19 ਸਾਲ ਪਹਿਲਾਂ ਲਾਪਤਾ ਹੋਈ ਧੀ ਦੀ ਲਾਸ਼ ਨੂੰ ਅੱਜ ਵੀ ਲੱਭ ਰਿਹਾ ਹੈ ਪਿਤਾ

07/31/2017 2:36:19 PM

ਸਿਡਨੀ— ਸਿਡਨੀ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਆਪਣੀ ਬੇਟੀ ਕਉਏਨ ਡਾਇਕ ਦੀ ਲਾਸ਼ ਨੂੰ ਲੱਭਣ ਲਈ ਮੁੜ ਪੁਲਸ ਨਾਲ ਸੰਪਰਕ ਕੀਤਾ ਹੈ। ਉਸ ਦੀ ਬੇਟੀ 19 ਸਾਲ ਪਹਿਲਾਂ ਲਾਪਤਾ ਹੋ ਗਈ ਸੀ ਜਦੋਂ ਉਸ ਦੀ ਉਮਰ ਸਿਰਫ 12 ਸਾਲ ਸੀ। ਕਉਏਨ ਨੂੰ 27 ਜੁਲਾਈ 1998 ਦੀ ਸਵੇਰ ਨੂੰ ਉਸ ਦੇ ਘਰ ਗਰੈਨਵਿਲੇ ਤੋਂ ਥੋੜ੍ਹੀ ਹੀ ਦੂਰੀ 'ਤੇ ਅਗਵਾ ਕਰ ਲਿਆ ਗਿਆ ਸੀ। ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਉਸੇ ਦੁਪਹਿਰ ਨੂੰ ਮਾਤਾ-ਪਿਤਾ ਵੱਲੋਂ ਲਿਖਵਾ ਦਿੱਤੀ ਗਈ ਸੀ। 
ਨਿਊ ਸਾਊਥ ਵੇਲਜ਼ ਦੀ ਪੁਲਸ ਨੇ ਕੈਟਾਰੈਕਟ ਦੀ ਐਪਿਨ ਰੋਡ ਤੋਂ ਕਉਏਨ ਦੀ ਲਾਸ਼ ਲੱਭਣ ਲਈ ਨਵੇਂ ਸਿਰੇ ਤੋਂ ਖੋਜ ਸ਼ੁਰੂ ਕੀਤੀ ਹੈ। ਪੁਲਸ ਦੀ ਇਹ ਖੋਜ ਅਗਲੇ ਤਿੰਨ ਦਿਨ ਤੱਕ ਜਾਰੀ ਰਹੇਗੀ। ਬੀਤੇ ਸਾਲ ਨਵੰਬਰ ਵਿਚ ਇਕ 49 ਸਾਲਾ ਬਜ਼ੁਰਗ 'ਤੇ ਇਕ ਵਿਦਿਆਰਥਣ ਦੀ ਹੱਤਿਆ ਦਾ ਦੋਸ਼ ਲੱਗਿਆ ਸੀ। ਪੁਲਸ ਨੇ ਵੋਲੋਗੋਂਗ ਨੇੜੇ ਬੁਲੀ ਸ਼ਿਖਰ ਦੀਆਂ ਸੰਘਣੀਆਂ ਝਾੜੀਆਂ ਵਿਚ ਉਸ ਵਿਦਿਆਰਥਣ ਦੀ ਲਾਸ਼ ਬਰਾਮਦ ਕੀਤੀ ਸੀ। ਪੁਲਸ ਦਾ ਮੰਨਣਾ ਹੈ ਕਿ ਕਿਉਏਨ ਦੀ ਲਾਸ਼ ਨੂੰ ਵੀ ਸ਼ਾਇਦ ਇੱਥੇ ਹੀ ਦਫਨਾਇਆ ਗਿਆ ਹੋਵੇਗਾ ਕਿਉਂਕਿ ਉਸ ਦੀ ਲਾਸ਼ ਹਾਲੇ ਨਹੀਂ ਮਿਲੀ ਹੈ।
ਅਦਾਲਤ ਵੱਲੋਂ ਵਿੰਜੈਂਟ ਟਾਰਟੀਨੋ 'ਤੇ ਕਿਉਏਨ ਦੀ ਹੱਤਿਆ ਦਾ ਦੋਸ਼ ਲਗਾਇਆ ਗਿਆ ਜੋ ਕਿ ਡਾਇਸ ਪਰਿਵਾਰ ਦੇ ਘਰ ਤੋਂ ਥੋੜ੍ਹੀ ਹੀ ਦੂਰੀ 'ਤੇ ਰਹਿੰਦਾ ਸੀ। ਪੁਲਸ ਨੇ ਕਿਉਏਨ ਸੰਬੰਧੀ ਕਿਸੇ ਤਰ੍ਹਾਂ ਦੀ ਸੂਚਨਾ ਦੇਣ ਵਾਲੇ ਲਈ ਇਨਾਮ ਦੀ ਘੋਸ਼ਣਾ ਕੀਤੀ ਹੈ।


Related News