ਪੇਰੂ ''ਚ 2 ਟਨ ਕੋਕੀਨ ਲਿਜਾ ਰਹੀ ਪਣਡੁੱਬੀ ਜ਼ਬਤ
Thursday, Dec 12, 2019 - 11:50 AM (IST)

ਲੀਮਾ (ਭਾਸ਼ਾ): ਪੇਰੂ ਵਿਚ ਅਧਿਕਾਰੀਆਂ ਨੇ ਇਕ ਪਣਡੁੱਬੀ ਵਿਚ 2 ਟਨ ਕੋਕੀਨ ਲਿਜਾ ਰਹੇ ਚਾਲਕ ਦਲ ਦੇ 4 ਮੈਂਬਰਾਂ ਨੂੰ ਹਿਰਾਸਤ ਵਿਚ ਲਿਆ ਹੈ। ਪੇਰੂ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਬੌਡੀਆਂ ਦੇ ਮੁਤਾਬਕ ਪਣਡੁੱਬੀ ਨੂੰ ਕਬਜ਼ੇ ਵਿਚ ਲੈਣ ਦੇ ਬਾਅਦ ਇਕ ਨੇਵੀ ਬੇਸ 'ਤੇ ਲਿਜਾਇਆ ਗਿਆ। ਵਕੀਲ ਜੌਰਜ ਸ਼ਾਵੇਜ ਕੋਟਰੀਨੀ ਨੇ ਕਿਹਾ,''2 ਟਨ ਕੋਕੀਨ ਦੇ ਨਾਲ ਹਿਰਾਸਤ ਵਿਚ ਲਏ ਗਏ 4 ਲੋਕਾਂ ਨੂੰ ਲੀਮਾ ਲਿਜਾਇਆ ਗਿਆ। ਜਲ ਸੈਨਾ ਜਾਂਚ ਕਰਨ ਲਈ ਪਣਡੁੱਬੀ ਨੂੰ ਆਪਣੇ ਕੋਲ ਰੱਖੇਗੀ।'' ਦੱਸਿਆ ਗਿਆ ਹੈ ਕਿ ਪਣਡੁੱਬੀ ਦੱਖਣੀ ਇਕਵੇਡੋਰ ਵੱਲੋਂ ਮੈਕਸੀਕੋ ਜਾ ਰਹੀ ਸੀ। ਜ਼ਿਕਰਯੋਗ ਹੈ ਕਿ ਪੇਰੂ, ਕੋਲੰਬੀਆ ਅਤੇ ਬੋਲੀਵੀਆ ਵਿਸ਼ਵ ਵਿਚ ਸਭ ਤੋਂ ਵੱਧ ਕੋਕੀਨ ਉਤਪਾਦਕ ਦੇਸ਼ ਹਨ।