ਪੇਰੂ ਦੀ ਰਾਜਧਾਨੀ ''ਚ ਲੱਗੀ ਅੱਗ, 5 ਲੋਕਾਂ ਦੀ ਮੌਤ ਤੇ 50 ਤੋਂ ਵਧੇਰੇ ਜ਼ਖਮੀ

01/24/2020 1:01:18 PM

ਲੀਮਾ (ਭਾਸ਼ਾ): ਪੇਰੂ ਦੀ ਰਾਜਧਾਨੀ ਵਿਚ ਕੁਦਰਤੀ ਗੈਸ ਲਿਜਾ ਰਹੇ ਇਕ ਟੈਂਕਰ ਟਰੱਕ ਵਿਚ ਵਿਚ ਧਮਾਕੇ ਦੇ ਬਾਅਦ ਅੱਗ ਲੱਗ ਗਈ। ਇਸ ਘਟਨਾ ਵਿਚ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਲੋਕ ਜ਼ਖਮੀ ਹੋ ਗਏ। ਸ਼ੁੱਕਰਵਾਰ ਨੂੰ ਮੀਡੀਆ ਖਬਰਾਂ ਵਿਚ ਇਹ ਜਾਣਕਾਰੀ ਦਿੱਤੀ ਗਈ। ਪੇਰੂ ਦੇ ਐੱਲ ਕਾਮੇਰਿਸੋ ਅਖਬਾਰ ਦੇ ਮੁਤਾਬਕ ਵੀਰਵਾਰ ਸਵੇਰੇ ਧਮਾਕਾ ਉਸ ਸਮੇਂ ਹੋਇਆ ਜਦੋਂ ਸ਼ਹਿਰ ਦੇ ਬਾਹਰੀ ਇਲਾਕੇ ਵਿਚ ਇਕ ਆਟੋ ਮੁਰੰਮਤ ਦੀ ਦੁਕਾਨ ਵਿਚ ਟਰੱਕ ਦਾਖਲ ਹੋ ਗਿਆ। 

ਟੱਕਰ ਦੇ ਬਾਅਦ ਧਮਾਕਾ ਹੋਇਆ ਅਤੇ ਟਰੱਕ ਵਿਚ ਅੱਗ ਲੱਗ ਗਈ, ਜਿਸ ਨਾਲ 20 ਇਮਾਰਤਾਂ ਨੁਕਸਾਨੀਆਂ ਗਈਆਂ। ਕੁਝ ਪੀੜਤਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮੀਡੀਆ ਆਊਟਲੇਟ ਨੇ ਸਿਹਤ ਮੰਤਰਾਲੇ ਦਾ ਹਵਾਲਾ ਦਿੰਦੇ ਹੋਏ ਇਹ ਜਾਣਕਾਰੀ ਦਿੱਤੀ। ਸਥਾਨਕ ਅਧਿਕਾਰੀਆਂ ਨੇ ਕਈ ਹਸਪਤਾਲਾਂ ਵਿਚ ਖੂਨਦਾਨ ਕੇਂਦਰਾਂ ਲਈ ਕੰਮ ਕਰਨ ਦੇ ਘੰਟੇ ਵਧਾਏ ਹਨ, ਨਾਲ ਹੀ ਉਹਨਾਂ ਪਰਿਵਾਰਾਂ ਨੂੰ ਆਸਰਾ ਪ੍ਰਦਾਨ ਕੀਤਾ ਹੈ ਜੋ ਆਪਣੇ ਘਰਾਂ ਨੂੰ ਖਾਲੀ ਕਰਨ ਲਈ ਮਜਬੂਰ ਹੋ ਗਏ ਸਨ।


Vandana

Content Editor

Related News