ਪੇਰੂ : ਖੱਡ ''ਚ ਡਿੱਗੀ ਬੱਸ, 19 ਲੋਕਾਂ ਦੀ ਮੌਤ ਤੇ ਕਈ ਜ਼ਖਮੀ
Tuesday, Jul 30, 2019 - 09:04 AM (IST)

ਲੀਮਾ— ਦੱਖਣੀ ਅਮਰੀਕੀ ਦੇਸ਼ ਪੇਰੂ ਦੇ ਕੈਂਟਾ ਸੂਬੇ 'ਚ ਇਕ ਮਿੰਨੀ ਬੱਸ ਖੱਡ 'ਚ ਡਿੱਗ ਗਈ, ਜਿਸ ਕਾਰਨ ਘੱਟ ਤੋਂ ਘੱਟ 19 ਲੋਕਾਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਪੇਰੂ ਹਾਈਵੇਅ ਪੁਲਸ ਦੇ ਮੁਖੀ ਕੈਸਟਲੋ ਨੇ ਦੱਸਿਆ ਕਿ ਇਹ ਹਾਦਸਾ ਐਤਵਾਰ ਨੂੰ ਸਥਾਨਕ ਸਮੇਂ ਮੁਤਾਬਕ ਰਾਤ ਨੂੰ ਤਕਰੀਬਨ 8 ਵਜੇ ਰਾਜਧਾਨੀ ਲੀਮਾ ਦੇ ਹਾਈਵੇਅ 'ਤੇ ਵਾਪਰਿਆ।
ਅਧਿਕਾਰੀਆਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਮਿੰਨੀ ਬੱਸ ਦੇ ਡਰਾਈਵਰ ਨੇ ਬੱਸ 'ਤੇ ਕੰਟਰੋਲ ਗੁਆ ਲਿਆ ਸੀ ਅਤੇ ਇਹ ਡੂੰਘੀ ਖੱਡ 'ਚ ਡਿੱਗ ਗਈ। ਹਾਦਸੇ ਸਮੇਂ ਬੱਸ 'ਚ 27 ਯਾਤਰੀ ਸਵਾਰ ਸਨ। 8 ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਫਿਲਹਾਲ ਉਨ੍ਹਾਂ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਨਹੀਂ ਮਿਲ ਸਕੀ। ਮਾਰੇ ਗਏ ਲੋਕਾਂ 'ਚ 11 ਔਰਤਾਂ ਤੇ 8 ਪੁਰਸ਼ ਸ਼ਾਮਲ ਹਨ। ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਮਿੰਨੀ ਬੱਸ ਦੇ ਡਰਾਈਵਰ ਦੀ ਪਛਾਣ ਐਲੈਜੈਂਡਰੋ ਰਿਓਸ ਦੇ ਰੂਪ 'ਚ ਕੀਤੀ ਗਈ ਹੈ।