ਕੋਰੋਨਾ ਫੈਲਾਉਣ ਦੇ ਦੋਸ਼ੀ ਸ਼ਖਸ ਨੂੰ ਇਸ ਦੇਸ਼ ''ਚ ਸੁਣਾਈ ਗਈ 5 ਸਾਲ ਦੀ ''ਸਜ਼ਾ''

09/07/2021 4:02:30 PM

ਹਨੋਈ (ਬਿਊਰੋ): ਕੋਰੋਨਾ ਸੰਕਟ ਨਾਲ ਨਜਿੱਠਣ ਹਰੇਕ ਦੇਸ਼ ਨੇ ਕੁਝ ਨਿਯਮ ਨਿਰਧਾਰਤ ਕੀਤੇ ਹਨ। ਇਹਨਾਂ ਨਿਯਮਾਂ ਦੀ ਉਲੰਘਣਾ ਕਰਨ 'ਤੇ ਜੁਰਮਾਨਾ ਲਗਾਉਣ ਜਾਂ ਸਜ਼ਾ ਦੇਣ ਦੀ ਵਿਵਸਥਾ ਕੀਤੀ ਗਈ ਹੈ। ਅਜਿਹਾ ਹੀ ਇਕ ਮਾਮਲਾ ਵੀਅਤਨਾਮ ਤੋਂ ਸਾਹਮਣੇ ਆਇਆ ਹੈ। ਵੀਅਤਨਾਮ ਵਿਚ ਇਕ ਸ਼ਖਸ ਨੂੰ ਕੋਵਿਡ-19 ਕੁਆਰੰਟੀਨ ਗਾਈਡਲਾਈਨਜ਼ ਦਾ ਪਾਲਣ ਨਾ ਕਰਨ 'ਤੇ ਪੂਰੇ 5 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਸ਼ਖਸ 'ਤੇ ਦੋਸ਼ ਹੈ ਕਿ ਉਸ ਨੇ ਆਪਣੇ ਜਾਣ-ਪਛਾਣ ਵਾਲਿਆਂ ਵਿਚ ਇਹ ਜਾਨਲੇਵਾ ਵਾਇਰਸ ਫੈਲਾਇਆ।

ਅਦਾਲਤ ਨੇ ਸੁਣਾਈ ਸਜ਼ਾ
ਵੀਅਤਨਾਮ ਦੀਆਂ ਸਥਾਨਕ ਖ਼ਬਰਾਂ ਮੁਤਾਬਕ 28 ਸਾਲ ਦੇ ਲੀ ਵੈਨ ਟ੍ਰੀ ਨਾਮ ਦੇ ਸ਼ਖਸ ਨੂੰ ਇਹ ਸਜ਼ਾ ਮਿਲੀ ਹੈ। ਉਸ ਨੂੰ ਖਤਰਨਾਕ ਕੋਰੋਨਾ ਵਾਇਰਸ ਨੂੰ ਫੈਲਾਉਣ ਦਾ ਦੋਸ਼ੀ ਪਾਇਆ ਗਿਆ ਸੀ। ਵੀਅਤਨਾਮ ਨਿਊਜ਼ ਏਜੰਸੀ (VNA) ਮੁਤਾਬਕ ਅਦਾਲਤ ਨੇ ਕਿਹਾ,''ਟ੍ਰੀ ਨੂੰ 21 ਦਿਨਾਂ ਦਾ ਕੁਆਰੰਟੀਨ ਪੂਰਾ ਕਰਨ ਲਈ ਕਿਹਾ ਗਿਆ ਸੀ ਪਰ ਉਸ ਦੌਰਾਨ ਉਹ ਹੋ ਚੀ ਮਿਨਹ ਸ਼ਹਿਰ ਤੋਂ ਵਾਪਸ ਸੀ.ਏ. ਮਾਉ ਪਰਤੇ।'' ਅਦਾਲਤ ਨੇ ਦੋ ਹੋਰ ਲੋਕਾਂ ਨੂੰ ਅਜਿਹੇ ਹੀ ਮਾਮਲਿਆਂ ਵਿਚ 18-18 ਮਹੀਨੇ ਦੀ ਸਜ਼ਾ ਸੁਣਾਈ ਹੈ।

ਪੜ੍ਹੋ ਇਹ ਅਹਿਮ ਖਬਰ - 2 ਸਾਲ ਦੇ ਬੱਚਿਆਂ ਨੂੰ ਕੋਰੋਨਾ ਟੀਕਾ ਲਗਾਉਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣਿਆ ਕਿਊਬਾ

8 ਨੂੰ ਕੀਤਾ ਇਨਫੈਕਟਿਡ, 1 ਦੀ ਮੌਤ
ਰਿਪੋਰਟ ਮੁਤਾਬਕ ਟ੍ਰੀ ਨੇ Ca Mau ਤੋਂ Ho Chi Minh ਸ਼ਹਿਰ ਨੇੜੇ ਯਾਤਰਾ ਕੀਤੀ ਅਤੇ 21 ਦਿਨਾਂ ਦੇ ਕੁਆਰੰਟੀਨ ਨਿਯਮਾਂ ਦੀ ਉਲੰਘਣਾ ਕੀਤੀ। ਇਸ ਦੌਰਾਨ ਟ੍ਰੀ ਨੇ 8 ਲੋਕਾਂ ਨੂੰ ਇਨਫੈਕਟਿਡ ਕੀਤਾ ਜਿਸ ਵਿਚ ਇਕ ਵਿਅਕਤੀ ਦੀ ਇਕ ਮਹੀਨੇ ਦੇ ਇਲਾਜ ਦੇ ਬਾਅਦ ਇਨਫੈਕਸ਼ਨ ਕਾਰਨ ਮੌਤ ਹੋ ਗਈ। ਸੀ.ਏ. ਮਾਊ ਵੀਅਤਨਾਮ ਦਾ ਦੱਖਣੀ ਸੂਬਾ ਹੈ ਜਿੱਥੇ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 191 ਮਾਮਲੇ ਅਤੇ ਦੋ ਮੌਤਾਂ ਦਰਜ ਕੀਤੀਆਂ ਗਈਆਂ ਹਨ।

ਵੀਅਤਨਾਮ ਵਿਚ ਕੋਰੋਨਾ ਮਾਮਲੇ
ਵੀਅਤਨਾਮ ਫਿਲਹਾਲ ਕੋਰੋਨਾ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ। 2020 ਵਿਚ ਆਈ ਪਹਿਲੀ ਲਹਿਰ 'ਤੇ ਵੀਅਤਨਾਮ ਨੇ ਕਾਬੂ ਪਾ ਲਿਆ ਸੀ ਜਿਸ ਲਈ ਦੁਨੀਆ ਭਰ ਵਿਚ ਉਸ ਦੀ ਮਿਸਾਲ ਦਿੱਤੀ ਗਈ। ਇਸ ਸਾਲ ਅਪ੍ਰੈਲ ਦੇ ਬਾਅਦ ਉੱਥੇ ਹਾਲਾਤ ਬੇਕਾਬੂ ਹੋ ਗਏ। ਇਸੇ ਕਾਰਨ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦਿੱਤੀ ਜਾ ਰਹੀ ਹੈ।ਇੱਥੇ ਹੁਣ ਤੱਕ 2,60,000 ਮਾਮਲੇ ਅਤੇ 10,685 ਮੌਤਾਂ ਦਰਜ ਕੀਤੀਆਂ ਜਾ ਚੁੱਕੀਆਂ ਹਨ। ਪੂਰੇ ਵੀਅਤਨਾਮ ਵਿਚ ਹੁਣ ਤੱਕ ਕੋਰੋਨਾ ਦੇ 536,000 ਮਾਮਲੇ ਸਾਹਮਣੇ ਆਏ ਹਨ ਅਤੇ ਇਹਨਾਂ ਵਿਚੋਂ 13,385 ਲੋਕਾਂ ਦੀ ਮੌਤ ਹੋਈ ਹੈ।
 


Vandana

Content Editor

Related News