰੋਨਾ', ਵੈਕਸੀਨ ਦੀਆਂ ਲੈ ਚੁੱਕੇ ਹਨ 4 ਖ਼ੁਰਾਕਾਂ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।