ਹੈਰਾਨੀਜਨਕ! ਇਕ-ਦੋ ਨਹੀਂ, ਸ਼ਖ਼ਸ ਨੇ ਨੱਕ 'ਚ ਭਰੀਆਂ 68 ਤੀਲੀਆਂ, ਬਣਾਇਆ ਵਰਲਡ ਰਿਕਾਰਡ

Thursday, Feb 22, 2024 - 01:23 PM (IST)

ਹੈਰਾਨੀਜਨਕ! ਇਕ-ਦੋ ਨਹੀਂ, ਸ਼ਖ਼ਸ ਨੇ ਨੱਕ 'ਚ ਭਰੀਆਂ 68 ਤੀਲੀਆਂ, ਬਣਾਇਆ ਵਰਲਡ ਰਿਕਾਰਡ

ਇੰਟਰਨੈਸ਼ਨਲ ਡੈਸਕ- ਮੌਜੂਦਾ ਸਮੇਂ ਵਿੱਚ ਵਿਅਕਤੀ ਮਸ਼ਹੂਰ ਹੋਣ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੈ। ਹਾਲ ਹੀ ਵਿੱਚ ਡੈਨਮਾਰਕ ਦੇ ਇੱਕ ਵਿਅਕਤੀ ਨੇ ਮਸ਼ਹੂਰ ਹੋਣ ਲਈ ਜੋ ਕੀਤਾ, ਉਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਉਸ 'ਤੇ ਪ੍ਰਸਿੱਧੀ ਪਾਉਣ ਦਾ ਇੰਨਾ ਜਨੂੰਨ ਸੀ ਕਿ ਉਸਨੇ ਇੱਕ ਅਜੀਬ ਵਿਸ਼ਵ ਰਿਕਾਰਡ ਬਣਾਇਆ। ਉਸ ਨੇ 1-2 ਨਹੀਂ ਬਲਕਿ 68 ਤੀਲੀਆਂ (ਮੈਚ ਸਟਿਕ) ਨੱਕ ਵਿਚ ਭਰ ਲਈਆਂ ਅਤੇ ਇਸ ਤਰ੍ਹਾਂ ਇਹ ਰਿਕਾਰਡ ਆਪਣੇ ਨਾਮ ਕਰ ਲਿਆ।

ਤੀਲੀਆਂ ਪਾ ਕੇ ਬਣਾਇਆ ਰਿਕਾਰਡ 

ਗਿਨੀਜ਼ ਵਰਲਡ ਰਿਕਾਰਡ ਦੀ ਰਿਪੋਰਟ ਮੁਤਾਬਕ 39 ਸਾਲਾ ਪੀਟਰ ਵਾਨ ਟੈਂਗੇਨ ਬੁਸਕੋਵ ਡੈਨਮਾਰਕ ਦਾ ਰਹਿਣ ਵਾਲਾ ਹੈ ਅਤੇ ਉਸ ਨੇ ਸਭ ਤੋਂ ਵੱਧ ਮਾਚਿਸ ਦੀਆਂ ਤੀਲੀਆਂ ਆਪਣੇ ਨੱਕ ਵਿੱਚ ਪਾਉਣ ਦਾ ਰਿਕਾਰਡ ਬਣਾਇਆ ਹੈ। ਪੀਟਰ ਇਹ ਰਿਕਾਰਡ ਬਣਾਉਣ ਵਾਲੇ ਪਹਿਲੇ ਵਿਅਕਤੀ ਬਣ ਗਏ ਹਨ। ਇਸ ਰਿਕਾਰਡ ਨੂੰ ਤੋੜਨ ਲਈ ਘੱਟੋ-ਘੱਟ 45 ਤੀਲੀਆਂ ਨੱਕ ਵਿੱਚ ਪਾਉਣੀਆਂ ਸਨ। ਪੀਟਰ ਨੇ ਉਸ ਤੋਂ ਕਿਤੇ ਵੱਧ ਤੀਲੀਆਂ ਭਰ ਕੇ ਰਿਕਾਰਡ ਬਣਾਇਆ।

PunjabKesari

ਪੀਟਰ ਨੇ ਗਿਨੀਜ਼ ਵਰਲਡ ਰਿਕਾਰਡ ਨੂੰ ਦੱਸਿਆ ਕਿ ਨੱਕ ਵਿੱਚ ਤੀਲੀਆਂ ਪਾਉਣ ਤੋਂ ਬਾਅਦ ਉਸ ਨੂੰ ਬਿਲਕੁਲ ਵੀ ਦਰਦ ਨਹੀਂ ਹੋਇਆ। ਉਸ ਦਾ ਕਹਿਣਾ ਹੈ ਕਿ ਉਸ ਦੇ ਨੱਕ ਵਿਚ ਛੇਕ ਬਹੁਤ ਵੱਡਾ ਹੈ ਅਤੇ ਚਮੜੀ ਵੀ ਬਹੁਤ ਜ਼ਿਆਦਾ ਸਟ੍ਰੈਚ ਕਰਦੀ ਹੈ। ਇਸ ਕਰਕੇ ਵੀ ਉਸ ਨੂੰ ਤੀਲੀਆਂ ਪਾਉਣਾ ਸੌਖਾ ਲੱਗਿਆ। ਪੀਟਰ ਕਾਰੋਬਾਰੀ ਪ੍ਰਸ਼ਾਸਨ ਦੇ ਖੇਤਰ ਵਿੱਚ ਕੰਮ ਕਰਦਾ ਹੈ ਅਤੇ ਜਲਦੀ ਹੀ ਉਹ ਸੈਕੰਡਰੀ ਸਕੂਲ ਵਿੱਚ ਸਮਾਜਿਕ ਵਿਗਿਆਨ ਪੜ੍ਹਾਉਣਾ ਸ਼ੁਰੂ ਕਰਨ ਜਾ ਰਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ ਪਹੁੰਚੀ ਭਾਰਤੀ ਮੂਲ ਦੀ ਸਿੱਖ ਕੁੜੀ, ਇਸਲਾਮ ਕਬੂਲ ਕੇ ਕਰਾਇਆ ਵਿਆਹ

ਆਪਣੇ ਹੀ ਰਿਕਾਰਡ ਨੂੰ ਤੋੜਨ ਦੀ ਕਰੇਗਾ ਕੋਸ਼ਿਸ਼ 

ਪੀਟਰ ਨੇ ਕਿਹਾ ਕਿ ਭਵਿੱਖ ਵਿੱਚ ਉਹ ਆਪਣੇ ਨੱਕ ਵਿੱਚ ਹੋਰ ਤੀਲੀਆਂ ਪਾਉਣ ਦੀ ਕੋਸ਼ਿਸ਼ ਕਰੇਗਾ ਤਾਂ ਜੋ ਉਹ ਆਪਣਾ ਰਿਕਾਰਡ ਕਾਇਮ ਰੱਖ ਸਕੇ। ਇਸ ਦੇ ਲਈ ਉਨ੍ਹਾਂ ਨੂੰ ਅਭਿਆਸ ਦੀ ਲੋੜ ਹੋਵੇਗੀ। ਇਸ ਦੇ ਨਾਲ ਹੀ ਉਸ ਨੂੰ ਲੱਗਦਾ ਹੈ ਕਿ ਵਧਦੀ ਉਮਰ ਦੇ ਨਾਲ ਉਨ੍ਹਾਂ ਦੇ ਨੱਕ ਦੇ ਛੇਕ ਵੀ ਵਧਦੇ ਰਹਿਣਗੇ। ਪੀਟਰ ਨੇ ਕਿਹਾ ਕਿ ਉਸ ਨੇ ਨਹੀਂ ਸੋਚਿਆ ਸੀ ਕਿ ਉਸ ਦਾ ਨਾਂ ਕਦੇ ਗਿਨੀਜ਼ ਵਰਲਡ ਰਿਕਾਰਡ ਵਿਚ ਦਰਜ ਹੋਵੇਗਾ। ਉਸ ਨੇ ਦੱਸਿਆ ਕਿ ਉਹ ਆਪਣੇ ਬੇਟੇ ਦੇ ਨਾਲ-ਨਾਲ ਕੁਝ ਹੋਰ ਵਿਸ਼ਵ ਰਿਕਾਰਡ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਫਿਲਹਾਲ ਉਹ ਇਸ ਤੋਂ ਵੱਖਰਾ ਕੁਝ ਨਹੀਂ ਸੋਚ ਰਿਹਾ। ਉਸ ਦਾ ਕਹਿਣਾ ਹੈ ਕਿ ਬਚਪਨ ਵਿਚ ਵੀ ਉਸ ਨੇ ਕਦੇ ਵੀ ਨੱਕ ਵਿਚ ਕੋਈ ਚੀਜ਼ ਪਾਉਣ ਦਾ ਖਿਆਲ ਨਹੀਂ ਕੀਤਾ ਸੀ। ਹਾਲਾਂਕਿ ਉਹ ਲੋਕਾਂ ਨੂੰ ਸਾਵਧਾਨ ਵੀ ਕਰਦੇ ਹਨ ਕਿ ਨੱਕ ਵਿੱਚ ਕੋਈ ਵੀ ਤਿੱਖੀ ਚੀਜ਼ ਪਾਉਣਾ ਖ਼ਤਰਨਾਕ ਹੋ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News