ਸ਼ਖਸ ਦੇ ਢਿੱਡ 'ਚ ਸੀ 7.5 ਕਿਲੋ ਦਾ 'ਟਿਊਮਰ', ਫਿਰ ਵੀ ਇੰਝ ਮੌਤ ਨੂੰ ਦਿੱਤੀ ਮਾਤ

08/02/2022 6:14:15 PM

ਲੰਡਨ (ਬਿਊਰੋ): ਕਿਸੇ ਨੇ ਸੱਚ ਹੀ ਕਿਹਾ ਹੈ ਜਿਸ ਨੂੰ ਰੱਬ ਰੱਖੇ, ਉਸ ਨੂੰ ਕੋਈ ਬੀਮਾਰੀ ਵੀ ਮਾਰ ਨਹੀਂ ਸਕਦੀ। ਅਜਿਹਾ ਹੀ ਇਕ ਮਾਮਲਾ ਬ੍ਰਿਟੇਨ ਤੋਂ ਸਾਹਮਣੇ ਆਇਆ ਹੈ ਜਿੱਥੇ ਕੈਂਸਰ ਨਾਲ ਪੀੜਤ ਇਕ ਵਿਅਕਤੀ ਦੇ ਢਿੱਡ ਵਿਚ 7.5 ਕਿਲੋ ਦਾ ਟਿਊਮਰ ਹੋ ਗਿਆ ਸੀ। ਇਕ ਡਾਕਟਰ ਨੇ ਦੱਸਿਆ ਕਿ ਇਸ ਦਾ ਆਪਰੇਸ਼ਨ ਨਹੀਂ ਹੋ ਸਕਦਾ ਪਰ ਹੁਣ ਇਸ ਵਿਅਕਤੀ ਦਾ ਟਿਊਮਰ ਕੱਢ ਦਿੱਤਾ ਗਿਆ ਹੈ ਅਤੇ ਉਹ ਕੈਂਸਰ ਤੋਂ ਮੁਕਰ ਹੋ ਚੁੱਕਾ ਹੈ। 

PunjabKesari

ਇਆਨ ਹੋਲਡਨ (71) ਨੌਟਿੰਘਮਸ਼ਾਇਰ (ਬ੍ਰਿਟੇਨ) ਵਿਚ ਆਪਣੀ ਪਤਨੀ ਨਾਲ ਰਹਿੰਦੇ ਹਨ। ਉਹਨਾਂ ਨੂੰ ਪਿਛਲੇ ਸਾਲ ਜੂਨ ਵਿਚ ਦੱਸਿਆ ਗਿਆ ਸੀ ਕਿ ਉਹ ਇਕ ਦੁਰਲੱਭ ਟਿਊਮਰ ਨਾਲ ਪੀੜਤ ਹਨ, ਇਸ ਨੂੰ Retroperitoneal sarcoma ਕਿਹਾ ਜਾਂਦਾ ਹੈ। ਇਹ ਟਿਊਮਰ ਸਰੀਰ ਦੇ ਟਿਸ਼ੂ, ਫੈਟ, ਮਾਸਪੇਸ਼ੀਆਂ ਅਤੇ ਖੂਨ ਦੀਆਂ ਨਾੜੀਆਂ ਤੋਂ ਵਿਕਸਿਤ ਹੁੰਦਾ ਹੈ। ਆਪਣੇ ਟਿਊਮਰ ਨੂੰ ਲੈ ਕੇ ਇਆਨ 'ਦਿ ਰਾਇਲ ਮਾਰਸਡਨ ਐੱਨ.ਐੱਚ.ਐੱਸ.' ਦੇ ਡਾਕਟਰ ਡਰਕ ਸਟ੍ਰਾਸ ਤੋਂ ਸੈਕਿੰਡ ਓਪੀਨੀਅਨ ਲੈਣ ਲਈ ਮਿਲੇ। ਲੰਡਨ ਵਿਚ ਡਾਕਟਰ ਸਟ੍ਰਾਸ ਦਾ ਕੈਂਸਰ ਸਪੈਸ਼ਿਲਸਟ ਹਸਪਤਾਲ ਹੈ, ਜਦੋਂ ਤੱਕ ਇਆਨ ਹੋਲਡਨ ਡਾਕਟਰ ਸਟ੍ਰਾਸ ਕੋਲ ਪਹੁੰਚੇ, ਉਹਨਾਂ ਦੇ ਟਿਊਮਰ ਦਾ ਵਜ਼ਨ ਸਾਢੇ ਸੱਤ ਕਿਲੋਗ੍ਰਾਮ ਹੋ ਚੁੱਕਾ ਸੀ। 

 

ਪੜ੍ਹੋ ਇਹ ਅਹਿਮ ਖ਼ਬਰ- ਅਧਿਐਨ 'ਚ ਦਾਅਵਾ, ਕੋਵਿਡ-19 'ਦਿਮਾਗ' ਨੂੰ ਪਹੁੰਚਾ ਸਕਦਾ ਹੈ ਸਥਾਈ ਨੁਕਸਾਨ 

ਇਆਨ ਦੇ ਟਿਊਮਰ ਨੂੰ ਦੇਖ ਕੇ ਡਾਕਟਰ ਨੇ ਦਾਅਵਾ ਕੀਤਾ ਕਿ ਉਹ ਇਸ ਟਿਊਮਰ ਨੂੰ ਆਪਰੇਸ਼ਨ ਜ਼ਰੀਏ ਕੱਢ ਦੇਣਗੇ। ਇਸ ਮਗਰੋਂ ਇਆਨ ਦਾ ਆਪਰੇਸ਼ਨ ਕੀਤਾ ਗਿਆ ਅਤੇ ਉਹ ਕੈਂਸਰ ਤੋਂ ਪੂਰੀ ਤਰ੍ਹਾਂ ਮੁਕਤ ਹੋ ਗਏ। ਇਸ ਆਪਰੇਸ਼ਨ ਦੀ ਕਹਾਣੀ ਹਾਲ ਹੀ ਵਿਚ ਚੈਨਲ-4 ਦੇ  'Super Surgeons: A Chance of Life' ਵਿਚ ਦਿਖਾਈ ਗਈ ਸੀ। ਇਆਨ ਜਦੋਂ 23 ਸਾਲ ਦੇ ਸਨ, ਉਦੋਂ ਉਹਨਾਂ ਨੂੰ Testicular Cancer ਹੋਇਆ ਸੀ। ਉੱਥੇ Retroperitoneal sarcoma 'ਤੇ ਕੀਮੋਥੈਰੇਪੀ ਵੀ ਕਾਰਗਰ ਨਹੀਂ ਸੀ। ਡਾਕਟਰ ਸਟ੍ਰਾਸ ਨੇ ਦੱਸਿਆ ਕਿ ਉਹਨਾਂ ਨੇ ਇੰਨਾ ਵੱਡਾ ਟਿਊਮਰ ਪਹਿਲਾਂ ਕਦੇ ਨਹੀਂ ਕੱਢਿਆ ਸੀ। ਉਹਨਾਂ ਨੇ ਇਆਨ ਨੂੰ ਆਪਰੇਸ਼ਨ ਤੋਂ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਇਸ ਵਿਚ ਜ਼ੋਖਮ ਹੈ ਪਰ ਇਆਨ ਨੇ ਮਨਜ਼ੂਰੀ ਦਿੱਤੀ ਅਤੇ ਇਸ ਮਗਰੋਂ ਆਪਰੇਸ਼ਨ ਹੋਇਆ। ਸਰਜਰੀ ਦੇ ਬਾਅਦ ਇਆਨ ਨੂੰ 60 ਟਾਂਕੇ ਲੱਗੇ।
 


Vandana

Content Editor

Related News