ਪੇਰੂ ਨੇ ਚੀਨ ਦੇ ਕੋਵਿਡ-19 ਵੈਕਸੀਨ ਦੇ ਟ੍ਰਾਇਲਾਂ ਨੂੰ ਕੀਤਾ ਮੁਅੱਤਲ

12/13/2020 12:43:37 PM

ਲੀਮਾਬੀਜਿੰਗ (ਬਿਊਰੋ): ਪੇਰੂ ਵਿਚ ਚੀਨ ਦੀ ਸਿਨੋਫਾਰਮ ਕੋਵਿਡ-19 ਵੈਕਸੀਨ ਦੇ ਟ੍ਰਾਇਲ ਨੂੰ ਇਕ ਗੰਭੀਰ ਘਟਨਾ ਦੇ ਕਾਰਨ ਟਾਲ ਦਿੱਤਾ ਗਿਆ ਹੈ। ਇਹ ਘਟਨਾ ਇਸ ਵੈਕਸੀਨ ਦੇ ਅਧਿਐਨ ਨਾਲ ਜੁੜੇ ਇਕ ਵਾਲੰਟੀਅਰ ਦੇ ਨਾਲ ਵਾਪਰੀ ਹੈ। ਪੇਰੂ ਸਰਕਾਰ ਦੇ ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਇਕ ਬਿਆਨ ਦਿੰਦੇ ਹੋਏ ਕਿਹਾ ਕਿ ਇਸ ਸਬੰਧੀ ਜਾਂਚ ਚੱਲ ਰਹੀ ਹੈ ਕਿ ਇਹ ਪ੍ਰਤੀਕਲ ਅਸਰ ਵੈਕਸੀਨ ਦੇ ਕਾਰਨ ਹੋਇਆ ਹੈ ਜਾਂ ਇਸ ਦੇ ਪਿੱਛੇ ਕੋਈ ਹੋਰ ਕਾਰਨ ਹਨ। 

ਸ਼ੋਧ ਕਰਤਾ ਨੇ ਕਹੀ ਇਹ ਗੱਲ
ਸਿਨੋਫਾਰਮ ਪੇਰੂ ਵਿਚ ਲੱਗਭਗ 12,000 ਵਾਲੰਟੀਅਰ ਦੇ ਨਾਲ ਆਪਣੇ ਪਰੀਖਣਾਂ ਦਾ ਸੰਚਾਲਨ ਕਰ ਰਿਹਾ ਹੈ ਅਤੇ ਅਗਲੇ ਕੁਝ ਹੀ ਦਿਨਾਂ ਵਿਚ ਇਸ ਦੇ ਟ੍ਰਾਇਲ ਦਾ ਪਹਿਲਾ ਪੜਾਅ ਪੂਰਾ ਹੋਣ ਵਾਲਾ ਸੀ। ਕਾਯਤਾਨੋ ਹੇਰੇਡੀਆ ਯੂਨੀਵਰਸਿਟੀ ਦੀ ਮੁੱਖ ਸ਼ੋਧ ਕਰਤਾ ਜਰਮਨ ਮਲਾਗਾ ਜੋ ਕਿ ਇਸ ਅਧਿਐਨ ਵਿਚ ਵੀ ਸ਼ਾਮਲ ਹੈ ਨੇ ਕਿਹਾ ਕਿ ਇਕ ਵਾਲੰਟੀਅਰ ਨੇ ਹੋਰ ਲੱਛਣਾਂ ਦੇ ਨਾਲ ਆਪਣੀਆਂ ਲੱਤਾਂ ਵਿਚ ਬਹੁਤ ਕਮਜ਼ੋਰੀ ਮਹਿਸੂਸ ਕੀਤੀ।

ਪੜ੍ਹੋ ਇਹ ਅਹਿਮ ਖਬਰ- ਸੰਯੁਕਤ ਰਾਜ ਅਮਰੀਕਾ ਅਤੇ ਕੈਨੇਡਾ ਦੇ ਬਾਰਡਰ ਨੂੰ ਜਨਵਰੀ 2021 ਤੱਕ ਬੰਦ ਰੱਖਣ ਦਾ ਐਲਾਨ

ਇਹਨਾਂ ਸ਼ਹਿਰਾਂ ਵਿਚ ਆਏ ਮਾਮਲੇ
ਇਸ ਦੌਰਾਨ ਚੀਨ ਵਿਚ ਇਕ ਸ਼ਹਿਰ ਵਿਚ ਤਾਲਾਬੰਦੀ ਲਗਾ ਦਿੱਤੀ ਗਈ ਹੈ ਅਤੇ ਇਕ ਹੋਰ ਸ਼ਹਿਰ ਵਿਚ ਕੋਰੋਨਾਵਾਇਰਸ ਟੈਸਟਿੰਗ ਸ਼ੁਰੂ ਕਰ ਦਿੱਤੀ ਗਈ ਹੈ। ਜੋਂਗਲਨੇ ਅਤੇ ਸੁਏਫਿਨ ਵਿਚ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਅਤੇ ਇਹ ਦੋਵੇਂ ਹੀ ਸ਼ਹਿਰ ਰੂਸ ਦੀ ਸਰਹੱਦ 'ਤੇ ਸਥਿਤ ਹਨ। ਜੋਂਗਨੇ ਵਿਚ ਇਕ 40 ਸਾਲਾ ਨਿਗਰਾਨੀ ਵਰਕਰ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਜੋ ਨਵੇਂ ਉਪਾਵਾਂ ਨੂੰ ਲਾਗੂ ਕਰਨ ਵੱਲ ਸੰਕੇਤ ਕਰ ਰਿਹਾ ਹੈ। ਇਹਨਾਂ ਸ਼ਹਿਰਾਂ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਹੁਣ ਮਾਹੌਲ ਬਹੁਤ ਖਰਾਬ ਹੈ ਅਤੇ ਯੁੱਧ ਪੱਧਰ 'ਤੇ ਲੜਾਈ ਛਿੜੇਗੀ। ਅਸਥਾਈ ਤੌਰ 'ਤੇ ਪਬਲਿਕ ਬਲ ਸਰਵਿਸ ਅਤੇ ਸੜਕੀ ਆਵਾਜਾਈ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।ਇਸ ਦੇ ਨਾਲ ਹੀ ਕਿਸੇ ਨੂੰ ਵੀ ਸ਼ਹਿਰ ਛੱਡਣ ਤੋਂ 24 ਘੰਟੇ ਪਹਿਲਾਂ ਨੈਗੇਟਿਵ ਕੋਵਿਡ-19 ਟੈਸਟ ਰਿਪੋਰਟ ਦਿਖਾਉਣ ਦੀ ਲੋੜ ਹੋਵੇਗੀ।

ਨੋਟ- ਪੇਰੂ ਨੇ ਚੀਨ ਦੇ ਕੋਵਿਡ-19 ਵੈਕਸੀਨ ਦੇ ਟ੍ਰਾਇਲਾਂ ਨੂੰ ਕੀਤਾ ਮੁਅੱਤਲ, ਸੰਬੰਧੀ ਖ਼ਬਰ ਦੱਸੋ ਆਪਣੀ ਰਾਏ।


Vandana

Content Editor

Related News